ਮਾਨ-ਸਨਮਾਨ: ਕਲਾਕਾਰ ਮਹਿਮਾਨ
ਵਾਇਕਾਟੋ ਸ਼ਹੀਦੇ ਆਜ਼ਿਮ ਭਗਤ ਸਿੰਘ ਟ੍ਰਸਟ ਵੱਲੋਂ ਗਾਇਕ ਬੰਸੀ ਬਰਨਾਲ ਨਾਲ ਨਿੱਘੀ ਮਿਲਣੀ
-ਟ੍ਰਸਟ ਵੱਲੋਂ ਬੱਚਿਆਂ ਨੂੰ ਵਿਰਸੇ ਨਾਲ ਜੋੜਨ ’ਤੇ ਖੁਸ਼ੀ ਪ੍ਰਗਟ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 29 ਅਪ੍ਰੈਲ 2024:- ਨਿਊਜ਼ੀਲੈਂਡ ਦੇ ਵਿਚ ਵਿਦੇਸ਼ੀ ਮਹਿਮਾਨਾ ਦਾ ਅਤੇ ਕਲਾਕਾਰਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਇਸ ਦਰਮਿਆਨ ਬਹੁਤ ਸਾਰੀਆਂ ਅਜਿਹੇ ਮੌਕਿਆਂ ਉਤੇ ਜਿੱਥੇ ਕਲਾਕਰਾਂ ਦਾ ਮਾਨ-ਸਨਮਾਨ ਕਰਦੀਆਂ ਹਨ ਉਥੇ ਆਪਣੇ ਸਮਾਜਿਕ ਕਾਰਜਾਂ ਨਾਲ ਜਾਣ-ਪਹਿਚਾਣ ਕਰਵਾ ਕੇ ਅੰਤਰਰਾਸ਼ਟਰੀ ਪੱਧਰ ਉਤੇ ਚੰਗਾ ਸੁਨੇਹਾ ਛੱਡਦੀਆਂ ਹਨ। ਦੁਆਬੇ ਦੇ ਚਰਚਿਤ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਕਲਾਕਾਰ ਗਾਇਕ ਬੰਸੀ ਬਰਨਾਲਾ ਇਨ੍ਹੀਂ ਦਿਨੀਂ ਨਿਊਜ਼ੀਲੈਂਡ ਦੌਰੇ ਉਤੇ ਹਨ। ਬਠਿੰਡਾ ਜੰਕਸ਼ਨ ਮੇਲੇ ਵਿਚ ਵੀ ਹਾਜ਼ਰੀ ਭਰ ਚੁੱਕੇ ਹਨ। ਬੀਤੇ ਦਿਨੀਂ ਵਾਇਕਾਟੋ ਸ਼ਹੀਦੇ ਆਜ਼ਿਮ ਸ. ਭਗਤ ਸਿੰਘ ਟ੍ਰਸਟ ਵੱਲੋਂ ਉਨ੍ਹਾਂ ਦੇ ਨਾਲ ਇਕ ਵਿਸ਼ੇਸ਼ ਮਿਲਣੀ ਰੱਖੀ ਗਈ। ਇਸ ਮੌਕੇ ਟ੍ਰਸਟ ਦੇ ਕੰਮਾਂ ਪ੍ਰਤੀ ਕਲਾਕਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਬੱਚੇ ਪੰਜਾਬੀ ਭਾਸ਼ਾ ਦੇ ਨਾਲ-ਨਾਲ ਆਪਣਾ ਵਿਰਸਾ ਵੀ ਸਿੱਖ ਰਹੇ ਹਨ। ਇਹ ਸਾਰਾ ਕੁਝ ਵੇਖ ਕੇ ਗਾਇਕ ਬੰਸੀ ਬਰਨਾਲਾ ਕਾਫੀ ਖੁਸ਼ ਹੋਏ।
ਟ੍ਰਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋਂ, ਟ੍ਰਸਟ ਦੇ ਸਹਿਯੋਗੀ ਸ. ਜੀਵਨ ਸਿੰਘ ਖੜਕੂਵਾਲ, ਸ. ਸੰਨੀ ਸਿੰਘ ਅਤੇ ਪਰਵਿੰਦਰ ਸਿੰਘ ਚਾਹਲ ਨੇ ਗਾਇਕ ਬੰਸੀ ਬਰਨਾਲਾ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਟਰੱਸਟ ਮੈਂਬਰ ਹਰਜੀਤ ਕੌਰ ਵੱਲੋਂ ਗਾਇਕ ਬੰਸੀਂ ਬਰਨਾਲਾ ਨੂੰ ਜੀ ਆਇਆਂ ਆਖਿਆ। ਸੰਖੇਪ ਜਾਣ-ਪਹਿਚਾਣ ਉਪਰੰਤ ਗਾਇਕ ਬੰਸੀਂ ਬਰਨਾਲਾ ਨੇ ਆਪਣੇ ਚਰਚਿਤ ਸਭਿਆਚਾਰਕ ਅਤੇ ਦੇਸ਼ ਭਗਤੀ ਵਾਲੇ ਗੀਤਾਂ ਰਾਹੀਂ ਖੂਬ ਰੌਣਕ ਲਾਈ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ। ਬਹੁਤ ਸਾਰੇ ਮੈਂਬਰਾਂ ਨੇ ਜ਼ਿਲ੍ਹਾ ਨਵਾਂਸ਼ਹਿਰ ਨਾਲ ਸਬੰਧਿਤ ਆਪਣੀਆਂ ਪੁਰਾਣੀਆਂ ਯਾਦਾਂ ਇਸ ਕਲਾਕਾਰ ਨਾਲ ਸਾਂਝੀਆਂ ਕੀਤੀਆਂ। ਟ੍ਰਸਟ ਵੱਲੋਂ ਬੰਸੀਂ ਬਰਨਾਲਾ ਨੂੰ ਟਰੱਸਟ ਦਾ ਐਵਾਰਡ ਦੇ ਕੇ ਸਨਮਾਨਿੱਤ ਕੀਤਾ ਗਿਆ। ਇਸ ਸਮੇਂ ਟਰੱਸਟ ਦੇ ਮਨਦੀਪ ਬਰਾੜ, ਸੰਦੀਪ ਕਲਸੀ, ਹਰਗੁਣਜੀਤ ਸਿੰਘ, ਹਰੀਸ਼ ਬਿੱਰਲਾ, ਵਿਜੇ ਪਾਲ ਸੂਰੀਆ, ਹਰਦੀਪ ਸਿੰਘ ਵਿਸ਼ਾਲ ਕੋਹਲੀ, ਹਰਜੀਤ ਕੌਰ, ਅਮਨਦੀਪ ਕੌਰ, ਰੀਹਾ ਸੂਦ, ਪ੍ਰਿਆ ਬਿੱਰਲਾ, ਸਰਵਜੀਤ ਕੌਰ, ਅਮਨ ਗਰੇਵਾਲ, ਸਰਵਜੀਤ ਬਾਜਵਾ, ਗੁਰਵਿੰਦਰ ਸਿੰਘ (ਆਰਟ ਸਟੂਡੀਓ) ਵੱਡੀ ਗਿਣਤੀ ਵਿੱਚ ਪ੍ਰੀਵਾਰ ਬੱਚਿਆਂ ਸਮੇਤ ਹਾਜ਼ਰ ਸਨ ਸਾਰੇ ਹਾਜ਼ਰੀਨ ਲਈ ਰਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਸੀ। ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋਂ ਵੱਲੋਂ ਸ. ਜੀਵਨ ਸਿੰਘ ਖੜਕੂਵਾਲ, ਸ. ਸੰਨੀ ਸਿੰਘ ਅਤੇ ਪਰਵਿੰਦਰ ਸਿੰਘ ਚਾਹਲ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਗਈ। ਗਾਇਕ ਬੰਸੀਂ ਬਰਨਾਲਾ ਤੇ ਸਾਰੇ ਪਹੁੰਚੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ।