ਮੋਰਚੇ ਅਤੇ ਲੋਕਾਂ ਦੀ ਮੰਗ ਤੋਂ ਡਰਦੀ ਸਰਕਾਰ ਬਣਾਉਣ ਜਾ ਰਹੀ ਬੇਅਦਬੀ ਲਈ ਸਖਤ ਕਾਨੂੰਨ: ਅਮਿਤੋਜ ਮਾਨ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 06 ਅਪ੍ਰੈਲ 2026- ਬੇਅਦਬੀ ਦੇ ਨਵੇਂ ਕਾਨੂੰਨ ਨੂੰ ਲੈ ਕੇ ਹੋਏ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵੱਡੇਪੰਥਕ ਇਕੱਠ ਵਿੱਚ ਜਿੱਥੇ ਵੱਖ ਵਖ ਪੰਥਕ ਸ਼ਖਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਉੱਥੇ ਹੀ ਭਾਈ ਗੁਰਜੀਤ ਸਿੰਘ ਖਾਲਸਾ ਟਾਵਰ ਵਾਲੇ ਜੋ ਕਿ ਪਿਛਲੇ
18 ਮਹੀਨਿਆਂ ਤੋਂ ਵੱਧ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੇਦੋਸ਼ੀਆਂ ਨੂੰ ਸਖਤ ਕਾਨੂੰਨ ਬਣਾਉਣ ਨੂੰ ਲੈ ਕੇ ਟਾਵਰ ਤੇ ਧਰਨਾ ਲਾਈ ਬੈਠੇ ਹਨ ਉਹਨਾਂ ਵੱਲੋਂ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਗਈ ਪ੍ਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅਮਿਤੋਜ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਅਤੇ ਪਿਛਲੀ ਸਰਕਾਰਾਂ ਵਿੱਚ ਕੋਈ ਵੀ ਫਰਕ ਨਹੀਂ ਹੈ ਉਹਨਾਂ ਕਿਹਾ ਕਿ ਇਹ ਸਰਕਾਰ ਵੀ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਹੀ ਆਈ ਹੈ ਕਿਉਂਕਿ ਸਰਕਾਰ ਆਉਣ ਤੋਂ ਪਹਿਲਾਂ ਸਰਕਾਰ ਨੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਬੇਅਦਬੀ ਨੂੰ ਲੈ ਕੇ ਵੱਖਰਾ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਹੁਣ ਤੱਕ ਵੀ ਪੂਰਾ ਨਹੀਂ ਹੋਇਆ ਹੈ। ਪਰ ਜੇਕਰ ਸਰਕਾਰ ਹੁਣ ਨਵਾਂ ਕਾਨੂੰਨ ਬਣਾਉਣ ਲੱਗੀ ਹੈ ਤੇ ਇਹ ਅਜਿਹਾ ਮਸਾਲੀ ਕਾਨੂੰਨ ਹੋਣਾ ਚਾਹੀਦਾ ਹੈ ਕਿ ਜਿਸ ਵਿੱਚ ਦੁਬਾਰਾ ਸੋਧ ਕਰਨ ਦੀ ਜ਼ਰੂਰਤ ਨਾ ਪਵੇ
ਸਮਾਣਾ ਮੋਰਚੇ ਦੀ ਗੱਲ ਕਰਦੇ ਹੋਏਉਨਾਂ ਕਿਹਾ ਕਿ 1966 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਇੰਨੇ ਲੰਮੇ ਮੋਰਚੇ ਤੋਂ ਬਾਅਦ ਮੰਗ ਨੂੰ ਲੈ ਕੇ ਕੋਈ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸਮਾਣਾ ਮੋਰਚੇ ਅਤੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਧਰਨੇ ਅਤੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਤੋਂ ਘਬਰਾਉਂਦੇ ਹੋਏ ਇਹ ਕਾਨੂੰਨ ਬਣਾਉਣ ਜਾ ਰਹੇ ਹਨ ਇਸ ਮੌਕੇ ਪੰਜ ਮੈਂਬਰੀ ਕਮੇਟੀ ਦੇ ਹੋਰ ਮੈਂਬਰ ਜਿਨਾਂ ਵਿੱਚ ਖੁਸ਼ਵਿੰਦਰ ਸਿੰਘ ਤਲਵਿੰਦਰ ਸਿੰਘ ਭਾਈ ਅਮਰਜੀਤ ਸਿੰਘ ਮਰਿਆਦਾ ਅਤੇ ਕੋਡੀਨੇਟਰ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ
ਅਮਿਤੋਜ ਮਾਨ ਨੇ ਵੀ ਐਡਵੋਕੇਟ ਧਾਮੀ ਵਾਂਗੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਵਾਉਣ ਵਾਸਤੇ ਸਖਤ ਕਾਨੂੰਨ ਦਾ ਖਲੜਾ ਬਣਾ ਕੇ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਦੇਣ ਦੀ ਅਪੀਲ ਦੀ ਹਮਾਇਤ ਵੀ ਕੀਤੀ ਹਾਲਾਂਕਿ ਅੱਜ ਦੇ ਸਮਾਗਮ ਵਿੱਚ ਪਾਏ ਗਏ ਮਤਿਆਂ ਬਾਰੇ ਸਵਾਲ ਪੁੱਛਣ ਤੇ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨਾਲ ਕੋਈ ਵੀ ਮਤਾ ਸਾਂਝਾ ਨਹੀਂ ਕੀਤਾ ਗਿਆ ਹੈ
Click to Follow Babushahi Facebook page →