ਪੀ.ਏ.ਯੂ. ਨੇ ਘਰੇਲੂ ਕੰਮਾਂ ਬਾਰੇ ਇਕ ਰੋਜ਼ਾ ਵਰਕਸ਼ਾਪ ਕਰਵਾਈ
ਲੁਧਿਆਣਾ 19 ਅਪ੍ਰੈਲ, 2024 - ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਕੱਪੜਿਆਂ ਨੂੰ ਬੰਨਣ ਅਤੇ ਰੰਗਾਈ ਸੰਬੰਧੀ ਇੱਕ ਦਿਨਾਂ ਦੀ ਵਰਕਸ਼ਾਪ ਬੀਤੇ ਦਿਨੀਂ ਪਿੰਡ ਹਲਵਾਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਈ ਗਈ ਜਿਸ ਵਿਚ ਕੁੱਲ 97 ਸਕੂਲੀ ਬੱਚਿਆਂ ਨੇ ਭਾਗ ਲਿਆ|
ਇਸ ਵਰਕਸ਼ਾਪ ਵਿਚ ਡਾ. ਕੁਲਵੀਰ ਕੌਰ, ਸਹਾਇਕ ਪ੍ਰੋ.(ਗ੍ਰਹਿ ਵਿਗਿਆਨ) ਨੇ ਬੱਚਿਆਂ ਨੂੰ ਕੱਪੜੇ ਰੰਗਣ ਦੇ ਵੱਖ ਵੱਖ ਤਰੀਕਿਆਂ ਦੀ ਵਿਹਾਰਕ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਨੂੰ ਕਿੱਤੇ ਵਜੋਂ ਅਪਨਾਉਣ ਦੇ ਲਈ ਪ੍ਰੇਰਿਆ|ਇਸ ਮੌਕੇ ਦੌਰਾਨ ਡਾ. ਮਧੂ ਸ਼ੈਲੀ, ਪਸਾਰ ਵਿਗਿਆਨੀ (ਪਸ਼ੂ ਵਿਗਿਆਨ) ਨੇ ਬੱਚਿਆਂ ਨੂੰ ਬੱਕਰੀ ਪਾਲਣ ਦੀ ਮਹੱਤਤਾ, ਬੱਕਰੀ ਦੀਆਂ ਨਸਲਾਂ ਅਤੇ ਉਸ ਦੇ ਦੁੱਧ ਦੇ ਗੁਣਾਂ ਬਾਰੇ ਜਾਣਕਾਰੀ ਦਿੱਤੀ|ਅੰਤ ਵਿੱਚ ਸ਼੍ਰੀਮਤੀ ਤੇਜਿੰਦਰ ਕੌਰ, ਗ੍ਰਾਮ ਸੇਵਿਕਾ ਨੇ ਸਕੂਲ ਦੇ ਸਟਾਫ ਦਾ ਧੰਨਵਾਦ ਕੀਤਾ|