ਜੰਗਲਾਤ ਵਿਭਾਗ ਵੱਲੋਂ ਰੱਖਿਆ ਗਿਆ ਅੰਮ੍ਰਿਤਸਰ ਵਿੱਚ 6 ਹਜਾਰ ਬੂਟੇ ਲਾਉਣ ਦਾ ਟੀਚਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 13 ਅਗਸਤ 2026- ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੀ ਮੀਟਿੰਗ ਸ਼੍ਰੀ ਰਾਜੇਸ਼ ਕੁਮਾਰ IFS ਜ਼ਿਲ੍ਹਾ ਜੰਗਲਾਤ ਅਫ਼ਸਰ ਦੀ ਅਗਵਾਈ ਵਿੱਚ ਜ਼ਿਲ੍ਹਾ ਜੰਗਲਾਤ ਦਫ਼ਤਰ ਵਿੱਚ ਹੋਈ ਜਿਸ ਵਿੱਚ ਸ਼੍ਰੀ ਸੁਖਵਿੰਦਰ ਸਿੰਘ ਚੌਹਾਨ, ਵਣ ਰੇਂਜ ਅਫ਼ਸਰ ਅਤੇ ਵਿਭਾਗ ਦੇ ਹੋਰ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਰਾਜੇਸ਼ ਕੁਮਾਰ ਆਈ.ਐਫ.ਐਸ, ਜ਼ਿਲ੍ਹਾ ਜੰਗਲਾਤ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ 650000 (ਛੇ ਲੱਖ ਪੰਜਾਹ ਹਜ਼ਾਰ) ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਇਸ ਲਈ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ 'ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਅੰਮ੍ਰਿਤਸਰ ਹਰੀਏਵਾਲ ਮੰਚ ਦੇ ਪ੍ਰਧਾਨ ਦਲਜੀਤ ਸਿੰਘ ਕੋਹਲੀ ਆਪਣੇ ਸਾਥੀਆਂ ਸਮੇਤ ਪਹੁੰਚੇ, ਉਨ੍ਹਾਂ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਗੈਰ ਸਰਕਾਰੀ ਸੰਸਥਾ ਅੰਮ੍ਰਿਤਸਰ ਹਰੀਏਵਾਲ ਮੰਚ ਵੱਲੋਂ ਵੀਹ ਹਜ਼ਾਰ ਦੇ ਕਰੀਬ ਬੂਟੇ ਲਗਾਏ ਗਏ ਹਨ। ਅੰਮ੍ਰਿਤਸਰ ਅਤੇ ਇਸ ਦੇ ਆਸ-ਪਾਸ ਵੱਖ-ਵੱਖ ਥਾਵਾਂ 'ਤੇ ਮਿੰਨੀ ਵਨ, ਮਾਈਕ੍ਰੋ ਫੋਰੈਸਟ ਦੇ ਰੂਪ ਵਿਚ ਬੂਟੇ ਲਗਾਏ ਜਾਣਗੇ। ਸ੍ਰੀ ਦੀਪਕ ਬੱਬਰ ਡਾਇਰੈਕਟਰ ਮਿਸ਼ਨ ਆਗਾਜ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜ ਹਜ਼ਾਰ ਬੂਟੇ ਲਗਾਏ ਜਾਣਗੇ। ਸ਼੍ਰੀ ਆਰ ਡੀ ਸ਼ਰਮਾ ਨੇ 500 ਬੂਟੇ ਲਗਾਉਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ: ਨਿਰਮਲ ਸਿੰਘ ਆਨੰਦ, ਕੁਲਦੀਪ ਸਿੰਘ ਬੋਪਾਰਾਏ ਰਾਏ, ਅਵਤਾਰ ਸਿੰਘ ਬੁੱਟਰ, ਗੁਰਮੀਤ ਸਿੰਘ ਭੱਟੀ, ਲਖਬੀਰ ਸਿੰਘ ਘੁੰਮਣ, ਕਿਰਪਾਲ ਸਿੰਘ ਬੱਬਰ, ਮੈਡਮ ਡਾ: ਇੰਦੂ ਵਰਮਾ, ਮੈਡਮ ਜੋਤੀ ਕਮਲ ਘਈ ਆਦਿ ਹਾਜ਼ਰ ਸਨ |
- Download Babushahi App
-
-