ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਵਫ਼ਦ ਨੇ ਅਧਿਕਾਰੀਆਂ ਨੂੰ ਮਿਲਕੇ ਬੱਸ ਸੇਵਾ ਸ਼ੁਰੂ ਕਰਵਾਈ
ਅਸ਼ੋਕ ਵਰਮਾ
ਬਠਿੰਡਾ, 13 ਅਗਸਤ 2026 ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਟੇਕ ਸਿੰਘ ਖਿਆਲੀ ਵਾਲਾ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਸੁਖਦੇਵ ਸਿੰਘ ਖਿਆਲੀ ਵਾਲਾ ਜਿੰਦਰ ਸਿੰਘ ਖਿਆਲੀ ਵਾਲਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਪਿੰਡ ਖਿਆਲੀ ਵਾਲਾ ਪਿਛਲੇ ਕੁਝ ਸਮੇ ਤੋ ਬੰਦ ਪਈ ਬੱਸ ਸਰਵਿਸ ਕਾਰਨ ਕਾਫੀ ਮੁਸ਼ਕਲਾਂ ਨਾਲ ਜੂਝ ਰਿਹਾ ਸੀ।ਅੱਜ ਮਜ਼ਦੂਰ ਕਿਸਾਨ ਜੱਥੇਬੰਦੀਆਂ ਵੱਲੋ ਪੀ ਆਰ ਟੀ ਸੀ ਦੇ ਅਧਿਕਾਰੀਆਂ ਨੂੰ ਵਫਦ ਮਿਲਣ ਤੋ ਬਾਅਦ ਬੱਸ ਸਰਵਿਸ ਚਾਲੂ ਕਰ ਦਿੱਤੀ ਗਈ। ਪਿੰਡ ਤੋਂ ਸ਼ਹਿਰ ਨੂੰ ਹਰ ਰੋਜ ਆਉਣ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਸੀ। ਆਗੂਆਂ ਨੇ ਕਿਹਾ ਕਿ ਇਸ ਦਿੱਕਤ ਕਾਰਨ ਵਿਦਿਆਰਥੀਆਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ।। ਇਸ ਸਮੇ ਵਫਦ ਵਿੱਚ ਜਰਨੈਲ ਸਿੰਘ, ਸਵਰਨ ਸਿੰਘ ਡੇਅਰੀ ਵਾਲਾ ਜਗਰੂਪ ਸਿੰਘ ਸ਼ਾਮਲ ਸਨ।
- Download Babushahi App
-
-