ਭਤੀਜੇ ਦੇ ਜਨਮ ਦੀਆਂ ਖੁਸ਼ੀਆਂ ਮਾਤਮ ਚ ਬਦਲੀਆਂ, ਭੇਦ ਭਰੇ ਹਾਲਾਤਾਂ ਚ ਚਾਚੇ ਦੀ ਮੌਤ
ਦੋ ਛੋਟੇ ਛੋਟੇ ਬੱਚਿਆਂ ਦੇ ਪਿਓ ਦੀ ਨਹਿਰ ਕੰਡਿਓ ਮਿਲੀ ਲਾਸ਼, ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ
ਰੋਹਿਤ ਗੁਪਤਾ
ਗੁਰਦਾਸਪੁਰ 29 ਅਕਤੂਬਰ, 2026
ਘਰ ਵਿੱਚ ਭਤੀਜੇ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਤੇ ਉਧਰ ਚਾਚੇ ਦੀ ਲਾਸ਼ ਗੁਰਦਾਸਪੁਰ ਮੁਕੇਰੀਆਂ ਰੋਡ ਤੇ ਪੁਰਾਣਾ ਸ਼ਾਲਾ ਦੀ ਨਹਿਰ ਕਿਨਾਰੇ ਭੇਦ ਭਰੇ ਹਾਲਾਤਾਂ ਵਿੱਚ ਪਈ ਮਿਲੀ। ਪਿੰਡ ਵਾਸੀਆਂ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਨੌਜਵਾਨ ਦੀ ਪਹਿਚਾਨ ਵਿੱਕੀ ਉਮਰ 33 ਸਾਲ ਵਾਸੀ ਪੁਰਾਨਾ ਸ਼ਾਲਾ ਦੇ ਤੌਰ ਤੇ ਹੋਈ ਹੈ। ਜਾਣਕਾਰੀ ਅਨੁਸਾਰ ਕੱਲ ਸ਼ਾਮ ਤੋਂ ਨੌਜਾਨ ਵਿੱਕੀ ਘਰੋਂ ਗਾਇਬ ਸੀ ਅਤੇ ਪਰਿਵਾਰ ਵਾਲੇ ਉਸਨੂੰ ਕਾਫੀ ਦੇਰ ਤੋਂ ਲੱਭ ਰਹੇ ਸਨ। ਫਿਰ ਉਸਦੇ ਇੱਕ ਸਾਥੀ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਹਿਲਾਂ ਉਹ ਪਰਿਵਾਰ ਵਾਲਿਆਂ ਨੂੰ ਗੁਮਰਾਹ ਕਰਦਾ ਰਿਹਾ ਤੇ ਫਿਰ ਜਦੋਂ ਮਾਮਲਾ ਪੁਲਿਸ ਕੋਲ ਪਹੁੰਚਿਆ ਤਾਂ ਉਸਨੇ ਦੱਸਿਆ ਕਿ ਨੌਜਵਾਨ ਨਹਿਰ ਕਿਨਾਰੇ ਪਿਆ ਹੈ ।
ਪੁਲਿਸ ਪਾਰਟੀ ਸਮੇਤ ਪਰਿਵਾਰਕ ਮੈਂਬਰ ਨਹਿਰ ਕਿਨਾਰੇ ਪਹੁੰਚੇ ਤਾਂ ਉਥੇ ਵਿੱਕੀ ਦੀ ਲਾਸ਼ ਪਈ ਮਿਲੀ । ਵਿੱਕੀ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਦੋ ਛੋਟੇ ਛੋਟੇ ਬੱਚਿਆਂ ਦਾ ਬਾਪ ਸੀ।
ਨੌਜਵਾਨ ਵਿੱਕੀ ਦੀ ਮੌਤ ਨੂੰ ਲੈ ਕੇ ਜਿੱਥੇ ਪਿੰਡ ਵਾਸੀਆਂ ਨੇ ਪਿੰਡ ਵਿੱਚ ਵਿਕ ਰਹੇ ਨਸ਼ੇ ਤੇ ਸਵਾਲ ਚੁੱਕੇ ਹਨ।
ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੋਸਟਮਾਰਟਮ ਕਰਵਾ ਕੇ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗੇਗਾ।
- Download Babushahi App
-
-