ਬਾਬਾ ਬਕਾਲਾ ਵਿੱਚ ਨੌਜਵਾਨ ਨਿਹੰਗ ਦੀ ਲਾਸ਼ ਮਿਲੀ
ਬਾਬਾ ਬਕਾਲਾ ਸਾਹਿਬ 29 ਅਗਸਤ (ਬਲਰਾਜ ਸਿੰਘ ਰਾਜਾ)
ਰੱਖੜ ਪੁੰਨਿਆ ਮੇਲੇ ਦੀ ਰਾਤ ਕਸਬਾ ਬਾਬਾ ਬਕਾਲਾ ਵਿੱਚ ਗੋਲੀਆਂ ਨਾਲ ਵਿਨੀ ਇੱਕ ਨੌਜਵਾਨ ਨਿਹੰਗ ਸਿੰਘ ਦੀ ਲਾਸ਼ ਮਿਲੀ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਸਿਵਲ ਹਸਪਤਾਲ ਬਾਬਾ ਬਕਾਲਾ ਦੇ ਪਿਛਲੇ ਪਾਸੇ ਇੱਕ ਨੌਜਵਾਨ ਨਿਹੰਗ ਸਿੰਘ ਜਿਸ ਦੇ ਛਾਤੀ ਵਿੱਚ ਅਤੇ ਹੱਥ ਵਿੱਚ ਗੋਲੀ ਦੇ ਨਿਸ਼ਾਨ ਸਨ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਜਿਸ ਸਬੰਧੀ ਪੁਲਿਸ ਨੂੰ ਪਤਾ ਲੱਗਣ ਤੇ ਕਰੀਬ ਰਾਤ ਸਢ ਵਜੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਰੱਖ ਦਿੱਤਾ ਗਿਆ ਹੈ। ਜਿਸ ਦੀ ਸ਼ਨਾਖਤ ਰਾਜਾ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਮਗਲਾਣੀ ਵਜੋਂ ਦੱਸੀ ਜਾਂਦੀ ਹੈ। ਪੁਲਿਸ ਪੁਲਿਸ ਥਾਣਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਦੇ ਪਿਛਲੇ ਪਾਸੇ ਇੱਕ ਨਿਹੰਗ ਬਾਣੇ ਵਿੱਚ ਨੌਜਵਾਨ ਦੀ ਲਾਸ਼ ਪਈ ਹੈ ਮਿਰਤਕ ਦੇ ਛਾਤੀ ਅਤੇ ਹੱਥ ਵਿੱਚ ਗੋਲੀ ਲੱਗਣ ਦੇ ਨਿਸ਼ਾਨ ਸਨ।ਪੁਲਿਸ ਵੱਲੋਂ ਲਾਸ਼ ਨੂੰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਤਫਤੀਸ਼ ਆਰੰਭ ਕਰ ਦਿੱਤੀ ਗਈ ਹੈ।
- Download Babushahi App
-
-