ਯੁਵਾ ਆਪਦਾ ਮਿੱਤਰ ਟ੍ਰੇਨਿੰਗ: ਵਲੰਟੀਅਰਾਂ ਨੇ ਸਿੱਖੇ ਜਾਨ ਬਚਾਉਣ ਦੇ ਗੁਰ; ਸੀ.ਪੀ.ਆਰ ਅਤੇ ਰੈਸਕਿਊ ਤਕਨੀਕਾਂ ਦੀ ਦਿੱਤੀ ਗਈ ਸਿਖਲਾਈ
ਯੁਵਾ ਆਪਦਾ ਮਿੱਤਰ ਟ੍ਰੇਨਿੰਗ: ਚੌਥੇ ਦਿਨ ਵਲੰਟੀਅਰਾਂ ਨੂੰ ਸੀ.ਪੀ.ਆਰ ਅਤੇ ਸਰਚ ਐਂਡ ਰੈਸਕਿਊ ਦੀਆਂ ਤਕਨੀਕਾਂ ਸਿਖਾਈਆਂ
ਰੋਹਿਤ ਗੁਪਤਾ
ਦੀਨਾਨਗਰ, 8 ਫਰਵਰੀ 2026- ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਵੱਲੋਂ ਯੁਵਾ ਆਪਦਾ ਮਿੱਤਰ ਟ੍ਰੇਨਿੰਗ ਪ੍ਰੋਗਰਾਮ ਐੱਸ.ਐੱਸ.ਐੱਮ ਕਾਲਜ, ਦੀਨਾਨਗਰ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਕਰਵਾਈ ਜਾ ਰਹੀ ਹੈ। ਜੋ ਕਿ ਮੈਗਸੀਪਾ ਹੈੱਡ ਕਰਨਲ ਦਲਬੀਰ ਸਿੰਘ ਦੀ ਯੋਗ ਹੇਠ ਚੱਲ ਰਹੀ ਹੈ।
ਟ੍ਰੇਨਿੰਗ ਪ੍ਰੋਗਰਾਮ ਦੇ ਚੌਥੇ ਦਿਨ ਰਜਿਸਟਰਡ ਕੀਤੇ ਹੋਏ 200 ਐੱਨ . ਐੱਸ.ਐੱਸ ਅਤੇ ਐੱਨ.ਵਾਈ.ਕੇ.ਐੱਸ ਦੇ ਵਲੰਟੀਅਰਜ਼ ਨੂੰ ਸੀ.ਪੀ.ਆਰ ਦੀ ਜਾਣਕਾਰੀ ਦਿੱਤੀ ਗਈ ।
ਵਲੰਟੀਅਰਾਂ ਨੂੰ ਦੱਸਿਆ ਗਿਆ ਕਿ ਜਦੋਂ ਕਿਸੇ ਵਿਅਕਤੀ ਦੇ ਦਿਲ ਦੀ ਧੜਕਣ ਬੰਦ ਹੋ ਜਾਵੇ ਤਾਂ ਕਿਸ ਤਰ੍ਹਾਂ ਅਸੀਂ ਉਸਨੂੰ ਬਚਾ ਸਕਦੇ ਹਾਂ। ਇਸ ਦੇ ਨਾਲ ਹੀ ਵਿਅਕਤੀਆਂ ਨੂੰ ਡਿੱਗੀਆਂ ਹੋਈਆਂ ਇਮਾਰਤਾਂ ਵਿੱਚੋਂ ਕਿਸ ਤਰ੍ਹਾਂ ਅਸੀਂ ਵਿਅਕਤੀਆਂ ਨੂੰ ਲੱਭ ਸਕਦੇ ਹਾਂ ਅਤੇ ਉਹਨਾਂ ਦੀ ਜਾਨ ਬਚਾ ਸਕਦੇ ਹਾਂ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇੰਸਟਰਕਟਰ ਸਚਿਨ ਸ਼ਰਮਾ ਅਤੇ ਕੋਰਸ ਕੋਡੀਨੇਟਰ ਅੰਕੁਰ ਸ਼ਰਮਾ ਵੱਲੋਂ ਵਲੰਟੀਅਰਾਂ ਨੂੰ ਸੀ.ਪੀ.ਆਰ ਅਤੇ ਸਰਚ ਐਂਡ ਰੈਸਕਿਊ ਦੀਆਂ ਤਕਨੀਕਾਂ ਵੀ ਸਿਖਾਈਆਂ ਗਈਆਂ ਜਿਸ ਵਿੱਚ ਵੱਖ-ਵੱਖ ਡਿੱਗੇ ਹੋਏ ਢਾਂਚੇ ਕੈਂਟੀਲੀਵਰ , ਲੀਨ ਟੂ, ਕੈਨਾਇਲ ਸਰਚ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ ਗਈ। ਜੇਕਰ ਪੈਨਿਕ ਅਟੈਕ ਆ ਜਾਵੇ ਤਾਂ ਕੀ ਕਰਨਾ ਹੈ, ਕੀ ਨਹੀਂ ਕਰਨਾ ਇਸ ਬਾਰੇ ਵੀ ਸਮਝਾਇਆ , ਬੱਚੇ ਜਾਂ ਜਵਾਨ ਨੂੰ ਕਿਸ ਤਰ੍ਹਾਂ ਸੀ.ਪੀ.ਆਰ ਦੇਣਾ ਹੈ ਇਸ ਬਾਰੇ ਵੀ ਜਾਣਕਾਰੀ ਡੰਮੀ ਤੇ ਪਰੈਕਟਿਸ ਕਰਵਾ ਕੇ ਦਿੱਤੀ ਗਈ।
ਇਸ ਮੌਕੇ ਐਸ.ਐਸ.ਐਮ ਕਾਲਜ ਦੇ ਪ੍ਰਿੰਸੀਪਲ ਡਾ. ਆਰ. ਕੇ. ਤੁਲੀ, ਪਰਮਿੰਦਰ ਸੈਣੀ (ਜ਼ਿਲ੍ਹਾ ਗਾਈਡੈਂਸ ਕੌਂਸਲਰ ਕਮ ਜ਼ਿਲ੍ਹਾ ਨੋਡਲ ਅਫ਼ਸਰ), ਮੁਕੇਸ਼ ਵਰਮਾ (ਸਹਾਇਕ ਨੋਡਲ ਅਫ਼ਸਰ), ਪ੍ਰੋਫੈਸਰ ਗਰੋਵਰ (ਡੀਨ ਯੂਥ ਵੈਲਫੇਅਰ), ਪਵਨ ਭਾਰਦਵਾਜ , ਐਨ.ਐਸ.ਐਸ ਇੰਚਾਰਜ ਸੁਸ਼ਮਾ, ਸੁਬੀਰ ਆਦਿ ਤੋਂ ਇਲਾਵਾ ਇੰਸਟਰਕਟਰ ਪ੍ਰੀਤੀ ਦੇਵੀ ਸ਼ਾਨੂੰ, ਸ਼ਾਈਨਾ ,ਆਯੂਸ਼, ਯੋਗੇਸ਼, ਆਦਿਤੀ ਸ਼ਾਮਿਲ ਸਨ ।