← ਪਿਛੇ ਪਰਤੋ
ਹੁਣ ਤੱਕ 919 ਨਮੂਨੇ ਟੈਸਟ ਕੀਤੇ ਗਏ, 838 ਨੈਗਟਿਵ ਪਾਏ ਗਏ 1893 ਵਿਅਕਤੀਆਂ ਦੀ ਕੁਆਰੰਟੀਨ ਅਵਧੀ ਮੁਕੰਮਲ ਐਸ ਏ ਐਸ ਨਗਰ, 18 ਅਪ੍ਰੈਲ 2020: "ਕੋਰੋਨਾ ਵਾਇਰਸ ਸੰਬੰਧੀ ਵਿਆਪਕ ਸੰਪਰਕ ਟਰੇਸਿੰਗ ਅਤੇ ਨਮੂਨਾ ਲੈਣ ਦੀ ਪ੍ਰਕਿਰਿਆ ਪਹਿਲਾਂ ਦੀ ਤਰ੍ਹਾਂ ਉਸੇ ਰਫਤਾਰ ਨਾਲ ਜਾਰੀ ਰਹੇਗੀ ਕਿਉਂਕਿ ਕੋਰੋਨਾ ਵਾਇਰਸ ਦੇ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸਮੱਸਿਆ ਦੇ ਸਰੋਤ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ।" ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਹੁਣ ਤੱਕ ਕੁੱਲ 919 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਅਤੇ ਕੁੱਲ 838 ਨੈਗਟਿਵ ਪਾਏ ਗਏ । ਪਾਜੇਟਿਵ ਮਾਮਲਿਆਂ ਦੀ ਕੁੱਲ ਸੰਖਿਆ 57 ਹੈ ਅਤੇ 24 ਨਮੂਨਿਆਂ ਦੇ ਨਤੀਜੇ ਦੀ ਉਡੀਕ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡੀ.ਸੀ. ਨੇ ਕਿਹਾ ਕਿ ਹੁਣ ਤੱਕ 636 ਵਿਅਕਤੀਆਂ ਨੂੰ ਕੁਆਰੰਟੀਨ ਅਧੀਨ ਰੱਖਿਆ ਗਿਆ ਹੈ ਜਦੋਂਕਿ ਕੁੱਲ 1893 ਵਿਅਕਤੀ ਸਫਲਤਾਪੂਰਵਕ ਕੁਆਰੰਟੀਨ ਅਵਧੀ ਲੰਘ ਚੁੱਕੇ ਹਨ।
Total Responses : 972