ਖੇਡਾਂ ਵਤਨ ਪੰਜਾਬ ਦੀਆਂ 2026 - ਮਸ਼ਾਲ ਮਾਰਚ ਦੇ ਲੁਧਿਆਣਾ ਪੁੱਜਣ ’ਤੇ ਗੁਰੂ ਨਾਨਕ ਸਟੇਡੀਅਮ ’ਚ ਭਰਵਾਂ ਸਵਾਗਤ
ਵਧੀਕ ਡਿਪਟੀ ਕਮਿਸ਼ਨਰ ਨੇ ਮਸ਼ਾਲ ਰਸੀਵ ਕਰਦਿਆਂ ਖਿਡਾਰੀਆਂ ਨੂੰ ਖੇਡਾਂ ’ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਦਿੱਤਾ ਸੱਦਾ
ਸੁਖਮਿੰਦਰ ਭੰਗੂ
ਲੁਧਿਆਣਾ, 17 ਅਗਸਤ 2026
ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2026 ਅਧੀਨ ਜਾਰੀ ਮਸ਼ਾਲ ਮਾਰਚ ਦਾ ਬੀਤੇ ਦਿਨੀਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਭਰਵਾਂ ਸਵਾਗਤ ਕੀਤਾ ਗਿਆ।
ਜਿਲ੍ਹਾ ਖੇਡ ਅਫਸਰ ਮਨਦੀਪ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਵਿਭਾਗ ਦੁਆਰਾ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਸਬੰਧ ਵਿੱਚ ਟਾਰਚ ਰਿਲੇਅ ਦੀ ਸ਼ੁਰੂਆਤ 12 ਅਗਸਤ ਨੂੰ ਜ਼ਿਲ੍ਹਾ ਸੰਗਰੂਰ ਤੋਂ ਹੋਈ ਸੀ। ਇਹ ਟਾਰਚ ਜ਼ਿਲ੍ਹਾ ਮਾਨਸਾ ਅਤੇ ਬਰਨਾਲਾ ਤੋਂ ਹੁੰਦੀ ਹੋਈ ਬਰਨਾਲਾ-ਲੁਧਿਆਣਾ ਦੇ ਬਾਰਡਰ ਤੋਂ ਜਿਲ੍ਹਾ ਲੁਧਿਆਣਾ ਦੇ ਪਿੰਡ ਦੱਧਾਹੂਰ ਵਿਖੇ ਜ਼ਿਲ੍ਹਾ ਖੇਡ ਦਫਤਰ ਲੁਧਿਆਣਾ ਦੇ ਕੋਚਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੱਧਾਹੂਰ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਵੱਲੋਂ ਰਸੀਵ ਕੀਤੀ ਗਈ।
ਉਪਰੰਤ ਇਹ ਮਸ਼ਾਲ ਲੁਧਿਆਣਾ ਦੇ ਫੁਹਾਰਾ ਚੌਂਕ ਪਹੁੰਚੀ ਜਿੱਥੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਇਸਨੂੰ ਗੁਰੂ ਨਾਨਕ ਸਟੇਡੀਅਮ ਤੱਕ ਆਦਰ ਸਹਿਤ ਲਿਆਂਦਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਿਖਾ ਭਗਤ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਇਸ ਟਾਰਚ ਨੂੰ ਰਸੀਵ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਭਗਤ ਨੇ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ-2026’ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਨਸ਼ੇ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਅਤੇ ਤੰਦਰੁਸਤ ਰਹਿਣ ਲਈ ਵੀ ਪ੍ਰੇਰਿਤ ਕੀਤਾ।
ਜਿਲ੍ਹਾ ਖੇਡ ਅਫਸਰ ਮਨਦੀਪ ਕੌਸ਼ਲ ਦੁਆਰਾ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ -2026 ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਖਿਡਾਰੀਆਂ ਨੂੰ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੋਤਸਾਹਿਤ ਕੀਤਾ।
ਇਸ ਮੌਕੇ ਤੇਜਾ ਸਿੰਘ ਧਾਲੀਵਾਲ ਸਕੱਤਰ, ਪੰਜਾਬ ਬਾਸਕਟਬਾਲ ਐਸੋਸੀਏਸ਼ਨ, ਸੁਖਦੇਵ ਸਿੰਘ ਪੰਨੂ ਦਰੋਣਾਚਾਰੀਆਂ ਅਵਾਰਡੀ, ਪਰਵੇਸ਼ ਚੰਦਰ ਸ਼ਰਮਾ ਵੇਟਲਿਫਟਿੰਗ ਲਗਾਤਾਰ 3 ਵਾਰ ਕਾਮਨ ਵੈਲਥ ਚੈਂਪੀਅਨ, ਪ੍ਰੇਮ ਸਿੰਘ ਅੰਤਰਰਾਸ਼ਟਰੀ ਐਥਲੀਟ, ਸੰਜੀਵ ਸ਼ਰਮਾ ਐਥਲੈਟਿਕਸ ਕੋਚ (ਨੋਡਲ ਅਫਸਰ ਖੇਡਾਂ ਵਤਨ ਪੰਜਾਬ ਦੀਆਂ-2026 ਲੁਧਿਆਣਾ), ਸਤਵਿੰਦਰ ਸਿੰਘ ਸਾਈਕਲਿੰਗ ਕੋਚ, ਗੁਰਜੀਤ ਸਿੰਘ ਸ਼ੂਟਿੰਗ ਕੋਚ, ਸ਼ੁਭਕਰਨਜੀਤ ਸਿੰਘ ਵੇਟਲਿਫਟਿੰਗ ਕੋਚ, ਗੁਰਪ੍ਰੀਤ ਸਿੰਘ ਹੈਂਡਬਾਲ ਕੋਚ, ਪ੍ਰਵੀਨ ਠਾਕੁਰ ਜੂਡੋ ਕੋਚ, ਗਰਪ੍ਰੀਤ ਸਿੰਘ ਐਥਲੈਟਿਕਸ ਕੋਚ, ਸ਼ੇਲਜਾ ਜਿਮਨਾਸਟਿਕ ਕੋਚ, ਸਲੋਨੀ ਬਾਸਕਟਬਾਲ ਕੋਚ, ਗੁਰਸਤਿੰਦਰ ਸਿੰਘ ਹਾਕੀ ਕੋਚ, ਜਸਪ੍ਰੀਤ ਸਿੰਘ ਬਾਸਕਟਬਾਲ ਕੋਚ ਅਤੇ ਨਿਰਮਲਜੀਤ ਕੌਰ ਸਾਫਟਬਾਲ ਕੋਚ ਸ਼ਾਮਲ ਸਨ।
ਬਾਅਦ ਵਿੱਚ ਇਹ ਮਸ਼ਾਲ ਮਲੇਰਕੋਟਲਾ-ਲੁਧਿਆਣਾ ਬਾਰਡਰ ਦੇ ਪਿੰਡ ਪੋਹੀੜ ਵਿਖੇ ਜ਼ਿਲ੍ਹਾ ਮਲੇਰਕੋਟਲਾ ਦੇ ਖੇਡ ਦਫਤਰ ਦੇ ਕੋਚ ਸਹਿਬਾਨਾਂ ਨੂੰ ਆਦਰ ਸਹਿਤ ਰਸੀਵ ਕਰਵਾ ਦਿੱਤੀ ਗਈ।
- Download Babushahi App
-
-