ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ
ਗੁਰੂਹਰਸਹਾਏ 26 ਨਵੰਬਰ, ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਦੇ ਸੱੱਦੇ ਤੇ ਪੂਰੇ ਦੇਸ਼ ਵਿੱਚ 29 ਲੇਵਰ ਕਾਨੂੰਨਾਂ ਨੂੰ ਤੋੜ ਕੇ 4 ਲੇਵਰ ਬਣਾਉਣ, ਬਿਜਲੀ ਸ਼ੋਧ ਬਿੱਲ 2025 ਪਾਸ ਕਰਨ, ਪਾਵਰਕੌਮ ਤੇ ਟਰਾਂਸਕੋ ਦੀਆਂ ਕੀਮਤੀ ਜਾਇਦਾਦਾਂ ਵੇਚਣ ਦੇ ਵਿਰੋਧ ਵਿੱਚ ਗੁਰੂਹਰਸਹਾਏ ਬਿਜਲੀ ਦਫਤਰ ਦੇ ਗੇਟ ਅੱਗੇ ਜ਼ੋਰਦਾਰ ਨਾਅਰੇਬਾਜ਼ੀ ਅਤੇ ਰੋਸ ਰੈਲੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸਾਥੀ ਸੁਰਿੰਦਰ ਕੁਮਾਰ ਪ੍ਰਧਾਨ ਨੇ ਕੀਤੀ। ਜਿਸ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਸ਼ਮੂਲੀਅਤ ਕੀਤੀ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਦੇ ਸਕੱਤਰ ਇੰਜ: ਸ਼ਿੰਗਾਰ ਚੰਦ ਮਹਿਰੋਕ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਨੇ 29 ਲੇਬਰ ਕਾਨੂੰਨਾਂ ਨੂੰ ਤੋੜ ਕੇ 4 ਲੇਬਰ ਕੋਡ ਬਣਾ ਕੇ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਤੇ ਹੜਤਾਲ ਤੇ ਜਾਣ ਦਾ ਹੱਕ ਵੀ ਖੋਹ ਲਿਆ ਹੈ ਜਿਸ ਨਾਲ 300 ਤੋ ਘੱਟ ਮਜਦੂਰਾਂ ਦੇ ਯੂਨਿਟ ਨੂੰ ਬੰਦ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ। ਪਹਿਲਾਂ ਇਹ ਮਨਜ਼ੂਰੀ 100 ਤੱਕ ਸੀ।ਇਸ ਨਾਲ ਮਜ਼ਦੂਰਾਂ ਦੀ ਡਿਊਟੀ ਵੀ 8 ਘੰਟੇ ਤੋਂ 12 ਘੰਟੇ ਕਰ ਦਿੱਤੀ ਜਾਵੇਗੀ।
ਕੇਂਦਰ ਸਰਕਾਰ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਸੱਭ ਕਰ ਰਹੀ ਹੈ।ਵੱਖ ਵੱਖ ਬੁਲਾਰਿਆਂ ਨੇ ਅੱਗੇ ਦੱਸਿਆ ਕਿ ਬਿਜਲੀ ਸੋਧ ਬਿੱਲ 2025 ਪਾਸ ਕਰਕੇ ਕੇਂਦਰ ਦੇ ਅੰਡਰ ਕਰਨਾ ਚਾਹੁੰਦੀ ਹੈ। ਜਿਸ ਦੇ ਵਿਰੋਧ ਵਜੋਂ ਅੱਜ ਪੂਰੇ ਦੇਸ਼ ਵਿੱਚ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਅਤੇ ਸੰਯੁਕਤ ਕਿਸਾਨ ਮੋਰਚਾ ਵੀ ਇਸ ਬਿੱਲ ਦਾ ਵਿਰੋਧ ਕਰ ਰਿਹਾ ਹੈ। ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕ ਰਹੀ ਅਤੇ ਕੇਂਦਰ ਸਰਕਾਰ ਬਿਜਲੀ ਸੋਧ ਬਿਲ 2025 ਪਾਰਲੀਮੈਂਟ ਵਿੱਚ ਪਾਸ ਕਰਨ ਲਈ ਸੁਝਾਅ ਮੰਗੇ ਜਾ ਰਹੇ ਹਨ।
ਇਹ ਬਿੱਲ ਪਾਸ ਹੋਣ ਦੇ ਕਾਰਨ ਨਿੱਜੀਕਰਨ ਦਾ ਰਾਹ ਪੱਧਰਾ ਹੋ ਜਾਵੇਗਾ ਬਿਜਲੀ ਸੋਧ ਬਿੱਲ ਲਾਗੂ ਹੋਣ ਨਾਲ ਕਿਸਾਨਾਂ ਅਤੇ ਗਰੀਬ ਲੋਕਾਂ ਨੂੰ ਮਿਲਦੀ ਸਬਸਿਟੀ ਬੰਦ ਹੋ ਜਾਵੇਗੀ ਅਤੇ ਸਾਰੇ ਮੁਲਾਜ਼ਮਾਂ ਤੋਂ 12 ਘੰਟੇ ਡਿਊਟੀ ਦਾ ਰਾਹ ਪੱਧਰ ਹੋ ਜਾਵੇਗਾ । ਕੇਂਦਰ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਪਾਵਰ ਕੌਮ ਅਤੇ ਟਰਾਂਸਕੋ ਦੀਆਂ ਕੀਮਤੀ ਜਾਇਦਾਤਾਂ ਵੇਚਣ ਦੇ ਰਾਹ ਤੇ ਤੁਰੀ ਹੋਈ ਹੈ ਜਿਵੇਂ ਬਠਿੰਡਾ ਥਰਮਲ ਦਾ 1300 ਕਿੱਲਾ ਅਤੇ ਪਟਿਆਲਾ ਦੇ 10 ਕਿੱਲੇ ਲੁਧਿਆਣੇ ਦੇ 27 ਕਿੱਲੇ ਆਦੀ ਜਾਇਦਾਤਾਂ ਦੀ ਦੀ ਨਿਸ਼ਾਨ ਦੇਹੀ ਕੀਤੀ ਜਾ ਰਹੀ ਹੈ।
ਆਪਣੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਇਹ ਜਾਇਦਾਤਾਂ ਕੌਡੀਆਂ ਦੇ ਭਾਅ ਵੇਚਣ ਦੇ ਰਾਹ ਤੇ ਤੁਰੀ ਹੈ। ਪਰ ਇਹ ਜਮੀਨਾਂ ਪੰਜਾਬ ਦੇ ਲੋਕਾਂ ਨੇ ਬਿਜਲੀ ਬੋਰਡ ਨੂੰ ਉਤਸਾਹਿਤ ਕਰਨ ਲਈ ਦਾਨ ਵਿੱਚ ਦਿੱਤੀਆਂ ਸਨ ਅਤੇ ਇਸ ਦੇ ਨਾਲ ਪੰਜਾਬ ਦੇ 5 ਸਿਵਲ ਹਸਪਤਾਲ ਵੀ ਠੇਕੇ ਤੇ ਦੇਣ ਦੀ ਤਿਆਰੀ ਹੈ ਪਰ ਪਰ ਬਿਜਲੀ ਮੁਲਾਜ਼ਮ ਪੰਜਾਬ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਕਿਸੇ ਵੀ ਕੀਮਤ ਤੇ ਨਿੱਜੀਕਰਨ ਨਹੀਂ ਹੋਣ ਦੇਣਗੇ ।
ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਜਿਸ ਦੇ ਰੋਹ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਹੋਵੇਗੀ ਇਸ ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਰਨ ਸ਼ਰਮਾ ਦਵਿੰਦਰ ਸਿੰਘ ਮੰਦਰ ਸਿੰਘ ਸੁਖਦੇਵ ਸਿੰਘ ਜਸਵਿੰਦਰ ਪਾਲ ਸੰਦੀਪ ਬੱਟੀ ਅਤੇ ਸੰਦੀਪ ਬਾਜੇ ਕੇ ਨੇ ਸੰਬੋਧਨ ਕੀਤਾ ਤੇ ਮੰਗ ਕੀਤੀ ਕਿ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ DA 16% ਪੇ ਸਕੇਲਾਂ ਦਾ ਏਰੀਅਰ ਇੱਕ ਵਾਰੀ ਵਿੱਚ ਦਿੱਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ.
ਕੱਚੇ ਕਾਮੇ ਪੱਕੇ ਕੀਤੇ ਜਾਣ ਸੱਤਵੇਂ ਪੇ ਸਕੇਲ ਦੀ ਜਗ੍ਹਾ ਛੇਵਾਂ ਪੇ ਸਕੇਲ ਲਾਗੂ ਕਰਨ ਆਦ ਮੰਗਾਂ ਨੂੰ ਮੰਨ ਕੇ ਲਾਗੂ ਕੀਤਾ ਜਾਵੇ ਅਤੇ 2025 ਬਿਜਲੀ ਸੋਧ ਬਿੱਲ ਦੀਆ ਕਾਪੀਆਂ ਸਾੜੀਆਂ ਗਈਆਂ ।