ਮਹਾਪ੍ਰਗਯ ਸਕੂਲ ਚ 'ਸੰਘਰਸ਼ -2025' ਸਪੋਰਟਸ ਡੇ ਰਿਹਾ ਸ਼ਾਨਦਾਰ
ਦੀਪਕ ਜੈਨ
ਜਗਰਾਓਂ, 28 ਨਵੰਬਰ 2025- ਜਗਰਾਉਂ ਵਿੱਚ 27 ਨਵੰਬਰ, 2025 ਨੂੰ ਸਾਲਾਨਾ ਖੇਡ ਸਮਾਰੋਹ “ਸੰਘਰਸ਼ -2025” ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪਵਿੱਤਰ ਨਵਕਾਰ ਮੰਤਰ ਨਾਲ ਹੋਈ। ਡਾਇਰੈਕਟਰ ਸ਼੍ਰੀਮਾਨ ਵਿਸ਼ਾਲ ਜੈਨ ਜੀ, ਪ੍ਰਿੰਸੀਪਲ ਮੈਡਮ ਸ਼੍ਰੀਮਤੀ ਪ੍ਰਭਜੀਤ ਕੌਰ ਵਰਮਾ ਤੇ ਆਏ ਹੋਏ ਮਹਿਮਾਨਾਂ ਦੁਆਰਾ ਜੋਯਤੀ ਪ੍ਜਵਲ ਕਰਕੇ ਸਮਾਰੋਹ ਦਾ ਅਰੰਭ ਕੀਤਾ ਗਿਆ।
ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਸੱਜਣਾਂ ਦੇ ਪ੍ਰਵੇਸ਼ ਕਰਨ ਦੇ ਬਾਅਦ ਵਿਦਿਆਰਥੀ ਨੇ ਆਪਣੀ ਪੁਜ਼ੀਸ਼ਨਾਂ ਲਈ। ਡਾਇਰੈਕਟਰ ਦੁਆਰਾ ਸਕੂਲ ਦਾ ਝੰਡਾ ਲਹਿਰਾ ਕੇ ਖੇਡ ਸਮਾਰੋਹ ਦਾ ਰਸਮੀ ਉਦਘਾਟਨ ਕੀਤਾ। ਰੰਗ-ਬਿਰੰਗੇ ਗੁਬਾਰੇ ਆਕਾਸ਼ ਵਿੱਚ ਛੱਡੇ ਗਏ ਤੇ ਵਿਦਿਆਰਥੀਆਂ ਨੇ ਓਲੰਪਿਕ ਭਾਵਨਾ ਦੇ ਨਾਲ ਸ਼ਬਦ ਵੀ ਲਈ।
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸਕੂਲ ਦੇ ਡਾਇਰੇਕਟਰ ਵਿਸ਼ਾਲ ਜੈਨ ਨੇ ਕਿਹਾ: “ਖੇਡ ਕੇਵਲ ਜਿੱਤ ਅਤੇ ਹਾਰ ਦਾ ਨਾਮ ਨਹੀਂ ਹੈ, ਅਸਲ ਵਿੱਚ ਇਹ ਅਨੁਸ਼ਾਸਨ, ਟੀਮ ਬਣਾਉਣ ਅਤੇ ਆਤਮ-ਵਿਸ਼ਵਾਸ ਦੀ ਸਿੱਖਿਆ ਹੈ। ਬੱਚਿਆਂ ਨੂੰ ਪੜ੍ਹਣ ਦੇ ਨਾਲ-ਨਾਲ ਖੇਡਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ। ਮਹਾਪ੍ਰਗਯ ਸਕੂਲ ਦਾ ਨਿਸ਼ਾਨਾ ਹਰ ਬੱਚਿਆਂ ਵਿੱਚ ਛਪੀ ਪ੍ਰਤਿਭਾ ਦੀ ਪਛਾਣ ਕਰਨਾ ਅਤੇ ਅੱਗੇ ਵਧਣ ਦਾ ਮੌਕਾ ਦੇਣਾ ਹੈ। ਅੱਜ ਦੇ ਇਹ ਛੋਟੇ ਖਿ ਡਾਰੀ ਕਲ ਦੇਸ਼ ਦਾ ਨਾਮ ਰੋਸ਼ਨ ਕਰਨਗੇ।
ਸਮਾਰੋਹ ਦੇ ਸ਼ੁਭਅਰੰਭ ਤੇ ਸਕੂਲ ਦੇ ਜੂਨੀਅਰ ਕੋ-ਆਰਡੀਨੇਟਰ ਸ਼੍ਰੀਮਤੀ ਸੁਰਿੰਦਰ ਕੌਰ ਨੇ ਮੰਚ ਤੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਆਪਣੇ ਭਾਵਪੂਰਤ ਸੰਬੋਧਨ ਵਿੱਚ ਉਹਨਾਂ ਨੇ ਕਿਹਾ: “ਸਾਡੇ ਇਹ ਨੰਨੇ ਮੁੰਨੇ ਬੱਚੇ ਪੂਰੀ ਮਿਹਨਤ ਕਰਦੇ ਹਨ ਅਤੇ ਅੱਜ ਦਾ ਦਿਨ ਉਹਨਾਂ ਦਾ ਆਤਮ ਵਿਸ਼ਵਾਸ਼ ਵਧਾਉਣ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਦਾ ਉਦੇਸ਼ ਕੇਵਲ ਸਿੱਖਿਆ ਦੇਣ ਨਹੀਂ ਬਲਕਿ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨ ਹੈ।
ਉਨ੍ਹਾਂ ਦੇ ਗਰਮਜੋਸ਼ੀ ਭਰੇ ਸੁਆਗਤ ਅਤੇ ਪ੍ਰੇਰਕ ਸ਼ਬਦਾਂ ਨੇ ਪੂਰੇ ਮਾਹੌਲ ਨੂੰ ਹੋਰ ਉਤਸ਼ਾਹਿਤ ਕੀਤਾ।
ਤੀਸਰੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਜ਼ੁਮਬਾ ਡਾਂਸ ਨੇ ਪ੍ਰੋਗਰਾਮ ਵਿੱਚ ਊਰਜਾ ਭਰ ਦਿੱਤੀ।
ਇਸ ਦੇ ਬਾਅਦ ਛੋਟੇ ਬੱਚਿਆਂ ਲਈ ਵੱਖ-ਵੱਖ ਖੇਡ ਖੇਡੇ ਗਏ ਜਿਵੇਂ : ਬਟਰਫਲਾਈ ਰੇਸ – ਪ੍ਰੀ-ਨਾਰਸਰੀ, 50 ਮੀਟਰ ਰਾਈਡਰ ਰੇਸ – ਨਰਸਰੀ ਏ, 50 ਮੀਟਰ ਔਬਸਟੈਕਲ ਰੇਸ – ਨਰਸਰੀ ਬੀ, ਐਨੀਮਲ ਰੇਸ – ਨਰਸਰੀ ਸੀ, ਇਨ ਦ ਵਾਟਰ ਬੌਟਲ ਰੇਸ – ਐਲਕੇਜੀ ਏ, ਸੋਲਰ ਸਿਸਟਮ ਰੇਸ – ਐਲਕੇਜੀ ਬੀ, ਮਿਊਜ਼ੀਕਲ ਚੈਅਰ ਰੇਸ – ਐਲ. ਕੇ.ਜੀ ਸੀ, ਯੂ਼ .ਕੇ.ਜੀ ਏ, ਹੇਨ-ਐਗ ਰੇਸ ,ਬਲੂਨ ਬਰਸਟਿੰਗ – ਯੂ.ਕੇ.ਜੀ ਬੀ, ਹੇਲਦੀ ਬਨਾਮ ਜੰਕ ਫੂਡ ਰੇਸ – ਯੂ.ਕੇ.ਜੀ। ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਯੋਗਾ ਨਾਚ ਦਿਲਕਸ਼ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ।ਸਮੂਹ ਅਧਿਆਪਕਾਂ ਨੇ ਵੀ ਗਰਾਊਂਡ ’ਚ ਮੌਜੂਦ ਰਹਿ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਤੇ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੇ ਅੰਤ ’ਚ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਲਈ ਮੈਂਡਲ ਵੀ ਦਿੱਤੇ।ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਸਰੀਰਕ ਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਖੇਡਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਮੈਨੇਜਰ ਮਨਜੀਤ ਇੰਦਰ ਕੁਮਾਰ ਵੀ ਉਪਸਥਿਤ ਸਨ। ਇਹ ਪੂਰਾ ਖੇਡ ਸਮਾਗਮ ਸਕੂਲ ਦੇ ਮਾਹਰਾਂ ਕੋਚ ਸੀ੍ਮਾਨ ਪ੍ਰੀਤ ਇੰਦਰ ਕੁਮਾਰ, ਸੀ੍ ਇਕਬਾਲ ਸਿੰਘ ,ਸ੍ਰੀ ਮਾਨ ਬਲਜੀਤ ਸਿੰਘ ਦੀ ਦੇਖ ਰੇਖ ਵਿੱਚ ਪੂਰਾ ਹੋਇਆ। ਸੇਟਜ ਸੰਚਾਲਨ ਦੀ ਭੂਮਿਕਾ ਸੀ ਮਤੀ ਰਜਨੀ ਜੈਸਵਾਲ ਵੱਲੋਂ ਵਿਦਿਆਰਥੀਆਂ ਦੇ ਸਹਿਯੋਗ ਨਾਲ ਨਿਭਾਈ ਗਈ। ਸਮਾਗਮ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਹੋਇਆ।