ਅਕਾਲੀ ਦਲ ਦੇ ਬਲਾਕ ਸੰਮਤੀ ਦੇ ਜਿੱਤੇ ਹੋਏ ਉਮੀਦਵਾਰਾਂ ਨੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਟੇਕਿਆ ਮੱਥਾ
ਮਨਪ੍ਰੀਤ ਸਿੰਘ
ਰੂਪਨਗਰ 20 ਦਸੰਬਰ 2025- ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਦੇ ਜਿੱਤੇ ਹੋਏ ਚਾਰ ਉਮੀਦਵਾਰਾਂ ਨੇ ਅੱਜ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਪੂਰੇ ਸਰਕਾਰੀ ਦਬਾਅ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਈਆਂ। ਉਹਨਾਂ ਕਿਹਾ ਕਿ ਸ਼ਹੀਦੀ ਪੰਦਰਵਾੜੇ ਦੇ ਚਲਦਿਆਂ ਅਜੇ ਉਹਨਾਂ ਵੱਲੋਂ ਕੋਈ ਵੱਡੀ ਮੀਟਿੰਗ ਨਹੀਂ ਰੱਖੀ ਗਈ ਕੇਵਲ ਉਮੀਦਵਾਰਾਂ ਨੇ ਗੁਰੂ ਘਰ ਨਤਮਸਤਕ ਹੋਣ ਦਾ ਹੀ ਪ੍ਰੋਗਰਾਮ ਉਲੀਕਿਆ ਸੀ ਉਹਨਾਂ ਇਹ ਵੀ ਕਿਹਾ ਕਿ ਸ਼ਹੀਦੀ ਪੰਦਰਵਾੜੇ ਤੋਂ ਬਾਅਦ ਉਹ ਸਮੁੱਚੇ ਵਰਕਰਾਂ ਦੀ ਮੀਟਿੰਗ ਬੁਲਾ ਕੇ ਇਹਨਾਂ ਚੋਣਾਂ ਬਾਰੇ ਵਿਸਥਾਰ ਵਿੱਚ ਪੜਚੋਲ ਕਰਨਗੇ।
ਉਹਨਾਂ ਹਲਕੇ ਦੇ ਸਮੂਹ ਅਕਾਲੀ ਵਰਕਰਾਂ ਵੱਲੋਂ ਚੋਣਾਂ ਸਮੇਂ ਕੀਤੀ ਗਈ ਮਿਹਨਤ ਲਈ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੋਣਾਂ ਵਿੱਚ ਉਭਰ ਕੇ ਸਾਹਮਣੇ ਆਇਆ ਹੈ ਅਤੇ 2027 ਦੀਆਂ ਚੋਣਾਂ ਵਿੱਚ ਜਦੋਂ ਲੋਕ ਖੁੱਲ ਕੇ ਵੋਟਾਂ ਪਾਉਣਗੇ ਜਦੋਂ ਲੋਕਾਂ ਤੇ ਕਿਸੇ ਕਿਸਮ ਦਾ ਕੋਈ ਦਬਾਅ ਜਾ ਡਰ ਨਹੀਂ ਹੋਵੇਗਾ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ ਹੈ। ਇਸ ਮੌਕੇ ਬਲਾਕ ਸੰਮਤੀ ਜੋਨ ਮਲਕ ਤੋਂ ਜਿੱਤੇ ਹੋਏ ਉਮੀਦਵਾਰ ਬੀਬੀ ਹਰਜਿੰਦਰ ਕੌਰ ਮਗਰੋੜ ਜ਼ੋਨ ਤੋਂ ਜਿੱਥੇ ਹੋਏ ਉਮੀਦਵਾਰ ਬੀਬੀ ਹਰਵਿੰਦਰ ਕੌਰ ਬਜਰੂੜ ਜੋਨ ਤੋਂ ਬਰਾਕ ਸੰਮਤੀ ਦੀ ਚੋਣ ਜਿੱਤੇ ਲੰਬੜਦਾਰ ਸਤਨਾਮ ਸਿੰਘ ਅਤੇ ਕਲਵਾਂ ਜੋਨ ਤੋਂ ਬਰਾਤ ਸੰਤੀ ਦਿੱਤੇ ਦਰਬਾਰਾ ਸਿੰਘ ਨੂੰ ਪਾਰਟੀ ਵੱਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਦਰਬਾਰਾ ਸਿੰਘ ਬਾਲਾ ,ਵਰਕਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਮੱਕੜ, ਹੁਸਨ ਚੰਦ ਮਠਾਣ ,ਸੁਖਿੰਦਰਪਾਲ ਸਿੰਘ ਬੋਬੀ ਬੋਲਾ, ਚਰਨਜੀਤ ਕੌਰ ਮਲਕਪੁਰ ,ਅਜਮੇਰ ਸਿੰਘ ਬਿਕੋ, ਸੁੱਚਾ ਸਿੰਘ ਸਰਸਾ ਨੰਗਲ ,ਸਰਦਾਰ ਕੌਰ, ਸਰਬਜੀਤ ਸਿੰਘ ਮਸੂਤਾ, ਸਵਰਨ ਸਿੰਘ ਬੋਬੀ ਬਹਾਦਰਪੁਰ, ਡਾਕਟਰ ਜਗਦੀਸ਼ ਸਿੰਘ ਅਕਬਰਪੁਰ, ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ ,ਸਾਬਕਾ ਕੌਂਸਲਰ ਬਲਜਿੰਦਰ ਸਿੰਘ ਧਨੋਆ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਚੌਧਰੀ ਵੇਦ ਪ੍ਰਕਾਸ਼, ਜਿਲਾ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਰਾਜੀਵ ਰਜੀਵ ਸ਼ਰਮਾ, ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੱਠੂ ,ਆਰ ਪੀ ਸਿੰਘ ਸ਼ੈਲੀ , ਕੁਲਬੀਰ ਸਿੰਘ ਅਸਮਾਨਪੁਰ ਸਿਮਰਨ ਸਿੰਘ ਗਿੱਲ ਗੁਰਦੀਪ ਸਿੰਘ ਬਟਾਰਲਾ ਭਾਰਤ ਭੂਸ਼ਣ ਹੈਪੀ ਕਿਰਪਾਲ ਸਿੰਘ ਪਾਲਾ ਮਲਕਪੁਰ ਡਾਕਟਰ ਜਗਦੀਸ਼ ਸਿੰਘ ਅਕਬਰਪੁਰ ਭਾਗ ਸਿੰਘ ਸਿੰਘਪੁਰ ਸਿਮਰਨ ਸਿੰਘ ਗਿੱਲ ਸੁਖਵਿੰਦਰ ਸਿੰਘ ਪਟਵਾਰੀ ਅਤੇ ਸੁੱਚਾ ਸਿੰਘ ਸਰਸਾ ਨੰਗਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।