ਬਾਦਲ ਨੇ ਕੀਤਾ ਤਨਮਨ ਢੇਸੀ ਦਾ ਸਨਮਾਨ -
ਓਪਰੇਸ਼ਨ ਬਲਿਊ ਸਟਾਰ ਬਾਰੇ ਫਾਈਲਾਂ ਜਨਤਕ ਕਰੇ ਬਰਤਾਨੀਆ ਸਰਕਾਰ -ਤਨਮਨ ਸਿੰਘ ਢੇਸੀ
ਵਿਜੇਪਾਲ ਬਰਾੜ
ਚੰਡੀਗੜ੍ਹ , 31 ਜੁਲਾਈ , 2017 : ਯੂ ਕੇ ਦੇ ਦਸਤਾਰਧਾਰੀ ਸਿੱਖ ਐਮ ਪੀ ਤਨਮਨ ਸਿੰਘ ਢੇਸੀ ਨੇ ਕਿਹਾ ਹੈ ਕਿ ਓਪਰੇਸ਼ਨ ਬਲਿਊ ਸਟਾਰ ਬਾਰੇ ਫਾਈਲਾਂ ਬਰਤਾਨੀਆ ਸਰਕਾਰ ਨੂੰ ਜਨਤਕ ਕਰ ਦੇਣੀਆਂ ਚਾਹੀਦੀਆਂ ਨੇ . ਉਨ੍ਹਾਂ ਕਿਹਾ , " ਮੈਂ ਤਾਂ ਪਿਛਲੇ ਤਿੰਨ ਸਾਲ ਤੋਂ ਕਹਿ ਰਿਹਾ ਹਾਂ। ਕੰਜ਼ਰਵੇਟਿਵ ਪਾਰਟੀ ਇਹ ਨਹੀਂ ਕਰਨੀ ਚਾਉਂਦੀ। ਜਾਂਚ ਜਲਦੀ ਹੋਣੀ ਚਾਹੀਦੀ ਹੈ।"
ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਯੂ.ਕੇ. ਦੇ ਸਾਂਸਦ ਤਨਮਨਜੀਤ ਸਿੰਘ ਢੇਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਵਿਧਾਇਕ ਅਜੀਤ ਸਿੰਘ ਕੋਹਾੜ ਸਮੇਤ ਦੁਆਬੇ ਦੇ ਕਈ ਅਕਾਲੀ ਵਰਕਰ ਵੀ ਖਾਸ ਤੌਰ ਤੇ ਮੌਜੂਦ ਰਹੇ । ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਲਈ ਬੜੇ ਮਾਣ ਦੀ ਗੱਲ ਹੈ ਕਿ ਤਨਮਨਜੀਤ ਸਿੰਘ ਢੇਸੀ ਨੇ ਯੂ ਕੇ ਵਿੱਚ ਐਮ.ਪੀ ਦਿ ਚੋਣ ਜਿੱਤ ਕੇ ਉਹਨਾਂ ਦੇ ਸੂਬੇ ਦਾ ਮਾਣ ਵਧਾਇਆ ਹੈ
ਚੋਣਵੇਂ ਮੀਡੀਆ ਕਰਮੀਆਂ ਦੇ ਸਵਾਲਾਂ ਦੇ ਜਵਾਬ ਢੇਸੀ ਨੇ ਕਿਹਾ ਕਿ ਇਹ ਬੜੀ ਵੱਡੀ ਤ੍ਰਾਸਦੀ ਹੈ ਕਿ ਅਮਰੀਕਾ ਦੇ ਲੋਕਾਂ ਨੇ ਡੋਨਲਡ ਟਰੰਪ ਨੂੰ ਆਪਣਾ ਰਾਸ਼ਟਰਪਤੀ ਚੁਣਿਆ। ਮੈਂ ਟਰੰਪ ਨਾਲ ਸਹਿਮਤ ਨਹੀਂ। ਉਹ ਬਾਰਡਰ ਤੇ ਕੰਧਾਂ ਕੱਢਣ ਦੀ ਗੱਲ ਕਰ ਰਹੇ ਹਨ।
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਕੈਪਟਨ ਵਲੋਂ ਖਾਲਿਸਤਾਨੀ ਕਹਿਣ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਢੇਸੀ ਨੇ ਕਿ ਸੱਜਣ ਬਹੁਤ ਚੰਗੇ ਵਿਅਕਤੀ ਹਨ ਉਹਨਾਂ ਬਾਰੇ ਕਿਸੇ ਦੇ ਵਿਚਾਰ ਨਿਜੀ ਹੋ ਸਕਦੇ ਨੇ।
ਇਕ ਹੋਰ ਸਵਾਲ ਦੇ ਜਵਾਬ ਵਿਚ ਢੇਸੀ ਨੇ ਕਿਹਾ ਕਿ ਸਿੱਖਾਂ ਦੀ ਕਾਲੀ ਸੂਚੀ ਚੋਂ ਉਹ ਨਾਂ ਕੱਢਣੇ ਚਾਹੀਦੇ ਹਨ ਜਿਹੜੇ ਬੁਜ਼ਰਗ ਹੋ ਚੁੱਕੇ ਹਨ। ਸਰਕਾਰ ਨੇ ਜੇ ਕਾਲੀ ਸੂਚੀ ਖ਼ਤਮ ਨਹੀਂ ਕਰਨੀ ਤਾਂ ਨਾਮ ਜ਼ਰੂਰ ਕੱਢਣ।
ਉਨ੍ਹਾਂ ਕਿਹਾ ਕਿ ਸ਼ਰਨਾਰਥੀਆ ਪ੍ਰਤੀ ਨਰਮ ਰਵਈਆ ਹੋਣਾ ਚਾਹੀਦਾ। ਅੱਤਵਾਦੀਆ ਪ੍ਰਤੀ ਨੀਤੀ ਸਖ਼ਤ ਹੋਣੀ ਚਾਹੀਦੀ ਹੈ।
ਪੰਜਾਬੀ ਭਾਸ਼ਾ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਢੇਸੀ ਨੇ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਚਾਹੀਦਾ ਹੈ। ਆਪਣੇ ਸੱਭਿਆਚਾਰ ਤੇ ਵਿਰਾਸਤ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ।
ਇੱਕ ਹੋਰ ਸਵਾਲ ਦੇ ਜਵਾਬ ਵਚ ਤਨਮਨ ਸਿੰਘ ਨੇ ਕਿਹਾ, "ਮੇਰਾ ਆਦਰਸ਼ ਨੈਲਸਨ ਮੰਡੇਲਾ ਹੈ। ਉਹਨਾਂ ਨੇ ਕਦੇ ਵੀ ਬਦਲੇ ਦੀ ਸਿਆਸਤ ਨਹੀਂ ਕੀਤੀ। ਜਿਨ੍ਹਾਂ ਨੇ ਆਪਣੇ ਨਾਲ ਧੱਕਾ ਕਰਨ ਵਾਲਿਆਂ ਤੇ 27 ਸਾਲ ਜੇਲ੍ਹ ਚ ਰੱਖਣ ਵਾਲਿਆਂ ਨੂੰ ਵੀ ਆਪਣੇ ਰਾਜ ਚ ਸਨਮਾਨ ਤੇ ਪਿਆਰ ਦਿੱਤਾ।"