ਦੇਰ ਰਾਤ ਵੱਡੇ ਪੁਲਿਸ ਅਧਿਕਾਰੀ ਮੁੜ ਤੋਂ ਉਤਰੇ ਸੜਕਾਂ 'ਤੇ
ਕੱਢਿਆ ਗਿਆ ਫਲੈਗ ਮਾਰਚ ਤੇ ਲਗਾਇਆ ਗਿਆ ਸਰਪ੍ਰਾਈਜ਼ ਨਾਕਾ
ਗੱਡੀਆਂ ਦੀ ਗਹਿਰਾਈ ਨਾਲ ਕੀਤੀ ਗਈ ਚੈਕਿੰਗ
ਰੋਹਿਤ ਗੁਪਤਾ /ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 21 May 2026
ਪਿਛਲੇ ਦਿਨੀ ਹੋਈਆਂ ਅਪਰਾਧਕ ਘਟਨਾਵਾਂ ਅਤੇ ਵਾਰਦਾਤਾਂ ਨੂੰ ਲੈ ਕੇ ਜ਼ਿਲ੍ਾ ਗੁਰਦਾਸਪੁਰ ਪੁਲਿਸ ਪੂਰੀ ਤਰ੍ਹਾ ਨਾਲ ਸੁਚੇਤ ਹੈ ਅਤੇ ਲਗਾਤਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਪ੍ਰਾਈਜ਼ ਨਾਤੇ ਲਗਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਨਾਕਾਮ ਕੀਤਾ ਜਾ ਸਕੇ । ਬੀਤੀ ਦੇਰ ਰਾਤ ਮੁੜ ਤੋਂ ਪੁਲਿਸ ਅਧਿਕਾਰੀ ਸੜਕਾਂ ਤੇ ਨਜ਼ਰ ਆਏ ਅਤੇ ਐਸਪੀ ਜੁਗਰਾਜ ਸਿੰਘ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਣ ਤੋਂ ਬਾਅਦ ਸ਼ਹੀਦ ਨਵਦੀਪ ਸਿੰਘ ਗੇਟ ਦੇ ਨਜ਼ਦੀਕ ਸਥਿਤ ਚੋਕ ਵਿਖੇ ਸਰਪ੍ਰਾਈਜ਼ ਨਾਕਾ ਲਗਾਇਆ ਗਿਆ । ਇਸ ਦੌਰਾਨ ਆਉਣ ਜਾਣ ਵਾਲੀ ਹਰ ਗੱਡੀ ਦੀ ਚੈਕਿੰਗ ਕੀਤੀ ਗਈ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ ।
ਐਸਪੀ ਜੁਗਰਾਜ ਨੇ ਕਿਹਾ ਕਿ ਸ਼ਹਿਰ ਵਿੱਚ ਅਮਨ ਅਮਾਨ ਦੀ ਸਥਿਤੀ ਬਣੀ ਰਹੇ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਸਰਪ੍ਰਾਈਜ਼ ਨਾਕੇ ਲਗਾ ਰਹੀ ਹੈ । ਜੇਕਰ ਪੱਕੇ ਨਾਕੇ ਲਗਾ ਦਿੱਤੇ ਜਾਣ ਤਾਂ ਸ਼ਰਾਰਤੀ ਅਨਸਰ ਅਲਰਟ ਹੋ ਜਾਂਦੇ ਹਨ ਅਤੇ ਨਾਕੇ ਵਾਲੇ ਪਾਸੇ ਹੀ ਨਹੀਂ ਆਉਂਦੇ ਇਸ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਮੇਂ-ਸਮੇਂ ਤੇ ਸਰਪ੍ਰਾਈਜ਼ ਨਾਕੇ ਲਗਾਏ ਜਾਂਦੇ ਹਨ । ਉਹਨਾਂ ਕਿਹਾ ਕਿ ਨਸ਼ੇ ਨੂੰ ਨਕੇਲ ਕੱਸਣ ਲਈ ਵੀ ਪੁਲਿਸ ਨੇ ਵਿਆਪਕ ਇੰਤਜ਼ਾਮ ਕੀਤੇ ਹਨ ਅਤੇ ਲਗਾਤਾਰ ਸ਼ਮਸ਼ਾਨ ਘਾਟਾਂ ਤੇ ਸੁਨਸਾਨ ਪਈਆਂ ਇਮਾਰਤਾਂ ਵਿੱਚ ਰੇਡ ਕੀਤੀ ਜਾਂਦੀ ਹੈ। ਉਹਨਾਂ ਅਪਰਾਧ ਅਤੇ ਨਸ਼ੇ ਨੂੰ ਰੋਕਣ ਲਈ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਪੁਲਿਸ ਦਾ ਸਹਿਯੋਗ ਕਰਨ ।
- Download Babushahi App
-
-