ਪੰਜਾਬ ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਘਮਾਸਾਨ: ਸੁਖਜਿੰਦਰ ਰੰਧਾਵਾ ਨੇ ਮੁੜ ਸਾਧਿਆ ਨਿਸ਼ਾਨਾ
ਕਿਹਾ- 'ਚਮਚਾਗਿਰੀ ਕਰਨ ਵਾਲਿਆਂ ਨੂੰ ਨਹੀਂ, ਜਿੱਤਣ ਵਾਲਿਆਂ ਨੂੰ ਮਿਲੇ ਟਿਕਟ'
Ravi Jakhu
ਚੰਡੀਗੜ੍ਹ, 16 ਅਗਸਤ, 2026 ਪੰਜਾਬ ਕਾਂਗਰਸ ਅੰਦਰ ਟਿਕਟਾਂ ਦੀ ਵੰਡ ਅਤੇ 'ਇੱਕ ਪਰਿਵਾਰ, ਇੱਕ ਟਿਕਟ' ਦੇ ਨਿਯਮ ਨੂੰ ਲੈ ਕੇ ਸ਼ੁਰੂ ਹੋਈ ਖਿੱਚੋਤਾਣ ਹੋਰ ਗੰਭੀਰ ਰੂਪ ਧਾਰਨ ਕਰ ਗਈ ਹੈ। ਗੁਰਦਾਸਪੁਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ (MP) ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਦਿਆਂ ਇੱਕ ਵਾਰ ਫਿਰ ਤਿੱਖਾ ਨਿਸ਼ਾਨਾ ਸਾਧਿਆ ਹੈ। ਰੰਧਾਵਾ ਨੇ ਆਪਣੇ ਪਿਤਾ ਅਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਦੇ ਸਮੇਂ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਪਾਰਟੀ ਦੀ ਟਿਕਟ ਮਿਲੀ ਸੀ, ਉਸ ਸਮੇਂ ਉਨ੍ਹਾਂ ਦੇ ਪਿਤਾ ਜੀ ਪ੍ਰਧਾਨ ਸਨ।
ਉਨ੍ਹਾਂ ਦੇ ਪਿਤਾ ਨੇ ਉਸੇ ਦਿਨ ਸਰਗਰਮ ਰਾਜਨੀਤੀ ਤੋਂ ਪਾਸੇ ਹੋਣ ਦਾ ਫੈਸਲਾ ਕਰ ਲਿਆ ਸੀ। ਟਿਕਟਾਂ ਦੀ ਦਾਅਵੇਦਾਰੀ 'ਤੇ ਆਪਣਾ ਰੁੱਖ ਸਪੱਸ਼ਟ ਕਰਦਿਆਂ ਰੰਧਾਵਾ ਨੇ ਕਿਹਾ ਕਿ ਜੇਕਰ ਟਿਕਟ ਲੈਣੀ ਹੈ ਤਾਂ ਉਹ ਪਰਿਵਾਰ ਲਈ ਇੱਕ ਹੀ ਲੈਣਗੇ, ਨਹੀਂ ਤਾਂ ਇੱਕ ਵੀ ਨਹੀਂ ਲੈਣਗੇ। ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਦਾਅਵੇਦਾਰੀ ਸਿਰਫ਼ ਡੇਰਾ ਬਾਬਾ ਨਾਨਕ ਹਲਕੇ ਤੋਂ ਹੀ ਹੋਵੇਗੀ।
- Download Babushahi App
-
-