ਰਾਜ ਧਾਲੀਵਾਲ ਨੇ ਜਿੱਤੀ ਕੌਂਸਲਰ ਦੀ ਚੋਣ
—ਵਾਰਡ ਨੰਬਰ-5 ਤੋਂ ਚੁਣੇ ਗਏ ਕੌਂਸਲਰ
ਕਮਲਜੀਤ ਬੁੱਟਰ
ਕੈਲਗਰੀ, 18 ਅਕਤੂਬਰ 2021 : ਕੈਲਗਰੀ ਮਿਊਸੀਪਲ ਚੋਣਾਂ ‘ਚ ਵਾਰਡ ਨੰਬਰ-5 ਤੋਂ ਰਾਜ ਧਾਲੀਵਾਲ ਨੇ ਕੌਂਸਲਰ ਦੀ ਚੋਣ ਜਿੱਤ ਲਈ ਜਿਸ ‘ਚ ਉਨ੍ਹਾਂ ਆਪਣੇ ਪ੍ਰਮੁੱਖ ਵਿਰੋਧੀ ਸਟੈਨ ਸੰਧੂ ਨੂੰ ਤਕਰੀਬਨ 400 ਵੋਟਾਂ ਦੇ ਫਰਕ ਨਾਲ ਹਰਾਇਆ।
ਮਾਲਵੇ ਦੇ ਪਿੰਡ ਚੀਮਨਾ ਦਾ ਜਮ-ਪਲ ਰਾਜ ਧਾਲੀਵਾਲ
ਰਾਜ ਧਾਲੀਵਾਲ ਦਾ ਪਰਿਵਾਰਕ ਪਿਛੋਕੜ ਮਾਲਵੇ ਦੇ ਪਿੰਡ ਚੀਮਨਾ ਦਾ ਹੈ ਤੇ ਉਹ ਪਰਿਵਾਰ ਦੇ ਨਾਲ 1994 ‘ਚ ਕੈਲਗਰੀ ਆਏ ਸਨ। ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਉਨ੍ਹਾਂ ਕੈਲਗਰੀ ਤੋਂ ਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਆਫ ਕੈਲਗਰੀ ਤੋਂ ਕੈਮੀਕਲ ਬੀ ਐਸ ਸੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਇਲ ਐਂਡ ਗੈਸ ਕੰਪਨੀ ‘ਚ ਨੌਕਰੀ ਕਰ ਰਹੇ ਸਨ।