ਗੁਰਦਾਸਪੁਰ: ਖੜੇ ਈ-ਰਿਕਸ਼ਾ 'ਚ ਠੋਕੀ ਸਕੂਲ ਬੱਸ
ਈ ਰਿਕਸ਼ਾ ਚਾਲਕ ਅਤੇ ਪੰਜ ਸਵਾਰੀਆਂ ਜਖਮੀ, ਈ ਰਿਕਸ਼ਾ ਵੀ ਬੁਰੀ ਤਰ੍ਹਾਂ ਨਾਲ ਗਿਆ ਨੁਕਸਾਨੀਆਂ
ਰੋਹਿਤ ਗੁਪਤਾ, ਗੁਰਦਾਸਪੁਰ
ਕਲਾਨੌਰ ਰੋਡ ਤੇ ਪਿੰਡ ਨਬੀਪੁਰ ਦੇ ਨੇੜੇ ਇੱਕ ਨਿੱਜੀ ਅਕੈਡਮੀ ਦੀ ਸਕੂਲ ਬੱਸ ਸੜਕ ਤੇ ਖੜੇ ਇੱਕ ਸਵਾਰੀਆਂ ਨਾਲ ਭਰੇ ਈ ਰਿਕਸ਼ਾ ਨਾਲ ਜਾ ਟਕਰਾਈ ਜਿਸ ਕਾਰਨ ਈ ਰਿਕਸ਼ਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤੇ ਈ ਰਿਕਸ਼ਾ ਵਿੱਚ ਬੈਠੀਆਂ ਪੰਜ ਸਵਾਰੀਆਂ ਮਮੂਲੀ ਜਖਮੀ ਹੋਈਆਂ ਜਦਕਿ ਈ ਰਿਕਸ਼ਾ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੌਕੇ ਤੇ ਪਹੁੰਚ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਦਿੰਦਿਆਂ ਮਮੂਲੀ ਜਖਮੀ ਹੋਏ ਇੱਕ ਈ ਰਿਕਸ਼ਾ ਸਵਾਰ ਓਕਾਰ ਚੰਦ ਅਤੇ ਮੌਕੇ ਤੇ ਪਹੁੰਚੇ ਈ ਰਿਕਸ਼ਾ ਚਾਲਕ ਦੇ ਬੇਟੇ ਅਰਪਣ ਨੇ ਦੱਸਿਆ ਕਿ ਈ ਰਿਕਸ਼ੇ ਚਾਲਕ ਨੇ ਸੜਕ ਦੇ ਕਿਨਾਰੇ ਈ ਰਿਕਸ਼ਾ ਖੜਾ ਕਰਕੇ ਇੱਕ ਸਵਾਰੀ ਨੂੰ ਉਤਾਰਿਆ ਤੇ ਚਲਣ ਹੀ ਲੱਗਾ ਸੀ ਕਿ ਪਿੱਛੋਂ ਇੱਕ ਨਿਜੀ ਸਿੱਖਿਅਕ ਅਦਾਰੇ ਦੀ ਬੱਸ ੍ਬੇਹਦ ਤੇਜ਼ ਰਫਤਾਰ ਨਾਲ ਆਈ ਅਤੇ ਈ ਰਿਕਸ਼ਾ ਵਿੱਚ ਬੱਸ ਠੋਕ ਦਿੱਤੀ । ਇਹੋ ਨਹੀਂ ਟੱਕਰ ਮਾਰਨ ਤੋਂ ਬਾਅਦ ਉਹ ਤੇਜ਼ੀ ਨਾਲ ਉਥੋਂ ਫਰਾਰ ਹੋ ਗਿਆ ਤੇ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ । ਟੱਕਰ ਕਾਰਨ ਈ ਰਿਕਸ਼ਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤੇ ਉਸ ਵਿੱਚ ਬੈਠਿਆਂ ਪੰਜ ਸਵਾਰੀਆਂ ਵੀ ਮਾਮੂਲੀ ਜਖਮੀ ਹੋਈਆਂ ਜਦ ਕਿ ਚਾਲਕ ਦੇ ਕਾਫੀ ਸੱਟਾਂ ਲੱਗੀਆਂ ਹਨ। ਉਹਨਾਂ ਮੰਗ ਕੀਤੀ ਕਿ ਗਰੀਬ ਈ ਰਿਕਸ਼ਾ ਚਾਲਕ ਦਾ ਇਲਾਜ ਕਰਵਾਇਆ ਜਾਏ ਅਤੇ ਉਸਦੇ ਈ ਰਿਕਸ਼ਾ ਦੇ ਨੁਕਸਾਨ ਦੀ ਭਰਪਾਈ ਬੱਸ ਚਾਲਕ ਕੋਲੋਂ ਕਰਵਾਈ ਜਾਏ।
ਉੱਥੇ ਹੀ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਹਰਜਸ ਸਿੰਘ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਚਾਲਕ ਰਾਵਤ ਮਸੀਹ ਨੂੰ ਇਲਾਜ ਲਈ ਹਸਪਤਾਲ ਦੀ ਦਾਖਲ ਕਰਵਾਇਆ ਗਿਆ ਹੈ ਅਤੇ ਸਬੰਧਤ ਥਾਣਾ ਸਦਰ ਦੀ ਪੁਲਿਸ ਨੂੰ ਅਗਲੇਰੀ ਕਾਰਵਾਈ ਲਈ ਸੂਚਿਤ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਥਾਨਾ ਸਦਰ ਤੋਂ ਪਹੁੰਚੇ ਸਬ ਇੰਸਪੈਕਟਰ ਰਜੇਸ਼ ਕੁਮਾਰ ਨੇ ਕਿਹਾ ਕਿ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
- Download Babushahi App
-
-