ਸਰਕਾਰੀ ਕੰਨਿਆ ਸਕੂਲ ਦੀ 10ਵੀ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 04 ਮਈ ,2024 - ਪੰਜਾਬ ਬਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀ.ਜਮਾਤ ਦੇ ਨਤੀਜੇ ਵਿਚ ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਦੀਆਂ ਵਿਦਿਆਰਥਣਾ ਦਾ ਨਤੀਜਾ ਸੌ ਫੀਸਦੀ ਰਿਹਾ ਹੈ।
ਪ੍ਰਿੰ.ਨੀਰਜ ਕੁਮਾਰ ਵਰਮਾ ਨੇ ਦੱਸਿਆ ਕਿ ਇਹ ਵਿਦਿਆਰਥਣਾ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਵਿਦਿਆਰਥਣ ਕੋਮਲਜੋਤ ਕੌਰ ਨੇ ਹਿੰਦੀ ਵਿਸੇ ਵਿੱਚੋ 100 ਤੋ 100 ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਕੋਮਲਜੋਤ ਕੌਰ ਨੇ 609/650 (93.69%) ਪਹਿਲਾ ਸਥਾਨ ਹਾਸਲ ਕੀਤਾ ਅਤੇ ਮਨਸ਼ਿਕਾ ਕੌਰ ਨੇ 593/650 (91.23%) ਦੂਜਾ ਸਥਾਨ ਹਾਸਲ ਕੀਤਾ ਅਤੇ ਗੋਰੀ ਨੇ 575/650 (88.46%) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਹਨਤ, ਅਭਿਆਸ ਤੇ ਲਗਨ ਨਾਲ ਪੜ੍ਹਾਈ ਕਰਨ ਦਾ ਇਹ ਸਿਲਸਿਲਾ ਹਮੇਸ਼ਾਂ ਜਾਰੀ ਰੱਖੇ ਜਾਣ ਦੀ ਲੋੜ ਹੈ ਤਾ ਜੋ ਵਿਦਿਆਰਥਣਾਂ ਅੱਗੇ ਜਾ ਕੇ ਹੋਰ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਨੇ ਵਿਦਿਆਰਥਣਾਂ ਦੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਮਾਪਿਆਂ ਵੱਲੋਂ ਸਕੂਲ ਦੇ ਸਾਰੇ ਸਟਾਫ ਵੱਲੋਂ ਕਰਵਾਈ ਮਿਹਨਤ ਦੀ ਤਾਰੀਫ ਕੀਤੀ ਗਈ।
ਇਸ ਮੌਕੇ ਮਨਦੀਪ ਕੌਰ, ਅਨਾਮਿਕਾ ਸ਼ਰਮਾ, ਗੁਰਦੀਪ ਕੌਰ,ਸੀਮਾ ਰਾਣੀ, ਪੁਨੀਤਾ ਸ਼ਰਮਾ, ਕਵਿਤਾ ਬੇਦੀ, ਗੁਰਪ੍ਰੀਤ ਕੌਰ, ਦਲਜੀਤ ਕੌਰ, ਸੁਨੀਤਾ ਦੇਵੀ, ਸੁਖਜੀਤ ਕੌਰ, ਜਸਵਿੰਦਰ ਕੌਰ, ਅਸ਼ੋਕ ਕੁਮਾਰ, ਧੰਨਰਾਜ ਸਿੰਘ, ਪੂਜ਼ਾ ਰਾਦੀ, ਬਲਜੀਤ ਕੌਰ, ਸੁਨੀਤਾ ਰਾਣੀ, ਪੁਸ਼ਪਾ ਦੇਵੀ, ਰਜਿੰਦਰ ਕੌਰ, ਸੁਮਨ ਚਾਂਦਲਾ, ਰੇਨੂੰ ਬਾਲਾ, ਮੀਨਾ ਦੇਵੀ, ਮਨਜਿੰਦਰ ਕੌਰ ਹਾਜ਼ਰ ਸਨ।