ਫਿੱਕੀ ਫਲੋਅ ਵੈਬੀਨਾਰ 'ਚ ਕਰੀਨਾ ਕਪੂਰ ਖਾਨ ਨੇ ਕੀਤੀ ਸ਼ਿਰਕਤ
ਕੁਲਵਿੰਦਰ ਸਿੰਘ
- ਕਿਹਾ ਕੋਰੋਨਾ ਦਾ ਕਹਿਰ ਦੂਰ ਹੁੰਦੇ ਹੀ ਪਹੁੰਚਣਗੇ ਅੰਮ੍ਰਿਤਸਰ
ਅੰਮ੍ਰਿਤਸਰ, 29 ਅਪ੍ਰੈਲ 2021 - ਫਿੱਕੀ ਫਲੋਅ ਅੰਮ੍ਰਿਤਸਰ ਦੀ ਨਵੀਂ ਬਣੀ ਮੁਖੀ ਮਨਜੋਤ ਢਿੱਲੋਂ ਵੱਲੋਂ ਆਪਣਾ ਪਹਿਲਾ ਵੇਬੀਨਾਰ ਕਰਵਾਇਆ ਗਿਆ ਜਿਸ ਵਿੱਚ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਸ਼ਿਰਕਤ ਕੀਤੀ ਇਸ ਮੌਕੇ ਵੇਖਣ ਵਿੱਚ ਕਰੀਨਾ ਕਪੂਰ ਖਾਨ ਪਹਿਲੇ ਨਾਲੋਂ ਕੁਝ ਵਜ਼ਨੀ ਨਜ਼ਰ ਆ ਰਹੇ ਸਨ। ਇਸ ਵੈਬੀਨਾਰ ਬਾਰੇ ਜਾਣਕਾਰੀ ਦਿੰਦੇ ਹੋਏ।
ਮਨਜੋਤ ਢਿੱਲੋਂ ਨੇ ਕਿਹਾ ਕਿ "ਫਲਿੱਪ ਦਾ ਸਕ੍ਰਿਪਟ" ਦਾ ਵੈੱਬੀਨਾਰ ਦਾ ਮੁੱਖ ਉਦੇਸ਼ ਕੋਰੋਨਾ ਦੀ ਬੀਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਕਰੀਨਾ ਕਪੂਰ ਅੰਮ੍ਰਿਤਸਰ ਸ਼ਹਿਰ ਦਾ ਨਾਮ ਸੁਣ ਕੇ ਕਾਫੀ ਰੋਮਾਂਚਿਤ ਹੋ ਗਏ ਸਨ ਮਨਜੋਤ ਨੇ ਦੱਸਿਆ ਕਿ ਕਰੀਨਾ ਕਪੂਰ ਨੇ ਕਿਹਾ ਕਿ ਆਪਣੇ ਬੀਤੇ ਫ਼ਿਲਮੀ ਕਰੀਅਰ ਵਿੱਚ ਉਹ ਕਈ ਵਾਰ ਅੰਮ੍ਰਿਤਸਰ ਆਏ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਉਨ੍ਹਾਂ ਨੂੰ ਬਹੁਤ ਵੀ ਸਕੂਨ ਮਿਲਦਾ ਹੈ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਜਿਹੀ ਭਿਆਨਕ ਬੀਮਾਰੀ ਨਾਲ ਨਜਿੱਠਣ ਲਈ ਜਿੱਥੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ ਹੈ ਉੱਥੇ ਪ੍ਰਮਾਤਮਾ ਅੱਗੇ ਇਸ ਬਿਮਾਰੀ ਦੇ ਖਾਤਮੇ ਦੀ ਅਰਦਾਸ ਕਰਨਾ ਵੀ ਓਨਾ ਹੀ ਲਾਜ਼ਮੀ ਹੈ ਕਿਉਂਕਿ ਪਰਮਾਤਮਾ ਦੇ ਕੀਰਤਨ ਨਾਲ ਜੁੜਣਾ ਅਤੇ ਆਪਣੀ ਸਕਰਾਤਮਕ ਸੋਚ ਨੂੰ ਬਣਾਈ ਰੱਖਣਾ ਇਸ ਵੇਲੇ ਦੀ ਮੁੱਖ ਲੋੜ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗ੍ਰਹਿ ਵਿਖੇ ਵੀ ਦਿਨ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਹੀ ਹੁੰਦੀ ਹੈ ਜੋ ਕਿ ਉਨ੍ਹਾਂ ਨੂੰ ਜੀਓਣ ਦੀ ਨਵੀਂ ਸ਼ਕਤੀ ਦਿੰਦਾ ਹੈ। ਮਨਜੋਤ ਢਿੱਲੋਂ ਨੇ ਦੱਸਿਆ ਕਿ ਕਰੀਨਾ ਕਪੂਰ ਨੇ ਫਿੱਕੀ ਫਲੋਅ ਵੱਲੋਂ ਮਹਿਲਾ ਸ਼ਕਤੀਕਰਨ ਦੇ ਉੱਤੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕੀ ਮਹਾਂਮਾਰੀ ਦੀਆਂ ਪਾਬੰਦੀਆਂ ਦੂਰ ਹੁੰਦਿਆਂ ਹੀ ਉਹ ਅੰਮ੍ਰਿਤਸਰ ਜ਼ਰੂਰ ਆਉਣਗੇ।