ਮੇਰਾ ਗੀਤ ‘ਪੈਸਾ ਵਰਸਿਜ਼ ਯਾਰੀਆਂ’ ਸਰੋਤਿਆਂ ਦੀ ਪਸੰਦ ਬਣਿਆ: ਹਰਿੰਦਰ ਸੰਧੂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 20 ਮਈ 2024 - ਪੰਜਾਬੀ ਗਾਇਕੀ ’ਚ ਸਾਫ਼-ਸੁਥਰੇ ਗੀਤਾਂ ਨੂੰ ਲੰਮੇਂ ਅਰਸੇ ਤੋਂ ਹਿੱਕ ਦੇ ਜ਼ੋਰ ਨਾਲ ਗਾ ਕੇ ਅਲੱਗ ਪਹਿਚਾਣ ਬਣਾਉਣ ਅਤੇ ਕਾਇਮ ਰੱਖਣ ਵਾਲੇ ਲੋਕ ਗਾਇਕ ਹਰਿੰਦਰ ਸੰਧੂ ਦਾ ਨਵਾਂ ਗੀਤ ‘ਪੈਸਾ ਵਰਸਿਜ਼ ਯਾਰੀਆਂ’ ਰਿਲੀਜ਼ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਲੋਕ ਗਾਇਕ ਹਰਿੰਦਰ ਸੰਧੂ ਨੇ ਦੱਸਿਆ ਕਿ ਗੀਤ ਨੂੰ ਸੁਖਦੀਪ ਸਿੰਘ ਮੋਗਾ ਨੇ ਲਿਖਿਆ ਹੈ। ਗੀਤ ਦਾ ਸੰਗੀਤ ਹਰੀ-ਅਮਿਤ ਨੇ ਬਾਖੂਬੀ ਤਿਆਰ ਕੀਤਾ ਹੈ। ਗੀਤ ਦੀ ਮਿਕਸਿੰਗ ਸੰਨੀ ਸੈੱਵਨ ਨੇ ਕੀਤੀ ਹੈ। ਗੀਤ ਦਾ ਵੀਡੀਓ ਵਿੱਕੀ ਬਾਲੀਵੁੱਡ ਨੇ ਤਿਆਰ ਕੀਤਾ ਹੈ। ਗੀਤ ’ਚ ਹਰਿੰਦਰ ਸੰਧੂ ਦੇ ਨਾਲ-ਨਾਲ ਗਾਇਕ ਵਿੱਕੀ ਮਾਨੀਵਾਲੀਆ-ਅੰਤਰ ਰਾਸ਼ਟਰੀ ਡਾਂਸਰ ਸੁਖਵਿੰਦਰ ਸੁੱਖ ਨੇ ਅਦਾਕਾਰੀ ਦੇ ਜੌਹਰ ਵਿਖਾਏ ਹਨ। ਉਨ੍ਹਾਂ ਦੱਸਿਆ ਜਸਬੀਰ ਜੱਸੀ ਫ਼ਰੀਦਕੋਟ ਦੀ ਪੇਸ਼ਕਸ਼, ਗੀਤ ‘ਪੈਸਾ ਵਰਸਿਜ਼ ਯਾਰੀਆਂ’ ਸਰੋਤਿਆਂ ਦੀ ਪਸੰਦ ਬਣਿਆ ਹੈ। ਉਨ੍ਹਾਂ ਦੱਸਿਆ ਅਜੋਕੇ ਦੌਰ ’ਚ ਪੈਸੇ ਨਾਲੋਂ ਇਨਸਾਨ ਨੂੰ ਜ਼ਿਆਦਾ ਤਰਜੀਹ ਦੇਣ ਦਾ ਸੰਦੇਸ਼ ਦਿੱਤਾ ਗਿਆ ਹੈ।