← ਪਿਛੇ ਪਰਤੋ
ਹੁਣ ਤੱਕ ਟੈਸਟ ਕੀਤੇ 1240 ਨਮੂਨਿਆਂ ਵਿਚੋਂ 1096 ਪਾਏ ਗਏ ਨੈਗਟਿਵ 2343 ਵਿਅਕਤੀਆਂ ਦੀ ਕੁਆਰੰਟੀਨ ਅਵਧੀ ਮੁਕੰਮਲ ਐਸ ਏ ਐਸ ਨਗਰ, 25 ਅਪ੍ਰੈਲ 2020: ਜ਼ਿਲ੍ਹੇ ਵਿੱਚ ਸ਼ੁਰੂ ਕੀਤੀ ਗਈ ਸੰਪਰਕ ਟਰੇਸਿੰਗ ਤੇ ਸੈਂਪਲਿੰਗ ਮੁਹਿੰਮ ਜਾਰੀ ਰਹੇਗੀ ਤਾਂ ਜੋ ਹੋਰ ਪਾਜੀਟਿਵ ਮਾਮਲਿਆਂ ਦਾ ਪਤਾ ਲਗਾ ਕੇ ਇਸ ਨੂੰ ਜੜ ਤੋਂ ਖਤਮ ਕਰਨ ਦੀ ਯੋਜਨਾ ਬਣਾਈ ਜਾ ਸਕੇ। ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 1240 ਨਮੂਨੇ ਲਏ ਗਏ ਹਨ। ਇਨ੍ਹਾਂ ਵਿਚੋਂ 1096 ਨੈਗਟਿਵ ਪਾਏ ਗਏ ਹਨ ਜਦਕਿ ਪਾਜੇਟਿਵ ਮਾਮਲਿਆਂ ਦੀ ਗਿਣਤੀ 63 ਹੈ ਅਤੇ 81 ਨਮੂਨਿਆਂ ਦੇ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਕੁਆਰੰਟੀਨ ‘ਚ ਰੱਖੇ ਵਿਅਕਤੀਆਂ ਦੀ ਸਥਿਤੀ ਸਬੰਧੀ ਡੀਸੀ ਨੇ ਕਿਹਾ ਕਿ ਹੁਣ ਤੱਕ 2343 ਵਿਅਕਤੀਆਂ ਦੀ ਕੁਆਰੰਟੀਨ ਅਵਧੀ ਪੂਰੀ ਹੋ ਚੁੱਕੀ ਹੈ ਜਦਕਿ ਇਸ ਸਮੇਂ 486 ਵਿਅਕਤੀ ਕੁਆਰੰਟੀਨ ਅਵਧੀ ਅਧੀਨ ਹਨ।.
Total Responses : 972