ਸਰਕਾਰੀ ਆਦਰਸ਼ ਸਕੂਲ ਦਾ ਦਸਵੀ ਦਾ ਨਤੀਜਾ ਰਿਹਾ ਸ਼ਾਨਦਾਰ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 20 ਅਪ੍ਰੈਲ ,2024 - ਪੰਜਾਬ ਸਕੂਲ ਸਿਖਿਆ ਬੋਰਡ ਵਲੋ ਦਸਵੀ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਜਿਸ ਵਿੱਚ ਦੱਸਵੀ ਜਮਾਤ ਦੀਆਂ ਵਿਦਿਆਰਥਣਾਂ ਨੇ ਮੱਲਾ ਮਾਰੀਆਂ ਅਤੇ ਸਕੂਲ ਦੀਆਂ 8 ਵਿਦਿਆਰਥਣਾਂ ਨੇ 90% ਤੌ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਜਿਸ ਵਿੱਚ ਸੰਜਨਾ ਸ਼ਰਮਾ ਨੇ 626/650 ਅੰਕ ਲੈ ਕੇ ਸਕੂਲ ਪੱਧਰ ਤੇ ਪਹਿਲਾ ਸਥਾਨ,ਵੰਸ਼ਿਕਾ ਅਤੇ ਸਿਮਰਪ੍ਰੀਤ ਕੋਰ ਨੇ 622/650 ਅੰਕ ਲੈ ਕੇ ਦੂਜਾ ਸਥਾਨ,ਕਿਰਨਦੀਪ ਕੌਰ ਨੇ 619/650 ਅੰਕ ਲੈ ਕੇ ਤੀਜਾ ਸਥਾਨ,ਜਸਪ੍ਰੀਤ ਕੌਰ 612/650 ਅੰਕ ਲੈ ਕੇ ਚੋਥਾ ਸਥਾਨ , ਇਸ਼ਮੀਤ ਕੌਰ ਨੇ 599/650 ਅੰਕ ਲੈ ਕੇ ਪੰਜਵਾਂ ਸਥਾਨ,ਹਰਮਨਜੌਤ ਕੌਰ ਨੇ 596/650 ਅੰਕ ਲੈ ਕੇ ਛੇਵਾਂ ਸਥਾਨ, ਵੰਦਨਾ ਨੇ 590/650 ਅੰਕ ਲੈ ਕੇ ਸੱਤਵਾਂ ਸਥਾਨ ਪ੍ਰਾਪਤ ਕੀਤਾ। ਇਸ ਤੋ ਇਲਾਵਾ 80-90% ਵਿੱਚ 11 ਵਿਦਿਆਰਥੀ ਅਤੇ 70-80% ਵਿੱਚ 22 ਵਿਦਿਆਰਥੀ 60-70% ਵਿੱਚ 35 ਵਿਦਿਆਰਥੀ ਪਾਸ ਹੋਏ। ਸਕੂਲ ਦਾ ਨਤੀਜਾ ਸ਼ਾਨਦਾਰ 100 ਐਲਾਨਿਆ ਗਿਆ।
ਜਿਕਰਯੋਗ ਹੈ ਕਿ ਸਰਕਾਰੀ ਆਦਰਸ਼ ਸਕੂਲ ਪੂਰੀ ਤਰਾਂ ਨਾਲ ਅੰਗਰਜੀ ਮੀਡੀਅਮ ਸਕੂਲ ਹੈ। ਪ੍ਰਿੰਸੀਪਲ ਅਵਤਾਰ ਸਿੰਘ ਦੜੋਲੀ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਕਿਹਾ ਕਿ ਇਸ ਵਧੀਆ ਨਤੀਜੇ ਦਾ ਸਿਹਰਾ ਸਮੁੱਚੇ ਸਟਾਫ ਅਤੇ ਮਾਪਿਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਅਣਥੱਕ ਮਿਹਨਤ ਲਈ ਪ੍ਰੇਰਿਤ ਕੀਤਾ ਹੈ। ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ।
ਇਸ ਸਮੇ ਦੌਰਾਨ ਲੈਕ.ਚਰਨਜੀਤ ਸਿੰਘ, ਬਲਕਾਰ ਸਿੰਘ, ਮਨਿੰਦਰ ਕੌਰ, ਬਲਜੀਤ ਕੌਰ, ਗੁਰਚਰਨ ਸਿੰਘ, ਮੁਕੇਸ਼ ਕੁਮਾਰ, ਤਪਿੰਦਰ ਕੌਰ,ਅਜਵਿੰਦਰ ਕੌਰ,ਕਮਲਜੀਤ ਕੌਰ, ਸੁਰਿੰਦਰਪਾਲ ਸਿੰਘ, ਕਮਲਪ੍ਰੀਤ ਸਿੰਘ, ਹਰਸਿਮਰਨ ਸਿੰਘ, ਸ਼ੁਸ਼ੀਲ ਕੁਮਾਰ , ਗੁਰਨੈਬ ਸੈਣੀ, ਗੁਰਪ੍ਰੀਤ ਸਿੰਘ, ਪਿੰਕੀ ਰਾਣੀ, ਸੁਖਵਿੰਦਰ ਕੌਰ, ਰਾਜਵੀਰ ਕੌਰ, ਤੇਜਵੰਤ ਕੌਰ, ਲਖਵੀਰ ਕੌਰ, ਨਿਰਮਲ ਕੌਰ, ਚਰਨਜੀਤ ਕੌਰ, ਕੁਲਜਿੰਦਰ ਕੌਰ, ਦਵਿੰਦਰ ਕੌਰ, ਪ੍ਰਦੀਪ ਕੌਰ, ਦੀਪ ਸ਼ਿਖਾ ਸੈਣੀ, ਰੀਨਾ ਰਾਣੀ, ਨਿਰਮਲ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ ।