ਬੂਟੇ ਲਗਾ ਕੇ ਪਰਿਵਾਰ ਨੇ ਦਿੱਤੀ ਸਵ: ਸਵਰਨ ਸਿੰਘ ਭੰਗੂ ਨੂੰ ਸ਼ਰਧਾਂਜਲੀ
ਮਨਪ੍ਰੀਤ ਸਿੰਘ
ਰੂਪਨਗਰ 10 ਜੂਨ 2026- ਅੱਜ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡ੍ਰੀਮਲੈਂਡ ਪਬਲਿਕ ਸਕੂਲ ਬਸੀ ਗੁਜਰਾਂ ( ਚਮਕੌਰ ਸਾਹਿਬ) ਵਿਖੇ ਸ਼ਰਧਾਂਜਲੀ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਸਵ ਸਵਰਨ ਸਿੰਘ ਭੰਗੂ ਦੇ ਪਰਿਵਾਰ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਭੰਗੂ ,ਪੁੱਤਰ ਬਾਗੀ ਭੰਗੂ , ਮਲਕੀਤ ਸਿੰਘ ਰੋਣੀ ਤੇ ਹੋਰ ਰਿਸ਼ਤੇਦਾਰ ਸਾਕ ਸੰਬੰਧੀ ਤੇ ਹੋਰ ਆਏ ਹੋਏ ਚਾਹੁਣ ਵਾਲਿਆਂ ਨੇ ਬੂਟੇ ਲਗਾ ਕੇ ਸਵਰਨ ਸਿੰਘ ਭੰਗੂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ।
- Download Babushahi App
-
-