ਦੀਪ ਸਿੱਧੂ ਦੀ ਯਾਦ ਵਿੱਚ ਚੌਕੀਮਾਨ ਵਿਖੇ ਚੌਥਾ ਯਾਦਗਾਰੀ ਸਮਾਗਮ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ, 14 ਫਰਵਰੀ 2026- ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਯਾਦ ਵਿੱਚ ਨੇੜੇ ਸੀ. ਟੀ.ਯੂਨੀਵਰਿਸਟੀ ਪਿੰਡ ਚੌਕੀਮਾਨ ਵਿਖੇ ਮਿਤੀ 15 ਫਰਵਰੀ ਨੂੰ 10 ਵਜੇ ਚੌਥਾ ਯਾਦਗਾਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਦੀਪ ਸਿੱਧੂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਅਰਦਾਸ ਉਪਰੰਤ ਹੋ ਰਹੇ ਵਿਸ਼ੇਸ਼ ਸਮਾਗਮ ਦੌਰਾਨ ਦੀਪ ਸਿੱਧੂ ਦੀ ਸੋਚ ਨੂੰ ਜਿਉਂਦੀ ਰੱਖਣ ਲਈ ਆਹਿਮ ਵਿਚਾਰਾਂ ਕਰਨਗੇ। ਇਹ ਸਾਰੀ ਜਾਣਕਾਰੀ ਸਾਂਝੇ ਤੌਰ ਤੇ ਦਿੰਦਿਆਂ ਦੀਪ ਸਿੱਧੂ ਦੇ ਭਰਾਤਾ ਭਾਈ ਮਨਦੀਪ ਸਿੰਘ ਸਿੱਧੂ, ਅਮਨਦੀਪ ਸਿੰਘ ਪੰਜਗਰਾਈ ਖੁਰਦ ਤੇ ਗੁਰਕੰਵਲ ਸਿੰਘ ਸਿੱਧੂ ਨੇ ਕਿਹਾ ਕੇ ਸੰਗਤਾਂ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਪਹੁੰਚ ਕੇ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ।