ਪਿੰਡ ਬੱਲ੍ਹੋ 'ਚ ਗ੍ਰਾਮ ਪੰਚਾਇਤ ਅਤੇ 'ਯੁੱਧ ਨਸ਼ਿਆਂ ਵਿਰੁੱਧ ਕਮੇਟੀ' ਨੇ ਕੀਤੀ ਮੀਟਿੰਗ
ਅਸ਼ੋਕ ਵਰਮਾ
ਰਾਮਪੁਰਾ ਫੂਲ 17 ਅਗਸਤ 2026 : ਪਿੰਡ ਬੱਲ੍ਹੋ ਨੂੰ ਨਸ਼ਾ-ਮੁਕਤ ਅਤੇ ਨਰੋਆ ਸਮਾਜ ਬਣਾਉਣ ਦੇ ਮਨੋਰਥ ਨਾਲ ਗ੍ਰਾਮ ਪੰਚਾਇਤ ਬੱਲੋ ਅਤੇ 'ਯੁੱਧ ਨਸ਼ਿਆਂ ਵਿਰੁੱਧ ਕਮੇਟੀ' ਦੀ ਮੀਟਿੰਗ ਵਾਇਸ ਪ੍ਹਧਾਨ ਹਿੰਮਤ ਸਿੰਘ ਖ਼ਾਲਸਾ ਅਤੇ ਬਲਾਕ ਕੋਆਡੀਨੇਟਰ ਮਨਦੀਪ ਸਿੰਘ ਦੀ ਅਗਵਾਈ ਹੇਠ ਅਤੇ ਸਰਪੰਚ ਅਮਰਜੀਤ ਕੌਰ ਦੀ ਹਾਜ਼ਰੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਸਮੁੱਚੇ ਪੰਚਾਇਤ ਮੈਂਬਰਾਂ, ਨਸ਼ਾ ਵਿਰੋਧੀ ਕਮੇਟੀ ਅਤੇ ਪਿੰਡ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪਿੰਡ ਵਿੱਚੋਂ ਨਸ਼ਿਆਂ ਦਾ ਜੜ੍ਹੋਂ ਖਾਤਮਾ ਕਰਨ ਦਾ ਇਤਿਹਾਸਕ ਪ੍ਰਣ ਲਿਆ।
ਮੀਤ ਪ੍ਹਧਾਨ ਹਿੰਮਤ ਸਿੰਘ ਨੇ ਸੰਬੋਧਨ ਕਰਦਿਆਂ ਕਿਹ ਕਿ ਨਸ਼ਾ ਸਾਡੀ ਆਉਣ ਵਾਲੀ ਪੀੜ੍ਹੀ ਅਤੇ ਸਮਾਜ ਨੂੰ ਅੰਦਰੋਂ-ਅੰਦਰ ਖੋਖਲਾ ਕਰ ਰਿਹਾ ਹੈ। ਪਰ ਹੁਣ ਅਸੀਂ ਨੌਜਵਾਨੀ ਨੂੰ ਇਸ ਦਲਦਲ ਵਿੱਚ ਰੁੜ੍ਹਨ ਨਹੀਂ ਦੇਵਾਂਗੇ। ਉੁਨਾ ਕਿਹਾ ਕਿ ਸਾਡਾ ਮਕਸਦ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਨੌਜਵਾਨਾਂ ਨੂੰ ਦੁਰਕਾਰਨਾ ਨਹੀਂ, ਸਗੋਂ ਉਨ੍ਹਾਂ ਨੂੰ ਪਿਆਰ, ਸਹੀ ਮਾਰਗਦਰਸ਼ਨ ਅਤੇ ਡਾਕਟਰੀ ਇਲਾਜ ਰਾਹੀਂ ਮੁੱਖ ਧਾਰਾ ਵਿੱਚ ਵਾਪਸ ਲਿਆਉਣਾ ਹੈ। ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਖੇਡ ਮੈਦਾਨ ਤਿਆਰ ਕੀਤੇ ਹਨ ਤਾਂ ਕਿ ਸਾਡੇ ਗੱਭਰੂ ਨਸ਼ਿਆਂ ਦੇ ਅੱਡਿਆਂ 'ਤੇ ਜਾਣ ਦੀ ਬਜਾਏ ਖੇਡ ਮੈਦਾਨਾਂ ਦੀ ਰੌਣਕ ਬਣਨ। ਉਨਾ ਪਿੰਡ ਵਾਸੀਆਂ ਅਤੇ ਮਾਪਿਆਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੁਹਿੰਮ ਵਿੱਚ ਸਰਕਾਰ ਦਾ ਸਾਥ ਦਿੱਤਾ ਜਾਵੇ। ਨਸ਼ਾ ਤਸਕਰਾਂ ਨੂੰ ਖੁੱਲ੍ਹੀ ਚੇਤਾਵਨੀ ਹੈ ਕਿ ਪਿੰਡਾ ਵਿੱਚ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਪਿੰਡ ਪੱਧਰ 'ਤੇ ਜਾਗਰੂਕਤਾ ਮੁਹਿੰਮਾਂ ਅਤੇ ਸੈਮੀਨਾਰ ਕਰਵਾਏ ਜਾਣਗੇ। ਨੌਜਵਾਨਾਂ ਦੀ ਊਰਜਾ ਨੂੰ ਸਹੀ ਪਾਸੇ ਲਗਾਉਣ ਲਈ ਪਿੰਡ ਵਿੱਚ ਇੱਕ ਆਧੁਨਿਕ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ, ਜਿੱਥੇ ਖੇਡ ਸਮੱਗਰੀ ਅਤੇ ਹੋਰ ਜ਼ਰੂਰੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡ ਮੈਦਾਨਾਂ ਦੀ ਰੌਣਕ ਬਣਨ।ਯੁੱਧ ਨਸ਼ਿਆਂ ਵਿਰੁੱਧ ਕਮੇਟੀ ਤੇ ਪੰਚਾਇਤ ਨੇ ਨਸ਼ਾ ਵੇਚਣ ਵਾਲੇ ਮਾੜੇ ਅਨਸਰਾਂ ਬਾਰੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕੀਤਾ ਜਾਵੇਅਤੇ ਕਿਸੇ ਵੀ ਨਸ਼ਾ ਤਸਕਰ ਦੀ ਪੰਚਾਇਤੀ ਪੱਧਰ 'ਤੇ ਮਦਦ ਨਹੀਂ ਕੀਤੀ ਜਾਵੇਗੀ। ਗੁਰਲਾਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਭੁਪਿੰਦਰ ਸਿੰਘ ਜਟਾਣਾ ਨੇ ਧੰਨਵਾਦ ਕੀਤਾ ਇਸ ਮੋਕੇ ਤਰਨਜੋਤ ਵੈਲਫੇਅਰ ਸੁਸਾਇਟੀ ਦੇ ਪ੍ਹਧਾਨ ਅਵਤਾਰ ਸਿੰਘ , ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪੰਚ ਪਰਮਜੀਤ ਕੌਰ ਹਰਵਿੰਦਰ ਕੌਰ ਰਣਜੀਤ ਕੌਰ ਜਗਸੀਰ ਸਿੰਘ ਕਰਮਜੀਤ ਸਿੰਘ ਸੁਰਿੰਦਰ ਸਿੰਘ ਬਦਿਆਲਾ ਗੁਰਵਿੰਦਰ ਸਿੰਘ ਸੁੰਦਰ ਸਿੰਘ ਸੁਖਦੇਵ ਸਿੰਘ ਹਰਵਿੰਦਰ ਸਿੰਘ ਜੱਗੀ ਜਸਵੀਰ ਸਿੰਘ ਤੇ ਬਲਵੀਰ ਸਿੰਘ ਹਾਜ਼ਰ ਸਨ
- Download Babushahi App
-
-