325ਵੇਂ ਖ਼ਾਲਸਾ ਸਾਜਨਾ ਦਿਵਸ ਮੌਕੇ ਬੈਲਜ਼ੀਮਅ ਵਿਖੇ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਸਿੱਖ ਫੌਜੀਆਂ ਨੂੰ ਸ਼ਰਧਾਜਲੀ
- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ; ਭਾਈ ਰਵੀ ਖ਼ਾਲਸਾ;ਭੁਪਿੰਦਰ ਸਿੰਘ ਹਾਲੈਂਡ , ਨੇ ਕੀਤੀ ਵਿਸੇਸ਼ ਤੌਰ 'ਤੇ ਸਿ਼ਰਕਤ
ਪ੍ਰਮੋਦ ਭਾਰਤੀ
ਈਪਰ, ਬੈਲਜ਼ੀਅਮ 09 ਮਈ ,2024 - ਖ਼ਾਲਸਾ ਸਾਜਨਾ ਦਿਵਸ ਦੀ 325ਵੀਂ ਵਰੇਗੰਢ ਮਨਾਉਦਿਆਂ ਬੈਲਜ਼ੀਅਮ ਦੇ ਸਿੱਖ ਭਾਈਚਾਰੇ ਨੇ ਦੋਨੋ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਸਿੱਖ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਤਿਹਾਸਿਕ ਸ਼ਹਿਰ ਈਪਰ ਵਿਖੇ ਸਿੱਖਜ਼ ਔਨ ਵੈਸਟਰਨ ਫਰੰਟ ਵੱਲੋਂ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਹਜੂਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਤੰਤੀ ਸਾਜਾਂ ਨਾਲ ਕੀਰਤਨ ਕੀਤਾ।
ਸੰਤ ਬਾਬਾ ਭੁਪਿੰਦਰ ਸਿੰਘ ਸੰਗਤਪੁਰੇ ਵਾਲਿਆਂ ਨੇ ਨਾਮ ਸਿਮਰਨ ਕਰਵਾਇਆ ਅਤੇ ਅਮਰੀਕਾ 'ਤੋਂ ਵਿਸੇਸ਼ ਤੌਰ ਤੇ ਪਹੁੰਚੇ ਭਾਈ ਹਰਪਾਲ ਸਿੰਘ ਫਤਿਹਗ੍ਹੜ ਸਾਹਿਬ ਵਾਲਿਆਂ ਨੇ ਕਥਾ ਕੀਤੀ। ਸਮਾਗਮ ਵਿੱਚ ਦੋਨੋ ਵਿਸ਼ਵ ਯੁੱਧਾਂ ਵਿੱਚ ਸਿੱਖਾਂ ਦੀ ਬਹਾਦਰੀ ਬਾਰੇ ਬੋਲਦਿਆਂ ਇਤਿਹਾਸਕਾਰ ਦੋਮੀਨੀਕਨ ਦਿਨਦੋਵਨ, ਸਾਬਕਾ ਗਵਰਨਰ ਪਾਉਲ ਬਰਾਇਨੇ, ਜੁਨੀਅਰ ਮੇਅਰ ਦਮਿਤਰੀ, ਕਾਮਨਵੈਲਥ ਵਾਰ ਗਰੇਵ ਕਮਿਸ਼ਨ ਵੱਲੋਂ ਗੀਰਤ ਬੀਕਾਰਤ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਪੰਜਾਬ 'ਤੋਂ ਇਸ ਸਮਾਗਮ ਵਿਚ ਸਿ਼ਰਕਤ ਕਰਨ ਵਿਸੇਸ਼ 'ਤੌਰ ਤੇ ਪਹੁੰਚੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਪਣੇ ਸੰਬੋਧਨ ਵਿੱਚ ਇਸ ਸਮਾਗਮ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਹੋਣੇ ਜਰੂਰੀ ਹਨ ਤਾਂਕਿ ਸਾਡੀ ਅਗਲੀ ਪੀੜੀ ਅਪਣੇ ਪੁਰਖਿਆਂ ਦੀਆਂ ਕੁਰਬਾਨੀ ਅਤੇ ਗੌਰਵਮਈ ਇਤਿਹਾਸ 'ਤੋਂ ਜਾਣੂ ਹੋਣ ਦੇ ਨਾਲ-ਨਾਲ ਧਰਮ, ਬਾਣੀ ਅਤੇ ਬਾਣੇ ਨਾਲ ਜੁੜੀ ਰਹੇ। ਇੰਗਲੈਂਡ 'ਤੋਂ ਵਿਸੇਸ਼ ਤੌਰ ਤੇ ਪਹਿਲੀ ਵਾਰ ਬੈਲਜ਼ੀਅਮ ਪਹੁੰਚੇ ਖ਼ਾਲਸਾ ਏਡ ਦੇ ਮੁੱਖ ਸੇਵਾਦਾਰ ਭਾਈ ਰਵੀ ਸਿੰਘ ਖ਼ਾਲਸਾ ਨੇ ਉਸ ਸਮੇਂ ਪੰਜਾਬ 'ਤੋਂ ਹਜਾਰਾਂ ਕਿਲੋਮੀਟਰ ਦੂਰ ਯੁੱਧ ਵਿੱਚ ਜੂਝੇ ਸਿੱਖ ਫੌਜੀਆਂ ਨੂੰ ਅਨੇਕਾ ਮੁਸਕਲਾਂ ਦੇ ਬਾਵਜੂਦ ਬਹਾਦਰੀ ਨਾਲ ਪਾਈਆਂ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ।
ਸਿੱਖ ਇਤਿਹਾਸਕਾਰ ਭੁਪਿੰਦਰ ਸਿੰਘ ਹੌਲੈਂਡ ਜਿਹੜੇ ਯੂਰਪ ਵਿੱਚ ਸਿੱਖ ਫੌਜ਼ੀਆਂ ਬਾਰੇ ਖੋਜ ਕਰਦਿਆਂ ਦੋ ਕਿਤਾਬਾਂ ਵੀ ਲਿਖ ਚੁੱਕੇ ਹਨ ਨੇ ਵਿਸਥਾਰ ਸਾਹਿਤ ਉਸ ਸਮੇਂ ਬਾਰੇ ਚਾਨਣਾ ਪਾਇਆ। ਇੰਗਲੈਂਡ 'ਤੋਂ ਆਏ ਲੇਖਕ ਬਲਵਿੰਦਰ ਸਿੰਘ ਚਾਹਲ ਨੇ ਵਿਸ਼ਵ ਯੁੱਧਾਂ ਬਾਰੇ ਕੀਤੀ ਅਪਣੀ ਖੋਜ ਵਿੱਚੋਂ ਬਹੁਤ ਮਹੱਤਵਪੂਰਨ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਇਸ ਮੌਕੇ ਮਨਪ੍ਰੀਤ ਸਿੰਘ ਖ਼ਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ਸੰਗਤਾਂ ਨੂੰ ਪੜ ਕੇ ਸੁਣਾਇਆ। ਕਨੇਡਾ 'ਤੋਂ ਬੀਬੀ ਜਸਵਿੰਦਰ ਕੌਰ, ਜਰਮਨ 'ਤੋਂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ , ਸੁਖਦੇਵ ਸਿੰਘ ਹੇਅਰ, ਅਤੇ ਭਾਈ ਮਨਵੀਰ ਸਿੰਘ, ਫਰਾਂਸ 'ਤੋਂ ਭਾਈ ਰਘੁਵੀਰ ਸਿੰਘ ਕੁਹਾੜ, ਬਾਬਾ ਕਸ਼ਮੀਰ ਸਿੰਘ, ਭਾਈ ਅਮਰੀਕ ਸਿੰਘ ; ਪਰਗਟ ਸਿੰਘ ਜੋਧਪੁਰ; ਹੌਲੈਂਡ 'ਤੋਂ ਭਾਈ ਹਰਜੀਤ ਸਿੰਘ ਗਿੱਲ ਅਤੇ ਹਰਜੋਤ ਸਿੰਘ ਸੰਧੂ। ਸਵਿੱਟਜ਼ਰਲੈਂਡ 'ਤੋਂ ਸਿੱਖ ਯੂਥ ਸਵਿੱਸ ਦਾ ਜਥਾ, ਨੇ ਇਸ ਸਮਾਗਮ ਲਈ ਬੈਲਜ਼ੀਅਮ ਦੇ ਸਮੂਹ ਗੁਰਦਵਾਰਾ ਸਾਹਿਬਾਨ ਅਤੇ ਖੇਡ ਕਲੱਬਾਂ ਨੇ ਭਾਰੀ ਸਹਿਯੋਗ ਦਿੱਤਾ ਅਤੇ ਸੰਗਤਾਂ ਨੂੰ ਪਹੁੰਣ ਲਈ ਬੱਸਾਂ ਦਾ ਅਤੇ ਲੰਗਰ ਦਾ ਇੰਤਜਾਮ ਵੀ ਕੀਤੀ।
ਇਸ ਸਮਾਗਮ ਦੀ ਵੱਡੀ ਪ੍ਰਾਪਤੀ ਇਹ ਰਹੀ ਕਿ ਬੈਲਜ਼ੀਅਮ ਦੇ ਪ੍ਰਿੰਟ ਅਤੇ ਬਿਜ਼ਲਈ ਮੀਡੀਏ ਵੱਲੋਂ ਕੀਤੀ ਗਈ ਕਵਰੇਜ਼ ਨਾਲ ਸਥਾਨਕ ਗੋਰੇ ਭਾਈਚਾਰੇ ਨੂੰ ਸਿੱਖਾਂ, ਲੰਗਰ, ਸੰਗਤ ਅਤੇ ਪੰਗਤ ਦੇ ਸਿਧਾਂਤ ਦੀ ਮਹੱਤਤਾ ਬਾਰੇ ਬਹੁਤ ਜਾਣਕਾਰੀ ਮਿਲੀ ਜਿਸ ਕਾਰਨ ਸਮਾਗਮ ਦੇ ਤਿੰਨੇ ਦਿਨ ਸਿੱਖ ਭਾਈਚਾਰੇ ਦੇ ਨਾਲ-ਨਾਲ ਗੋਰਿਆਂ ਵੱਲੋਂ ਵੱਡੇ ਪੱਧਰ ਤੇ ਸਿ਼ਰਕਤ ਕੀਤੀ ਗਈ। ਉਪਰੋਕਤ ਸਖ਼ਸੀਅਤਾਂ ਨੂੰ ਯੂਰਪ ਦੀਆਂ ਪੰਥਕ ਜਥੇਬੰਦੀਆਂ ਅਤੇ ਬੈਲਜ਼ੀਅਮ ਭਰ ਦੇ ਸਿੱਖਾਂ ਵੱਲੋਂ ਸਨਮਾਨ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ।
ਸਟੇਜ ਦੀ ਸੇਵਾ ਭਾਈ ਦਵਿੰਦਰਜੀਤ ਸਿੰਘ ਅਤੇ ਭਾਈ ਰਘੁਵੀਰ ਸਿੰਘ ਕੁਹਾੜ ਨੇ ਬਾਖੂਬੀ ਨਿਭਾਈ ਤੇ ਤਿੰਨੇ ਦਿਨ ਗੁਰੂ ਕਾ ਅਤੁੱਟ ਲੰਗਰ ਵਰਤਦਾ ਰਿਹਾ। ਜਿੱਥੇ ਸਥਾਨਕ ਸਿੱਖ ਪਰਿਵਾਰਾਂ ਨੇ ਸੇਵਾ ਨਿਭਾਈ ਉੱਥੇ ਦੂਰੋ-ਦੂਰੋਂ ਆਏ ਸ਼ਰਧਾਲੂ ਜਰੂਰਤ ਪੈਣ ਤੇ ਖੁਦ ਹੀ ਸੇਵਾ ਸੰਭਾਲਦੇ ਵੇਖੇ ਗਏ।
ਸਾਂਮੀ ਪੰਜ ਵਜੇ ਹੋਲੇਬੇਕੇ ਸਮਾਰਕ ਦੀ 25ਵੀਂ ਵਰੇਗੰਢ ਮੌਕੇ ਵੀ ਈਪਰ ਪ੍ਰਸਾਸ਼ਨ ਅਤੇ ਫਲਾਨਦਰਨ ਫੀਲਡ ਮਿਊਜੀਅਮ ਵੱਲੋਂ ਅਯੋਜਤ ਸਮਾਗਮ ਵਿੱਚ ਵੀ ਸਿੱਖ ਭਾਈਚਾਰ ਨੇ ਹਾਜਰ ਹੁੰਦਿਆਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹਨਾਂ ਸਮਾਗਮਾਂ 'ਤੋਂ ਬਾਅਦ ਵਾਟਰਲੂ ਯੁੱਧ ਦੇ ਮੈਦਾਨ ਦਾ ਦੌਰਾ ਕਰਦਿਆਂ ਉੱਥੇ ਮਿਊਜੀਅਮ ਪਹੁੰਚ ਕੇ ਹੋਰ ਜਾਣਕਾਰੀ ਹਾਸਲ ਕਰਨ 'ਤੋਂ ਇਲਾਵਾ ਈਪਰ ਨੇੜਲੀਆਂ ਹੋਰ ਯਾਦਗਾਰਾਂ ਵੀ ਦੇਖੀਆਂ। ਬੈਡਫੋਰਡ ਸਮਸਾਨ ਘਾਟ ਵਿੱਚ ਦਫਨਾਏ ਫੋਜੀ ਕਿਸਨ ਸਿੰਘ ਦੀ ਸਮਾਧ ਤੇ ਪੂਰੇ 107 ਸਾਲਾਂ ਬਾਅਦ ਪਹੁੰਚ ਕੇ ਉਹਨਾਂ ਨੂੰ ਯਾਦ ਕਰਨ ਦੀ ਇਤਿਹਾਸਕ ਯਾਦ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਹਿੱਸੇ ਆਈ। ਸਮਾਗਮ ਦੇ ਵਿਚਕਾਰਲੇ ਦਿਨ ਇੱਕ ਪ੍ਰੈਸ ਮਿਲਣੀ ਬਾਅਦ ਯੂਰਪ ਦੀਆਂ ਪੰਥਕ ਜਥੇਬੰਦੀਆਂ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵਿੱਚਕਾਰ ਬਹੁਤ ਹੀ ਸੁਖਾਵੇਂ ਮਹੌਲ ਵਿੱਚ ਹੋਈਆਂ ਪੰਥਕ ਵਿਚਾਰਾਂ ਨਾਲ ਸੰਗਤਾਂ ਵਿੱਚ ਇੱਕ ਵਧੀਆ ਸੁਨੇਹਾ ਇਹ ਵੀ ਗਿਆ ਕਿ ਵੱਖ-ਵੱਖ ਵਿਚਾਰ ਧਾਰਾਵਾਂ ਦੇ ਬਾਵਜੂਦ ਸਿੱਖ ਸਿਰ ਜੋੜ ਕੇ ਵਿਚਾਰ ਚਰਚਾ ਵੀ ਕਰ ਸਕਦੇ ਹਨ।
ਇਸੇ ਦਿਨ ਈਪਰ ਦੇ ਪ੍ਰਮੁੱਖ ਚਰਚ 'ਤੋਂ '' ਦਿਹ ਸਿਵਾ ਵਰ ਮੋਹਿ ਇਹੇ'' ਦੀ ਧੁੱਨ ਦੁਪਿਹਰੇ 2 'ਤੋਂ ਤਿੰਨ ਵਜੇ ਤੱਕ ਵਜਾਈ ਗਈ। ਮੁੱਖ ਸਮਾਰਕ ਮੀਨਨ ਗੇਟ ਤੇ ਰੋਜਾਨਾਂ ਸਾਂਮੀ 8 ਵਜੇ ਹੁੰਦੀ ਪਰੇਡ ਵਿੱਚ ਗਿਆਨੀ ਹਰਪ੍ਰੀਤ ਸਿੰਘ ,ਗੁਰਪ੍ਰੀਤ ਸਿੰਘ ਰਟੌਲ;ਭੁਪਿੰਦਰ ਸਿੰਘ ਹਾਲੈਂਡ ਹੁਰਾਂ ਨੇ ਸਿੱਖ ਸੰਗਤਾਂ ਸਮੇਤ ਹਾਜਰੀ ਭਰਦਿਆਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ।