ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ’ਚ 1687 ਸਿਖਿਆਰਥੀਆਂ ਦੀ ਸਿਖ਼ਲਾਈ ਸੰਪੰਨ
- ਡਾਇਰੈਕਟਰ ਧਨਪ੍ਰੀਤ ਕੌਰ ਨੇ ਦਿੱਤੀਆਂ ਸ਼ੁਭ ਕਾਮਨਾਵਾਂ
ਫਿਲੌਰ/ਜਲੰਧਰ, 1 ਜੁਲਾਈ: ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿਖੇ ਜ਼ਿਲ੍ਹਾ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਅਤੇ ਤਕਨੀਕੀ ਸੇਵਾਵਾਂ ਕਾਡਰ ਦੇ 1687 ਸਿਖਿਆਰਥੀਆਂ ਲਈ ਅੱਪਰ ਅਤੇ ਇੰਟਰਮੀਡੀਏਟ ਸਕੂਲ ਕੋਰਸਾਂ ਸਮੇਤ ਪ੍ਰੀ-ਪ੍ਰਮੋਸ਼ਨਲ ਸਿਖ਼ਲਾਈ ਮੁਕੰਮਲ ਹੋਣ 'ਤੇ ਇੱਕ ਸ਼ਾਨਦਾਰ ਸਮਾਰੋਹ ਕਰਵਾਇਆ ਗਿਆ।
ਇਸ ਮੌਕੇ ਡਾਇਰੈਕਟਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਧਨਪ੍ਰੀਤ ਕੌਰ ਆਈ.ਪੀ.ਐਸ. ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਸਿਖਿਆਰਥੀਆਂ ਨੂੰ ਸਿਖ਼ਲਾਈ ਮੁਕੰਮਲ ਹੋਣ ’ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਅਕੈਡਮੀ ਦੇ ਅਧਿਕਾਰੀਆਂ, ਸਟਾਫ਼ ਅਤੇ ਸਿਖਿਆਰਥੀਆਂ ਨਾਲ ਮੈਸ ਡਿਨਰ ਵਿੱਚ ਸ਼ਮੂਲੀਅਤ ਵੀ ਕੀਤੀ।
ਇਸ ਦੌਰਾਨ ਟ੍ਰੇਨਿੰਗ ਪੂਰੀ ਕਰਨ ਵਾਲੇ ਸਿਖਿਆਰਥੀਆਂ ਵੱਲੋਂ ਸੱਭਿਆਚਾਰਕ ਸਮਾਗਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਬੈਂਡ ਦੇ ਪ੍ਰਦਰਸ਼ਨ ਤੋਂ ਇਲਾਵਾ ਗਿੱਧਾ ਤੇ ਭੰਗੜਾ ਆਦਿ ਵੰਨਗੀਆਂ ਸ਼ਾਮਲ ਸਨ।
- Download Babushahi App
-
-