ਬਿਕਰਮ ਮਜੀਠੀਆ ਵੱਲੋਂ ਭਗਵੰਤ ਮਾਨ ਨੂੰ ਮਜੀਠਾ ਤੋਂ ਚੋਣ ਲੜਨ ਦੀ ਚੁਣੌਤੀ
ਬਾਬੂਸ਼ਾਹੀ ਨੈਟਵਰਕ
ਬਾਬਾ ਬਕਾਲਾ, 28 ਅਗਸਤ, 2026: ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਜੀਠਾ ਹਲਕੇ ਤੋਂ ਉਹਨਾਂ ਦੇ ਮੁਕਾਬਲੇ ਖੁਦ ਚੋਣ ਲੜ ਕੇ ਵਿਖਾਉਣ।
ਇਥੇ ਰੱਖੜ ਪੁੰਨਿਆ ’ਤੇ ਇਕ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਖੁਦ ਮਜੀਠਾ ਤੋਂ ਚੋਣਾਂ ਲੜਦੇ ਹਨ ਤਾਂ ਮਜੀਠਾ ਦੇ ਲੋਕ ਉਹਨਾਂ ਦੀ ਛਾਲ ਚੁਕਾ ਦੇਣਗੇ।
- Download Babushahi App
-
-