ਜਵਾਹਰ ਨਵੋਦਿਆ ਵਿਦਿਆਲਿਆ ਕਾਉਣੀ ’ਚ ‘ਪ੍ਰੇਰਨਾ ਉਤਸਵ’ ਅਧੀਨ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 20 ਅਪ੍ਰੈਲ 2024 - ਫ਼ਰੀਦਕੋਟ,ਜਵਾਹਰ ਨਵੋਦਿਆ ਵਿਦਿਆਲਾ ਕਾਉਣੀ ਵਿਖੇ ‘ਪ੍ਰੇਰਨਾ ਉਤਸਵ’ ਦੇ ਅਧੀਨ ਜ਼ਿਲ੍ਹਾ ਫ਼ਰੀਦਕੋਟ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ‘ਪ੍ਰੇਰਨਾ ਉਤਸਵ’ ਇੱਕ ਅਜਿਹਾ ਪ੍ਰੋਗਰਾਮ ਹੈ, ਜਿਸ ਅਧੀਨ ਵਿਦਿਆਰਥੀਆਂ ਅੰਦਰ ਤਕਨੀਕ, ਨਵੀਆਂ ਕਾਢਾਂ ਅਤੇ ਭਾਰਤ ਦੀ ਅਮੀਰ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਲਈ ਲੇਖ-ਰਚਨਾ, ਗੀਤ-ਸੰਗੀਤ, ਨਾਚ ਅਤੇ ਚਿੱਤਰਕਾਰੀ ਆਦਿ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ । ਮੁਕਾਬਲਿਆਂ ’ਚ ਜ਼ਿਲ੍ਹੇ ਦੇ ਸਰਕਾਰੀ, ਸੀ.ਬੀ.ਐੱਸ.ਈ.ਸਕੂਲ, ਕੇਂਦਰੀ ਵਿਦਿਆਲਿਆ ਅਤੇ ਨਵੋਦਿਆ ਵਿਦਿਆਲਿਆ ਸਮੇਤ ਕੁੱਲ 81 ਵਿਦਿਆਰਥੀਆਂ ਨੇ ਭਾਗ ਲਿਆ।
ਮੁਕਾਬਲੇ ਦਾ ਵਿਸ਼ਾ ‘ਵਿਕਸਿਤ ਭਾਰਤ’ ਸੀ। ਵਿਦਿਆਰਥੀਆਂ ਦੁਆਰਾ ਲੇਖ-ਰਚਨਾ, ਗੀਤ, ਨਾਚ ਅਤੇ ਚਿੱਤਰਕਾਰੀ ਆਦਿ ਵਨੰਗੀਆਂ ਰਾਹੀਂ ਪ੍ਰਗਟ ਕੀਤਾ ਗਿਆ। ਮੁਕਾਬਲੇ ਦੇ ਪਹਿਲੇ ਗੇੜ ’ਚ ਲੜਕੇ ਅਤੇ ਲੜਕੀਆਂ ’ਚੋਂ 15-15 ਵਿਦਿਆਰਥੀ ਚੁਣੇ ਗਏ। ਦੂਜੇ ਗੇੜ ਅੰਦਰ ਚੁਣੇ ਗਏ ਵਿਦਿਆਰਥੀਆਂ ਦੀ ਇੰਟਰਵਿਊ ਲਈ ਗਈ ਅਤੇ ਲੜਕੇ-ਲੜਕੀਆਂ ’ਚੋਂ 4-4 ਵਿਦਿਆਰਥੀ ਫ਼ਾਈਨਲ ਕੀਤੇ ਗਏ। ਇਹਨਾਂ ’ਚੋਂ 2 ਵਿਦਿਆਰਥੀ (ਇੱਕ ਲੜਕਾ ਅਤੇ ਇੱਕ ਲੜਕੀ) ਗੁਜਰਾਤ ਵਿਖੇ ਹੋਣ ਵਾਲ਼ੇ ਨੈਸ਼ਨਲ ਪੱਧਰੀ ਪ੍ਰੋਗਰਾਮ ਦੌਰਾਨ ਜ਼ਿਲਾ ਫ਼ਰੀਦਕੋਟ ਦੀ ਨੁਮਾਇੰਦਗੀ ਕਰਨਗੇ। ਦੂਜੇ ਦੋ ਵਿਦਿਆਰਥੀਆਂ ਦੀ ਚੋਣ ਵਾਧੂ ਵਿਦਿਆਰਥੀਆਂ ਵਜੋਂ ਕੀਤੀ ਗਈ। ਚੁਣੇ ਗਏ ਵਿਦਿਆਰਥੀਆਂ ਦੇ ਨਾਮ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਭੇਜ ਦਿੱਤੇ ਗਏ ਹਨ। ਵਿਦਿਆਰਥੀਆਂ ਦੀ ਚੋਣ ਵਿਸ਼ਾ-ਮਾਹਿਰ ਜੱਜਾਂ ਦੀ ਛੇ-ਮੈਂਬਰੀ ਟੀਮ ਦੁਆਰਾ ਕੀਤੀ ਗਈ। ਇਹ ਪ੍ਰੋਗਰਾਮ ਬਿ੍ਰਜ ਮੋਹਨ ਸਿੰਘ ਬੇਦੀ ਜ਼ਿਲਾ ਸਿੱਖਿਆ ਅਫ਼ਸਰ ਫ਼ਰੀਦਕੋਟ ਅਤੇ ਸ੍ਰੀ ਮਹਿੰਦਰ ਕੁਮਾਰ ਗੋਇਲ, ਪਿ੍ਰੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਫ਼ਰੀਦਕੋਟ ਦੀ ਦੇਖ-ਰੇਖ ਵਿੱਚ ਨੇਪਰੇ ਚੜ੍ਹਿਆ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਪ੍ਰਦੀਪ ਕੁਮਾਰ ਦਿਉੜਾ ਡਿਪਟੀ ਡੀ.ਈ.ਓ. ਸੈਕੰਡਰੀ, ਜ਼ਿਲਾ ਨੋਡਲ ਅਫ਼ਸਰ ਪ੍ਰੇਰਣਾ ਪਿ੍ਰੰਸੀਪਲ ਦੀਪਕ ਸਿੰਘ, ਜਸਬੀਰ ਜੱਸੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਸਿੱਖਿਆ ਵਿਭਾਗ ਫ਼ਰੀਦਕੋਟ ਅਤੇ ਸਵੀਪ ਟੀਮ ਮੈਂਬਰ ਸੁਰਿੰਦਰਪਾਲ ਸਿੰਘ ਸੋਨੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹਨਾਂ ਪ੍ਰੋਗਰਾਮ ’ਚ ਭਾਗ ਲੈਣ ਲਈ ਆਏ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ਼ ਪ੍ਰੋਗਰਾਮ ਦੇ ਪ੍ਰਬੰਧਾਂ ਸੰਬੰਧੀ ਗੱਲਬਾਤ ਕੀਤੀ, ਜਿਸ ਦੌਰਾਨ ਸਭ ਨੇ ਮੇਜ਼ਬਾਨ ਵਿਦਿਆਲੇ ਦੁਆਰਾ ਕੀਤੇ ਗਏ ਪ੍ਰਬੰਧਾਂ, ਚਾਹ-ਪਾਣੀ ਅਤੇ ਖਾਣੇ ਆਦਿ ‘ਤੇ ਭਰਪੂਰ ਤਸੱਲੀ ਪ੍ਰਗਟ ਕੀਤੀ।ਨਵੋਦਿਆ ਵਿਦਿਆਲਾ ਦੇ ਪਿ੍ਰੰਸੀਪਲ ਸ੍ਰੀ ਮਹਿੰਦਰ ਕੁਮਾਰ ਗੋਇਲ ਨੇ ਪ੍ਰੋਗਰਾਮ ’ਚ ਸ਼ਿਰਕਤ ਕਰਨ ਲਈ ਪਹੁੰਚੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀਮਤੀ ਮੰਨੂੰ ਲਤਾ, ਉਰਮਿਲਾ ਦੇਵੀ, ਵੀਰਪਾਲ ਕੌਰ, ਰਾਜ ਕੁਮਾਰ, ਗੁਰਲਾਲ ਸਿੰਘ ਬਰਾੜ, ਅਮਿਤ ਕੁਮਾਰ ਆਦਿ ਹਾਜ਼ਰ ਸਨ।