ਫਿਲਮੀ ਸਟਾਈਲ 'ਚ ਨਾਕਾ ਤੋੜ ਕੇ ਭੱਜਿਆ ਕਾਰ ਸਵਾਰ, ਪੁਲਿਸ ਨੇ ਪਿੱਛਾ ਕਰਕੇ ਫੜਿਆ ਤਾਂ....!
ਰੋਹਿਤ ਗੁਪਤਾ
ਗੁਰਦਾਸਪੁਰ 28 ਨਵੰਬਰ 2025- ਫਤਿਹਗੜ ਚੂੜੀਆਂ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜੱਦੋਂ ਫਿਲਮੀ ਸਟਾਈਲ ’ਚ ਇੱਕ ਕਾਰ ਸਵਾਰ ਵੱਲੋਂ ਨਾਕਾ ਤੋੜ ਕੇ ਕਾਰ ਭਜਾ ਲਈ ਗਈ ,ਜਿਸ ਫਤਿਹਗੜ੍ਹ ਚੂੜੀਆਂ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਮਿਲ ਕੇ ਬੜੀ ਜੱਦੋ ਜਹਿਦ ਬਾਅਦ ਇੱਕ ਨੌਜਵਾਨ ਨੂੰ ਵਿਦੇਸ਼ੀ ਹਥਿਆਰ ਸਮੇਤ ਗਿਰਫਤਾਰ ਕੀਤੇ ਜਾਣ ਦੀ ਖਬਰ ਹੈ।
ਇਸ ਸਬੰਧੀ ਫਤਿਹਗੜ ਚੂੜੀਆਂ ਵਿਖੇ ਡੀ ਐਸ ਪੀ ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਪਿੰਡ ਛਿੱਛਰੇਵਾਲ ਨਜਦੀਕ ਨਾਕਾ ਲਗਾਇਆ ਹੋਇਆ ਸੀ ਤਾਂ ਵਰਨਾ ਕਾਰ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵੱਲੋਂ ਪੁਲਿਸ ਦਾ ਨਾਕਾ ਤੋੜ ਕੇ ਕਾਰ ਭਜਾ ਲਈ ਅਤੇ ਪੁਲਿਸ ਨੇ ਤੁਰੰਤ ਕਾਰ ਦਾ ਪਿੱਛਾ ਕੀਤਾ , ਇਸ ਦੌਰਾਣ ਤੇਜ ਰਫਤਾਰ ਕਾਰ ਪਿੰਡ ਕੋਟ ਮੌਲਵੀ ਨਜਦੀਕ ਸੜਕ ਕਿਨਾਰੇ ਟੋਏ ਵਿਚ ਜਾ ਡਿੱਗੀ ਘਰ ਸਵਾਰ ਨੇ ਕਾਰ ਵਿਚੋਂ ਨਿਕਲ ਕੇ ਭੱਜਣ ਦੀ ਕੋਸ਼ਿਸ ਕੀਤੀ ਤਾਂ ਪੁਲਿਸ ਮੁਲਾਜਮਾਂ ਨੇ ਪਿਛੇ ਭੱਜ ਕੇ ਉਸ ਨੂੰ ਕਾਬੂ ਕਰ ਲਿਆ ਜਿਸ ਕੋਲੋਂ ਆਧੁਨਿਕ ਤਰੀਕੇ ਦਾ ਵਿਦੇਸ਼ੀ ਪਿਸਟਲ ਬਰਾਮਦ ਹੋਇਆ। ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਨੌਜਵਾਨ ਦੀ ਪਹਿਚਾਨ ਕੁਲਵਿੰਦਰ ਰੋਸ਼ੀ ਵਾਸੀ ਪਿੰਡ ਬੱਦੋਵਾਲ ਖੁਰਦ ਵਜੋਂ ਹੋਈ ਹੈ ਜਿਸ ਵਿਰੁਧ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੋਕੇ ਫਤਿਹਗੜ ਚੂੜੀਆਂ ਦੇ ਐਸ ਐਚ ਓ ਸੁਰਿੰਦਰਪਾਲ ਸਿੰਘ ਵੀ ਮੌਜੂਦ ਸਨ।