ਬਿਨਾਂ ਕਾਗ਼ਜ਼ਾਤ ਚੱਲ ਰਹੀਆਂ ਸਕੂਲੀ ਬੱਸਾਂ ਬੱਚਿਆ ਦੀ ਜ਼ਿੰਦਗੀ ਨਾਲ ਖਿਲਵਾੜ
ਸਕੂਲ ਡਰਾਈਵਰ ਚੱਪਲਾਂ ਪਾ ਕੇ ਬੱਸਾਂ ਚਲਾਉਂਦੇ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ,23 ਮਈ
ਸਬ ਡਿਵੀਜ਼ਨ ਬਾਬਾ ਬਕਾਲਾ ਵਿਚ ਪ੍ਰਾਈਵੇਟ ਸਕੂਲਾਂ ਵਿਚ ਸਮਾ ਲੰਘਾਂ ਚੁੱਕੀਆਂ ਬੱਸਾਂ ਵਿਚ ਵੱਡੀ ਗਿਣਤੀ ਵਿਚ ਬੱਚੇ ਲਿਜਾ ਕੇ ਬੱਚਿਆ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਸਬੰਧੀ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਬ ਡਿਵੀਜ਼ਨ ਬਾਬਾ ਬਕਾਲਾ ਵਿਚ ਕਈ ਦਰਜਨਾਂ ਦੇ ਕਰੀਬ ਪ੍ਰਾਈਵੇਟ ਸਕੂਲ ਹਨ ਜਿਨ੍ਹਾਂ ਵਿਚ ਬਹੁਤੀਆਂ ਬੱਸਾਂ ਟਰਾਂਸਪੋਰਟ ਵਿਭਾਗ ਤੋ ਪਾਸ ਹੀ ਨਹੀਂ ਹਨ ਅਤੇ ਆਰ ਸੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ ਜਿਨ੍ਹਾਂ ਵਿਚ ਸਕੂਲੀ ਬੱਚਿਆ ਦੀ ਢੋਆ-ਢੁਆਈ ਕਰ ਰਹੀਆਂ ਹਨ। ਅੱਜ ਜ਼ੀਨਤ ਪਬਲਿਕ ਸਕੂਲਾਂ ਵਡਾਲਾ ਰਈਆ ਦੀ ਬੱਸ ਜਿਸ ਦਾ ਨੰਬਰ ਪੀ ਬੀ 11 ਸੀ ਐੱਫ਼ 2697 ਜਿਸ ਵਿਚ ਚਾਲੀ ਦੇ ਕਰੀਬ ਬੱਚੇ ਬਿਠਾਏ ਹੋਏ ਸਨ ਅਤੇ ਪਿੰਡ ਦਨਿਆਲ ਸਕੂਲ ਕੋਲ ਇਕ ਕਾਰ ਵਾਲੇ ਨੂੰ ਟੱਕਰ ਮਾਰੀ ਜਿਸ ਦੇ ਝਗੜੇ ਦੌਰਾਨ ਪਤਾ ਲੱਗਾ ਕਿ ਸਕੂਲ ਬੱਸ ਜੋ ਕਿ 2019 ਤੱਕ ਆਰ ਟੀ ਉ ਦਫ਼ਤਰ ਪਟਿਆਲਾ ਤੋ ਪਾਸ ਸੀ ਉਸ ਤੋ ਬਾਅਦ ਉਸ ਦਾ ਕੋਈ ਟੈਕਸ ਨਹੀਂ ਤਾਰਿਆ ਗਿਆ।ਇਸ ਬੱਸ ਦਾ ਡਰਾਈਵਰ ਬਿਨਾਂ ਵਰਦੀ ਅਤੇ ਚੱਪਲਾਂ ਵਿਚ ਬੱਸ ਚਲਾਕੇ ਬੱਚਿਆ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਸੀ।ਇਸੇ ਤਰ੍ਹਾਂ ਇਸ ਸਕੂਲ ਵਿਚ ਇਕ ਅਜਿਹਾ ਡਰਾਈਵਰ ਵੀ ਰੱਖਿਆ ਗਿਆ ਹੈ ਜਿਸ ਦਾ ਇਕ ਹੱਥ ਹੀ ਨਹੀਂ ਹੈ।ਪਿੰਡ ਦਨਿਆਲ ਦੇ ਲੋਕਾਂ ਬੱਸ ਅਤੇ ਡਰਾਈਵਰ ਨੂੰ ਪੁਲੀਸ ਥਾਣਾ ਖਲਚੀਆ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜ਼ੀਨਤ ਪਬਲਿਕ ਸਕੂਲ ਵਡਾਲਾ ਜੋ ਕਿ ਸੀ ਬੀ ਐੱਸ ਈ ਦਿਲੀ ਤੋ ਕੋਡ ਨੰਬਰ 1631194 ਤਹਿਤ ਰਜਿਸਟਰਡ ਹੈ। ਬੋਰਡ ਵੱਲੋਂ ਸਕੂਲ ਦੀ ਰਜਿਸਟਰੇਸ਼ਨ ਕਰਨ ਸਮੇਂ ਬੱਚਿਆ ਦੀ ਢੋਆ ਢੁਆਈ ਲਈ ਸ਼ਰਤਾਂ ਤਹਿ ਕੀਤੀ ਹੁੰਦੀਆਂ ਹਨ।ਇਸ ਸਬੰਧੀ ਸਕੂਲ ਦੇ ਮਾਲਕ ਹਰਿੰਦਰ ਸਿੰਘ ਨੇ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਇਹ ਬੱਸ ਠੇਕੇ ਉੱਤੇ ਰੱਖੀ ਗਈ ਸੀ ਇਸ ਦੇ ਕਾਗ਼ਜ਼ਾਤ ਖ਼ਤਮ ਹੋਣ ਸਬੰਧੀ ਕਿਹਾ ਕਿ ਇਹ ਬੱਸ ਹੁਣ ਕੁਝ ਦਿਨ ਹੀ ਚਲਾਉਣੀ ਸੀ।ਬੱਚਿਆ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਸਬੰਧੀ ਕੋਈ ਜਵਾਬ ਨਾ ਦੇ ਸਕੇ। ਇਸ ਸਬੰਧੀ ਆਰ ਟੀ ਉ ਖ਼ੁਸ਼ਦਿਲ ਸਿੰਘ ਨਾਲ ਵਾਰ ਵਾਰ ਫ਼ੋਨ ਕਰਨ ਤੇ ਕੋਈ ਜਵਾਬ ਨਹੀਂ ਦਿੱਤਾ। ਇਸ ਸਬੰਧੀ ਐੱਸ ਡੀ ਐੱਮ ਬਾਬਾ ਬਕਾਲਾ ਜਸ਼ਨਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਸੁਹੇਲ ਮੀਰ ਦੇ ਧਿਆਨ ਵਿਚ ਲਿਆਉਣ ਤੇ ਉਨ੍ਹਾਂ ਕਿਹਾ ਕੇ ਜਾਚ ਮੁਕੰਮਲ ਕਰਨ ਤੇ ਸਕੂਲ ਮਾਲਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰ ਜੀਤ ਸਿੰਘ ਨੇ ਗੱਲਬਾਤ ਕਰ ਦੀਆਂ ਕਿਹਾ ਕਿ ਆਰ ਟੀ ਅੰਮ੍ਰਿਤਸਰ ਨੂੰ ਆਰਡਰ ਕਰ ਦਿੱਤੇ ਹਨ ਸਕੂਲ ਮਾਲਕ ਵਿਰੁੱਧ ਕਾਗ਼ਜ਼ਾਤ ਦੀ ਪੜਤਾਲ ਕਰਨ ਉਪਰੰਤ ਕਾਰਵਾਈ ਕੀਤੀ ਜਾਵੇ।
- Download Babushahi App
-
-