ਮੇਰੀ ਸਾਰੀ ਉਮਰ ਦੀ ਕਮਾਈ ਲੈ ਗਏ ਚੋਰ ਕਿਵੇਂ ਕੱਟਾਂਗੇ ਜ਼ਿੰਦਗੀ : ਸੁਨਿਆਰਾ
ਛੋਟੇ ਛੋਟੇ ਬੱਚਿਆਂ ਤੇ ਪਤਨੀ ਨਾਲ ਐਸ ਐਸ ਪੀ ਦਫਤਰ ਪਹੁੰਚਿਆ ਚੋਰੀ ਦਾ ਸ਼ਿਕਾਰ ਹੋਇਆ ਸੁਨਿਆਰਾ, ਚੋਰਾਂ ਨੂੰ ਫੜਨ ਦੀ ਲਾਈ ਗੁਹਾਰ
ਰੋਹਿਤ ਗੁਪਤਾ
ਗੁਰਦਾਸਪੁਰ , 28 ਜਨਵਰੀ 2026 :
ਗੁਰਦਾਸਪੁਰ ਦੇ ਝੂਲਨਾ ਮਹਿਲ ਚ ਰਹਿਣ ਵਾਲੇ ਮਸ਼ਹੂਰ ਸਰਾਫ ਸਿਆਲਕੋਟੀਆ ਜਵੈਲਰਸ ਜਿਨਾਂ ਦੀ ਗੁਰਦਾਸਪੁਰ ਦੇ ਮੇਨ ਬਾਜ਼ਾਰ ਵਿੱਚ ਸ਼ੋਰੂਮ ਹੈ, ਦੇ ਘਰ ਮਹੀਨਾ ਕੁ ਪਹਿਲਾਂ ਚੋਰੀ ਦੀ ਵੱਡੀ ਵਾਰਦਾਤ ਹੋਈ ਸੀ ਅਤੇ ਕਟਰ ਦੇ ਨਾਲ ਤਿਜੋਰੀ ਕੱਟ ਕੇ ਇੱਕ ਚੋਰਾਂ ਵੱਲੋਂ ਕਰੋੜਾਂ ਰੁਪਏ ਮੁੱਲ ਦਾ ਸੋਨਾ ਚੋਰੀ ਕਰ ਲਿਆ ਗਿਆ ਸੀ। 28 ਦਿਨ ਬੀਤ ਜਾਣ ਦੇ ਬਾਵਜੂਦ ਵੀ ਚੋਰਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਅੱਜ ਸਿਆਲਕੋਟੀਆ ਜਵੈਲਰਸ ਦੇ ਮਾਲਕ ਸਾਲੂ ਆਪਣੇ ਪਰਿਵਾਰ ਜਿਨਾਂ ਵਿੱਚ ਉਹਨਾਂ ਦੀ ਪਤਨੀ ਤੇ ਦੋ ਛੋਟੇ ਛੋਟੇ ਬੱਚੇ ਸਨ ਤੇ ਮੁਹੱਲਾ ਵਾਸੀਆਂ ਦੇ ਨਾਲ ਇਕੱਠੇ ਹੋ ਕੇ ਐਸਐਸਪੀ ਦਫਤਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਜਲਦ ਚੋਰਾਂ ਨੂੰ ਗਿਰਫਤਾਰ ਕਰਨ ਦੀ ਗੁਹਾਰ ਲਗਾਈ ਗਈ।
ਇਸ ਮੌਕੇ ਤੇ ਸ਼ਾਲੂ ਦੀ ਪਤਨੀ ਨੇ ਕਿਹਾ ਕਿ ਉਹਨਾਂ ਦਾ ਸਭ ਕੁਝ ਚੋਰ ਲੈ ਗਏ ਹਨ। ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਹੁਣ ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰਨਗੇ ਕਿਉਂਕਿ ਉਹਨਾਂ ਦਾ ਸਭ ਕੁਝ ਜਾ ਚੁੱਕਿਆ ਹੈ। ਇਸ ਲਈ ਉਹਨਾਂ ਨੇ ਐਸਐਸਪੀ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ।
ਦੱਸ ਦਈਏ ਕਿ ਇੱਕ ਜਨਵਰੀ ਨੂੰ ਪਰਿਵਾਰ ਜਲੰਧਰ ਕਿਸੇ ਸਮਾਗਮ ਵਿੱਚ ਗਿਆ ਹੋਇਆ ਸੀ, ਪਿੱਛੋਂ ਝੂਲਨਾ ਮਹਿਲ ਜੋ ਕਿ ਗੁਰਦਾਸਪੁਰ ਦੀ ਇੱਕ ਸੰਘਣੀ ਵੱਸੋਂ ਅਤੇ ਤੰਗ ਗਲੀਆਂ ਵਾਲਾ ਮੁਹੱਲਾ ਹੈ ਵਿੱਚ ਚੋਰਾਂ ਨੇ ਕੱਟਰ ਦੇ ਨਾਲ ਤਿਜੋਰੀ ਕੱਟ ਕੇ ਸ਼ਾਲੂ ਸੁਣਿਆ ਰੇ ਦੇ ਘਰ ਵਿੱਚੋਂ ਸੋਣਾ ਚਾਂਦੀ ਤੇ ਨਗਦੀ ਉੜਾ ਕੇ ਲੈ ਗਏ ਸਨ ।