ਡਰੱਗ ਵਿਭਾਗ ਅਤੇ ਪੁਲਸ ਦੀ ਛਾਪੇਮਾਰੀ ‘ਚ ਇਕ ‘ਤੇ ਪਰਚਾ ਦਰਜ, ਇਤਰਾਜਯੋਗ ਦਵਾਈਆਂ ਬਰਾਮਦ
- ਦੋਸ਼ੀ ਮੌਕੇ ‘ਤੇ ਗਿਰਫਤਾਰ
ਦੀਪਕ ਗਰਗ
ਕੋਟਕਪੂਰਾ, 08 ਮਈ 2024- ਪੰਜਾਬ ਸਰਕਾਰ ਵਲੋਂ ਨਸ਼ਿਆਂ ਤੇ ਠੱਲ ਪਾਉਣ ਲਈ ਸਿਵਲ ਸਰਜਨ ਫਰੀਦਕੋਟ ਮਨਿੰਦਰਪਾਲ ਸਿੰਘ ਅਤੇ ਐਸ.ਐਸ.ਪੀ ਫਰੀਦਕੋਟ ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਜਿਲਾ ਫਰੀਦਕੋਟ ਵਿਖੇ ਡਰੱਗ ਵਿਭਾਗ ਵੱਲੋਂ ਵੱਖ ਵੱਖ ਥਾਂਵਾਂ ਤੇ ਛਾਪੇਮਾਰੀ ਜਾਰੀ ਹੈ । ਡਰੱਗ ਵਿਭਾਗ ਅਨੁਸਾਰ ਸ.ਹਰਜਿੰਦਰ ਸਿੰਘ (ਡਰੱਗ ਇੰਸਪੈਕਟਰ ਫਰੀਦਕੋਟ) ਦੀ ਅਗਵਾਈ ਵਾਲੀ ਇੱਕ ਟੀਮ ਨੇ ਪੁਲਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਤਹਸੀਲ ਕੋਟਕਪੂਰਾ ਦੇ ਪਿੰਡ ਸਿਖਾਂਵਾਲਾ ਵਿਖੇ ਛਾਪੇਮਾਰੀ ਕੀਤੀ । ਉਨਾਂ ਇਥੇ ਸਥਿਤ ਦਵਾਈਆਂ ਦੀਆਂ ਦੁਕਾਨਾਂ ਦੇ ਨਿਰੀਖਣ ਦੌਰਾਨ ਸ਼ੱਕ ਹੋਣ ਤੇ ਇਕ ਅਨਾਧਿਕਾਰਿਤ ਕਲੀਨਿਕ ਤੇ ਛਾਪਾ ਮਾਰਇਆ ਤਾਂ ਉਥੇ ਟੀਮ ਨੂੰ ਇਤਰਾਜਯੋਗ ਦਵਾਈਆਂ ਬਰਾਮਦ ਹੋਈਆਂ ।
ਛਾਪੇਮਾਰੀ ਦੀ ਪੁਸ਼ਟੀ ਕਰਦਿਆਂ ਡਰੱਗ ਇੰਸਪੈਕਟਰ ਸ.ਹਰਜਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਟੀਮ ਨੇ ਉੱਚ ਅਧਿਕਾਰੀਆਂ ਦੀਆਂ ਹਿਦਾਇਤਾਂ ਅਤੇ ਪੁਲਸ ਵਿਭਾਗ ਦੇ ਸਹਿਯੋਗ ਨਾਲ ਇਹ ਛਾਪੇਮਾਰੀ ਕੀਤੀ ਹੈ । ਇਸ ਦੌਰਾਨ ਪਿੰਡ ਸਿਖਾਂਵਾਲਾ ਵਿਖੇ ਸਥਿਤ ਸ਼ੱਕ ਹੋਣ ਤੇ ਇਕ ਅਨਾਧਿਕਾਰਿਤ ਕਲੀਨਿਕ ਤੇ ਛਾਪਾ ਮਾਰਇਆ ਤਾਂ ਉਥੋਂ 20 ਤਰਾਂ ਦੀਆਂ ਇਤਰਾਜਯੋਗ ਦਵਾਈਆਂ, ਜਿੰਨਾਂ ’ਚ 970 ਕੈਪਸੂਲ, ਕਰੀਬ 2789 ਗੋਲੀਆਂ, 40 ਇੰਜੈਕਸ਼ਨ ਆਦਿ ਹਨ, ਜਬਤ ਕੀਤੀਆਂ ਗਈਆਂ ਅਤੇ ਡਰੱਗ ਵਿਭਾਗ ਦੀ ਅਗਲੇਰੀ ਕਾਰਵਾਈ ਲਈ ਭੇਜੀਆਂ ਗਈਆਂ ਹਨ । ਡਰੱਗ ਇੰਸਪੈਕਟਰ ਨੇ ਇਥੋ ਇਕ ਸੈਪਲ ਵੀ ਭਰਿਆ ਜੋ ਕਿ ਅਗਲੇਰੀ ਕਰਵਾਈ ਲਈ ਭੇਜਿਆ ਗਿਆ ਹੈ । ਇਸ ਥਾਂ ਤੋਂ 60 ਗੋਲੀਆਂ ਟ੍ਰਾਮਾਡੋਲ ਵੀ ਬਰਾਮਦ ਹੋਈਆਂ ਜਿਸ ਤੇ ਪੁਲਸ ਵਲੋਂ ਵਖਰਾ ਕੇਸ ਦਰਜ ਕੀਤਾ ਗਿਆ ਹੈ । ਦੋਸ਼ੀ ਨੂੰ ਮੌਕੇ ‘ਤੇ ਗਰਿਫਤਾਰ ਕੀਤਾ ਗਿਆ ਅਤੇ ਉਸ ਤੋਂ ਪੁਛ ਪੜਤਾਲ ਜਾਰੀ ਹੈ ।
ਇਸ ਅਨਾਧਿਕਾਰਿਤ ਕਲੀਨਿਕ ’ਤੇ ਡਰੱਗ ਐਕਟ 1940 ਅਧੀਨ ਕਈ ਖਾਮੀਆਂ ਵੀ ਪਾਈਆਂ ਗਈਆਂ । ਉਹਨਾ ਦਸਿਆ ਕਿ ਉਕਤ ਦਵਾਈਆਂ ਬਿਨਾ ਬਿਲ ਅਤੇ ਬਿਨਾ ਲਾਈਸੰਸ ਤੋਂ ਸਨ । ਉਨਾਂ ਕਿਹਾ ਕਿ ਸਰਕਾਰ ਨਸ਼ੇ ਪ੍ਰਤੀ ਹਰ ਦਿਨ ਸਖਤ ਹੋ ਰਹੀ ਹੈ ਜਿਸ ’ਤੇ ਮਹਿਕਮੇ ਵੱਲੋਂ ਸਖਤੀ ਨਾਲ ਕਾਰਵਾਈ ਸੁਭਾਵਿਕ ਹੈ। ਉਨਾਂ ਦੱਸਿਆ ਕਿ ਅਨਾਧਿਕਾਰਿਤ ਕਲੀਨਿਕਾਂ, ਹੋਰ ਸੰਬਦਤ ਅਨਾਧਿਕਾਰਿਤ ਵਿਅਕਤੀਆਂ ਅਤੇ ਦਵਾਈ ਵਿਕਰੇਤਾਵਾਂ ਨੂੰ ਉਨਾਂ ਵਲੋਂ ਪਹਿਲਾਂ ਵੀ ਕਈ ਵਾਰ ਸਖਤ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਡਰੱਗ ਅਤੇ ਕਾਸਮੈਟਿਕ ਐਕਟ ਦੀਆਂ ਸ਼ਰਤਾਂ ਨੂੰ ਪੂਰਨ ਰੂਪ ਵਿਚ ਅਮਲ ’ਚ ਲਿਆਉਣ। ਜੋ ਦਵਾਈਆਂ ਜਬਤ ਕੀਤੀਆਂ ਗਈਆਂ ਹਨ ਉਨਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ । ਇਸ ਮੌਕੇ ਪੁਲਸ ਪ੍ਰਸ਼ਾਸ਼ਨ ਵਲੋਂ SHO ਗੁਰਸੇਵਕ ਸਿੰਘ, ASI ਸੁਖਵਿੰਦਰ ਸਿੰਘ, ਤਜਿੰਦਰ ਸਿੰਘ ਹੈਡ ਕੋੰਸਟੇਬਲ ਥਾਣਾ ਸਦਰ ਕੋਟਕਪੂਰਾ ਆਦਿ ਪੁਲਸ ਪਾਰਟੀ ਸਮੇਤ ਮੌਜੂਦ ਸਨ।