ਜਥੇਦਾਰ ਨੇ ਹੱਥ ਖੜ੍ਹੇ ਕਰਵਾ ਕੇ ਐਮ ਐਲ ਏਜ਼ ਕੋਲੋਂ ਇਕ ਮਹੀਨੇ ’ਚ ਸੋਧਾਂ ਲਾਗੂ ਕਰਵਾਉਣ ਦਾ ਲਿਆ ਅਹਿਦ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 29 ਜੂਨ, 2026: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਨੇ ਅੱਜ ਵੱਖ-ਵੱਖ ਪਾਰਟੀਆਂ ਦੇ ਸਿੱਖ ਐਮ ਐਲ ਏਜ਼ ਦੀ ਮੀਟਿੰਗ ਵਿਚ ਐਮ ਐਲ ਏਜ਼ ਤੋਂ ਹੱਥ ਖੜ੍ਹੇ ਕਰਵਾ ਕੇ ਜੈਕਾਰੇ ਲੁਆਏ ਤੇ ਇਕ ਮਹੀਨੇ ਵਿਚ ਬੇਅਦਬੀ ਕਾਨੂੰਨ ਵਿਚ ਸੋਧਾਂ ਲਾਗੂ ਕਰਨ ਦਾ ਅਹਿਦ ਲਿਆ।
ਅੱਜ ਐਮ ਐਲ ਏਜ਼ ਨਾਲ ਮੀਟਿੰਗ ਉਪਰੰਤ ਜਥੇਦਾਰ ਨੇ ਜੈਕਾਰੇ ਲੁਆਏ ਤੇ ਸਾਰੇ ਐਮ ਐਲ ਏਜ਼ ਨੂੰ ਆਖਿਆ ਕਿ ਉਹ ਹੱਥ ਖੜ੍ਹੇ ਕਰ ਕੇ ਜੈਕਾਰੇ ਛੱਡਣ ਤੇ ਇਕ ਮਹੀਨੇ ਵਿਚ ਇਹ ਸੋਧਾਂ ਕਰਨ ਦਾ ਇਕਰਾਰ ਕਰਨ ਜਿਸ ਮਗਰੋਂ ਐਮ ਐਲ ਏਜ਼ ਨੇ ਹੱਥ ਖੜ੍ਹੇ ਕਰਕੇ ਜੈਕਾਰੇ ਛੱਡੇ।
- Download Babushahi App
-
-