ਰਾਤ ਸੁੱਤੇ ਪਏ ਗੁੱਜਰ ਪਰਿਵਾਰ 'ਤੇ ਅਣਪਛਾਤਿਆਂ ਨੇ ਸੁੱਟਿਆ ਤੇਜਾਬ
ਸੱਤ ਮਹੀਨੇ ਦਾ ਬੱਚਾ ਅਤੇ ਉਸ ਦ ਮਾਂ ਬੁਰੀ ਤਰ੍ਹਾਂ ਨਾਲ ਝੁਲਸੇ, ਹੋਰ ਵੀ ਹੋਇਆ ਵੱਡਾ ਨੁਕਸਾਨ
ਰੋਹਿਤ ਗੁਪਤਾ
ਗੁਰਦਾਸਪੁਰ : ਦੇਰ ਰਾਤ ਆਪਣੀ ਕੁੱਲੀ ਵਿੱਚ ਸੂੱਤੇ ਹੋਏ ਗੁਜ਼ਰ ਪਰਿਵਾਰ ਤੇ ਕੁਝ ਅਣਪਛਾਤੇ ਵਿਅਕਤੀ ਤੇਜਾਬ ਸੁੱਟ ਕੇ ਦੌੜ ਗਏ ਜਿਸ ਕਾਰਨ ਪਰਿਵਾਰ ਦਾ 7 ਮਹੀਨੇ ਦਾ ਬੱਚਾ ਅਤੇ ਉਸ ਦੀ ਮਾਂ ਬੁਰੀ ਤਰ੍ਹਾਂ ਨਾਲ ਝੁਲਸ ਗਏ । ਮਾਮਲਾ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਚੋਲ ਚੱਕ ਤੋੋ ਸਾਹਮਣੇ ਆਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਰਾਤ 12 ਵਜੇ ਦੇ ਕਰੀਬ ਪੰਜ ਛੇ ਅਣਪਛਾਤੇ ਵਿਅਕਤੀਆਂ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈੈ ਗਨੀਮਤ ਇਹ ਰਹੀ ਕਿ ਸਰਦੀ ਹੋਣ ਕਾਰਨ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਆਪਣੇ ਮੂੰਹ ਢੱਕ ਕੇ ਸੁੱਤੇ ਸਨ , ਜਿਸ ਕਾਰਨ ਬਿਸਤਰੇ ਤੇ ਕੱਪੜੇ ਹੀ ਜਿਆਦਾ ਸੜੇ ਹਨ ਅਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਦੇ ਮੈਂਬਰ ਰਾਜ ਵਲੀ ਨੇ ਦੱਸਿਆ ਕਿ ਰਾਤ ਬਸ਼ੀਰ ਖਾਨ ਦਾ ਪਰਿਵਾਰ ਆਪਣੇ ਕੁਲ ਵਿੱਚ ਸੁੱਤਾ ਪਿਆ ਸੀ।ਰਾਤ ਕਰੀਬ 12 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਬਸ਼ੀਰ ਖਾਨ ਪਰਿਵਾਰਕ ਮੈਂਬਰਾਂ ਉੱਪਰ ਤੇਜਾਬ ਸੁੱਟ ਦਿੱਤਾ।ਜਿਸ ਨਾਲ ਬਸ਼ੀਰ ਖਾਨ ਦੀ ਨੂੰਹ ਗੱਗੂ ਪਤਨੀ ਚਾਂਦੀ ਅਤੇ ਪੋਤਰਾ ਫਰਿਆਦ ਪੁੱਤਰ ਚਾਂਦੀ ਉਮਰ ਤਕਰੀਬਨ 7 ਮਹੀਨੇ ਬੁਰੀ ਤਰ੍ਹਾਂ ਝੁਲਸ ਗਏ। ਜਿਨ੍ਹਾਂ ਨੂੰ ਘੁਮਾਣ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਅਣਪਛਾਤੇ ਵਿਅਕਤੀਆਂ ਦੀ ਗਿਣਤੀ ਪੰਜ ਦੇ ਕਰੀਬ ਸੀ। ਜਿਨ੍ਹਾਂ ਵਿੱਚੋਂ ਇਕ ਵਿਅਕਤੀ ਨੇ ਦੋ ਮੱਗਾ ਵਿੱਚ ਤੇਜ਼ਾਬ ਸੁੱਟ ਕੇ ਹਮਲਾ ਕੀਤਾ ਅਤੇ ਬਾਅਦ ਵਿੱਚ ਮਗ ਉਥੇ ਹੀ ਸੁੱਟ ਕੇ ਫ਼ਰਾਰ ਹੋ ਗਏ।ਉਨ੍ਹਾਂ ਕਿਹਾ ਕਿ ਪੁਲਿਸ ਥਾਣਾ ਘੁਮਾਣ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਨੂੰ ਜਲਦੀ ਗਿਰਫ਼ਤਾਰ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।