ਗਊ ਹੱਤਿਆ ਬੰਦ ਕਰਨ ਵਾਲੀ ਪਾਰਟੀ ਨੂੰ ਵਿਸ਼ਵ ਹਿੰਦੂ ਪਰਿਸ਼ਦ ਦੇਵੇਗੀ ਸਮਰਥਨ
ਰੋਹਿਤ ਗੁਪਤਾ
ਗੁਰਦਾਸਪੁਰ 8 ਮਈ 2024 - ਗੋਲ ਮੰਦਿਰ ਵਿੱਚ ਚਲ ਰਹੇ ਮਿਲਣ ਕੇਂਦਰ ਵਿਚ ਲਗਾਤਾਰ ਹਰ ਹਫਤੇ ਸ਼੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਓਥੇ ਦੀਆ ਸੰਗਤਾਂ ਵਲੋ ਕੀਤਾ ਜਾਂਦਾ ਹੈ। ਇਸ ਵਾਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਥੀ ਵੀ ਇਸ ਮੌਕੇ ਮੌਜੂਦ ਰਹੇ ਅਤੇ ਸ਼੍ਰੀ ਹਨੂੰਮਾਨ ਚਾਲੀਸਾ ਦੇ ਪਾਠ ਤੋਂ ਬਾਦ ਆਪਣੇ ਵਿਚਾਰ ਰੱਖੇ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਿਲ੍ਹਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਨੇ ਕਿਹਾ ਕਿ ਜਿਹੜੀ ਵੀ ਪਾਰਟੀ ਗਊ ਹੱਤਿਆ ਤੇ ਪੱਕੀ ਪਾਬੰਦੀ ਲਗਾਏਗੀ ਉਸ ਪਾਰਟੀ ਨੂੰ ਸਾਡੇ ਵਾਲੇ ਸਮਰਥਨ ਦਿੱਤਾ ਜਾਏਗਾ । ਇਸ ਗੱਲ ਦੀ ਪ੍ਰਸ਼ੰਸ਼ਾ ਸਾਰੀ ਹੀ ਸੰਗਤ ਨੇ ਕੀਤੀ।ਇਸ ਵਿਚਾਰ ਨਾਲ ਸਾਰੇ ਹੀ ਸਹਿਮਤ ਹਨ ਕਿ ਜਿਹੜੀ ਵੀ ਪਾਰਟੀ ਗਊ ਹੱਤਿਆ ਬੰਦ ਕਰਨ ਦੀ ਜ਼ਿਮੇਵਾਰੀ ਲਏਗੀ ਉਸੇ ਹੀ ਪਾਰਟੀ ਨੂੰ ਆਪਣਾ ਕੀਮਤੀ ਵੋਟ ਦਿੱਤਾ ਜਾਏਗਾ।
ਇਸ ਮੋਕੇ ਜਿਲਾ ਮੰਤਰੀ ਸੁਮਿਤ ਭਾਰਦਵਾਜ ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ,ਨਰਿੰਦਰ ਸੋਈ , ਕ੍ਰਿਸ਼ਨ ਬਮੋਤਰਾ ਸਤਸੰਗ ਪ੍ਰਮੁਖ ਵਿਸ਼ਵ ਹਿੰਦੂ ਪ੍ਰੀਸ਼ਦ ਸ਼ਾਮਿਲ ਹੋਏ ।