ਮੈਡੀਕਲ ਲੈਬਾਰਟਰੀ ਦੇ ਉਦਘਾਟਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੀਤੀ ਅਰਦਾਸ ਵਿਚ ਸ਼ਾਮਲ ਡਾ ਐੱਸ ਪੀ ਸਿੰਘ ਓਬਰਾਏ ,ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਅਤੇ ਹੋਰ ਅਧਿਕਾਰੀ ਅਤੇ ਪਤਵੰਤੇ ਸੰਗਤ ਦੇ ਰੂਪ ਵਿੱਚ ਇੰਜ ਹੋਏ ਸ਼ਾਮਲ
ਜਗਦੀਸ਼ ਥਿੰਦ
ਫ਼ਿਰੋਜ਼ਪੁਰ 23 ਸਤੰਬਰ , ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਅਤੇ ਤਰਨਤਾਰਨ ਵਿੱਚ ਸਥਾਪਤ ਕੀਤੀਆਂ ਤਿੰਨ ਮੈਡੀਕਲ ਲੈਬਾਰਟਰੀਆਂ ਅੱਜ 23 ਸਤੰਬਰ ਨੂੰ ਉਦਘਾਟਨ ਕਰਕੇ ਸਮਾਜ ਨੂੰ ਸਮਰਪਤ ਕੀਤੀਆਂ ਗਈਆਂ ।
ਇਸ ਦੇ ਨਾਲ ਹੀ ਕਿਸਾਨੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਲਗਾਈ ਜਾਂਦੀ ਪੈਨਸ਼ਨ ਦੇ ਚੈੱਕ ਵੀ ਸੌੰਪੇ ਗਏ ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਦਾ ਸਵਾਗਤ ਕਰਨ ਮੌਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਟੀਮ ਨਾਲ ਮੌਜੂਦ ਹਨ ਡਾ ਐੱਸ ਪੀ ਸਿੰਘ ਓਬਰਾਏ , ਬਰਿੰਦਰ ਸਿੰਘ ਧੰਜੂ ਅਤੇ ਡਾਕਟਰ ਗਿੱਲ । ਤਸਵੀਰਾਂ : ਜਗਦੀਸ਼ ਥਿੰਦ
ਉਦਘਾਟਨ ਕਰਨ ਮੌਕੇ ਮੈਨੇਜਿੰਗ ਡਾਇਰੈਕਟਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਡਾ. ਐੱਸ ਪੀ ਸਿੰਘ ਓਬਰਾਏ ਵਿਸ਼ੇਸ਼ ਤੌਰ ਤੇ ਪਹੁੰਚੇ ।
ਫਿਰੋਜ਼ਪੁਰ ਵਿਖੇ ਸਥਾਪਤ ਕੀਤੀ ਗਈ ਲੈਬਾਰਟਰੀ ਦਾ ਉਦਘਾਟਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸ਼੍ਰੀ ਕਿਸ਼ੋਰ ਕੁਮਾਰ ਨੇ ਕੀਤਾ ਜਦਕਿ ਸੰਸਥਾ ਦੇ ਸੰਸਥਾਪਕ ਡਾ. ਐੱਸ ਪੀ ਸਿੰਘ ਓਬਰਾਏ ਵਿਸ਼ੇਸ਼ ਤੌਰ ਤੇ ਮੌਜੂਦ ਸਨ ।
ਵਰਨਣਯੋਗ ਹੈ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਡਾ. ਐੱਸ ਪੀ ਸਿੰਘ ਓਬਰਾਏ ਦੀ ਟੀਮ ਨੇ ਫ਼ੈਸਲਾ ਲਿਆ ਸੀ ਕਿ ਪੰਜਾਹ ਲੈਬਾਰਟਰੀਆਂ ਸਥਾਪਤ ਕੀਤੀਆਂ ਜਾਣਗੀਆਂ ।
ਉਸੇ ਲੜੀ ਤਹਿਤ ਫਿਰੋਜ਼ਪੁਰ, ਮੱਖੂ ਅਤੇ ਤਰਨਤਾਰਨ ਵਿਖੇ ਲੈਬਾਰਟਰੀ ਵੱਲੋਂ ਕੰਮ ਦੀ ਸ਼ੁਰੂਆਤ ਕੀਤੀ ।
ਇਸ ਮੌਕੇ ਡਾ ਓਬਰਾਏ ਨੇ ਦੱਸਿਆ ਕਿ ਅੱਖਾਂ ਦੇ ਕੈਂਪ ਲਗਾ ਕੇ ਜਿੱਥੇ ਆਮ ਨਾਗਰਿਕਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਾ ਕੇ ਅੱਖਾਂ ਦੀ ਰੋਸ਼ਨੀ ਪ੍ਰਦਾਨ ਕੀਤੀ ਹੈ ਉਥੇ ਪ੍ਰਾਈਵੇਟ ਖੇਤਰ ਦੇ ਹਸਪਤਾਲਾਂ ਦੇ ਵੀ ਰੇਟ ਘਟੇ ਹਨ ।
ਗੁਰਦਿਆਂ ਦੇ ਰੋਗ ਤੋਂ ਪੀਡ਼ਤ ਲੋਕਾਂ ਨੂੰ ਡਾਇਲਸਿਜ਼ ਲਈ ਹਜ਼ਾਰਾਂ ਰੁਪਏ ਖਰਚ ਕਰਨੇ ਪੈਂਦੇ ਸੀ ਪਰ ਅਸੀਂ ਨਿਗੂਣੀ ਕੀਮਤ ਤੇ ਡਾਇਲਸਿਜ਼ ਮਸ਼ੀਨਾਂ ਲਗਾ ਕੇ ਇਹ ਸਹੂਲਤ ਪ੍ਰਦਾਨ ਕੀਤੀ ਹੈ ।
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦੌਰਾਨ ਪੀ ਪੀ ਈ ਕਿਟਾਂ , ਮੈਡੀਸਨ , ਮਾਸਕ ਮੁਹੱਈਆ ਕਰਵਾਏ ਅਤੇ ਦੂਜੀ ਲਹਿਰ ਆਉਣ ਤੋਂ ਪਹਿਲਾਂ ਅਸੀਂ ਮਹਿਸੂਸ ਕੀਤਾ ਕਿ ਦਿੱਲੀ ਅਤੇ ਹੋਰ ਰਾਜਾਂ ਵਿੱਚ ਲੋਕ ਆਕਸੀਜਨ ਦੀ ਕਮੀ ਨਾਲ ਮਰ ਰਹੇ ਹਨ ।
ਪੰਜਾਬ ਅੰਦਰ ਵੀ ਪੰਜ ਛੇ ਲੋਕਾਂ ਦੀ ਇਨ੍ਹਾਂ ਹਾਲਾਤਾਂ ਵਿੱਚ ਜਾਨ ਗਈ ।
ਇਸ ਦੌਰਾਨ ਹੀ ਅਸੀਂ ਪੰਜਾਬ ਅੰਦਰ ਪੰਜ ਆਕਸੀਜਨ ਪਲਾਂਟ ਸਥਾਪਤ ਕਰਨ ਨੂੰ ਪਹਿਲ ਦਿੱਤੀ ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪਲਾਂਟਾਂ ਉੱਪਰ ਉੱਪਰੋਂ ਜਿੱਥੇ ਮੈਡੀਕਲ ਕਾਲਜਾਂ ਦੇ ਮਰੀਜ਼ਾਂ ਨੂੰ ਸਿੱਧੀ ਆਕਸੀਜਨ ਉਪਲੱਬਧ ਰਹੇਗੀ ਉਥੇ ਸਿਲੰਡਰਾਂ ਰਾਹੀਂ ਮਰੀਜ਼ਾਂ ਨੂੰ ਘਰਾਂ ਤਕ ਵੀ ਆਕਸੀਜਨ ਮੁਹੱਈਆ ਕਰਵਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ ।
ਡਾ ਓਬਰਾਏ ਨੇ ਕਿਹਾ ਕਿ ਪੰਜਾਹ ਮੈਡੀਕਲ ਲੈਬਾਰਟਰੀਆਂ ਦੀ ਸਥਾਪਨਾ ਹੋਣ ਤੋਂ ਬਾਅਦ ਸਸਤੇ ਰੇਟ ਤੇ ਦਵਾਈਆਂ ਉਪਲੱਬਧ ਕਰਵਾਉਣ ਵਾਲੇ ਮੈਡੀਕਲ ਸਟੋਰ ਖੋਲ੍ਹੇ ਜਾਣ ਦੀ ਸ਼ੁਰੂਆਤ ਕੀਤੀ ਜਾਵੇਗੀ ।
ਇਸ ਮੌਕੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਲਈ ਸ਼ੁਰੂ ਕੀਤੀ ਗਈ ਦੱਸ ਹਜ਼ਾਰ ਰੁਪਏ ਮਹੀਨਾ ਦੀ ਪੈਨਸ਼ਨ ਦਾ ਚੈੱਕ ਉਸ ਦੀ ਧਰਮ ਸੁਪਤਨੀ ਨੂੰ ਭੇਟ ਕੀਤਾ ਗਿਆ ।
ਡਾ ਓਬਰਾਏ ਨੇ ਇਕ ਸੁਆਲ ਦੇ ਜੁਆਬ ਵਿੱਚ ਦੱਸਿਆ ਕਿ ਮੰਦਬੁੱਧੀ ਬੱਚਿਆਂ ਲਈ ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਸਕੂਲ ਸਥਾਪਤ ਕਰਨ ਲਈ ਜ਼ਮੀਨਾਂ ਖ਼ਰੀਦ ਕੇ ਸਕੂਲ ਸਥਾਪਤ ਕਰਨ ਦਾ ਕੰਮ ਪ੍ਰਗਤੀ ਵਿੱਚ ਹੈ ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਯੂਨੀਵਰਸਿਟੀ ਸਥਾਪਤ ਕਰਨ ਲਈ ਪਟਿਆਲਾ ਜਾਂ ਰੋਪੜ ਖੇਤਰ ਵਿੱਚ ਕੰਮ ਕਰਨ ਦੀ ਤਜਵੀਜ਼ ਹੈ ।
ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੱਜ ਸ਼ੀ ਕਿਸ਼ੋਰ ਕੁਮਾਰ ਨੇ ਕੀਤੇ ਜਾ ਰਿਹਾ ਹੈ ਇਨ੍ਹਾਂ ਕਾਰਜਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਡਾ. ਐੱਸ ਪੀ ਸਿੰਘ ਓਬਰਾਏ ਵੱਲੋਂ ਮਿੱਥੇ ਮਿਸ਼ਨ ਤਹਿਤ ਆਮ ਲੋਕਾਂ ਨੂੰ ਹੋਰ ਵੀ ਸਹੂਲਤਾਂ ਮਿਲਦੀਆਂ ਰਹਿਣ ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਬਰਿੰਦਰ ਸਿੰਘ ਧੰਜੂ ਨੇ ਜਿੱਥੇ ਉਨ੍ਹਾਂ ਦੀ ਐੱਨ ਜੀ ਓ ਵੱਲੋਂ ਲਗਾਏ ਜਾਂਦੇ ਅੱਖਾਂ ਦੇ ਕੈਂਪ ਅਤੇ ਹੋਰ ਸਮਾਜਿਕ ਕੰਮਾਂ ਬਾਰੇ ਦੱਸਿਆ ਉਥੇ ਪੇਸ਼ਕਸ਼ ਕੀਤੀ ਕਿ ਮਲੋਟ ਸ਼ਹਿਰ ਵਿਖੇ ਸਥਿਤ ਉੁਨ੍ਹਾਂ ਦੀਆਂ ਦੁਕਾਨਾਂ ਅਤੇ ਮਾਲਕੀ ਵਾਲੇ ਰਕਬੇ ਉੱਪਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੈਬਾਰਟਰੀ , ਹਸਪਤਾਲ ਜਾਂ ਹੋਰ ਕੋਈ ਸਮਾਜ ਸੇਵਾ ਵਾਲਾ ਸੰਸਥਾਨ ਸਥਾਪਤ ਕਰਨਾ ਚਾਹੇ ਤਾਂ ਉਹ ਇਸ ਜ਼ਮੀਨ ਨੂੰ ਫ੍ਰੀ ਆਫ ਕਾਸਟ ਦੇਣ ਲਈ ਤਿਆਰ ਹਨ ।
ਇਸ ਮੌਕੇ ਡਾ ਦਲਜੀਤ ਸਿੰਘ ਗਿੱਲ, ਹਰਜਿੰਦਰ ਸਿੰਘ ਕਤਨਾ ਜ਼ਿਲਾ ਪ੍ਰਧਾਨ , ਅਮਰਜੀਤ ਕੌਰ ਛਾਬਡ਼ਾ , ਸਰਬਜੀਤ ਸਿੰਘ ਛਾਬੜਾ , ਜਗਦੀਸ਼ ਥਿੰਦ ਬਲਾਕ ਪ੍ਧਾਨ ਗੁਰੂ ਹਰਸਹਾਏ ,ਹਰਪਾਲ ਸਿੰਘ ਭੁੱਲਰ , ਸੁਰਿੰਦਰਜੀਤ ਸਿੰਘ ਪ੍ਰਧਾਨ ਖ਼ਾਲਸਾ ਗੁਰਦੁਆਰਾ , ਜਥੇਦਾਰ ਤਰਲੋਕ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ ।