ਆਈ.ਕੇ.ਜੀ.ਪੀ.ਟੀ.ਯੂ. ਦੇ ਵਿਦਿਆਰਥੀ ਅਤੇ ਫੈਕਲਟੀ ਨੇ ਮਿਲਕੇ ਬਣਾਈ "ਸੋਧਬਾਨੀ"
ਇੱਕ ਅਜਿਹੀ ਡਿਵਾਈਸ (ਉਪਕਰਣ) ਜੋ ਤੁਹਾਨੂੰ ਵਾਈਰਸ ਤੇ ਪ੍ਰਦੂਸ਼ਣ ਮੁਕਤ ਚੌਗਿਰਦਾ ਮੁਹਈਆ ਕਰਵਾਉਣ ਚ ਹੋਵੇਗਾ ਸਹਾਇਕ
ਬਾਬੂਸ਼ਾਹੀ ਨੈੱਟਵਰਕ
ਜਲੰਧਰ/ਕਪੂਰਥਲਾ 19 ਅਕਤੂਬਰ 2021-ਕੋਰੋਨਾ ਵਰਗੀ ਵਿਸ਼ਵ ਵਿਆਪੀ-ਮਹਾਂਮਾਰੀ ਦੇ ਦੌਰ ਵਿੱਚ ਖੁਦ ਨੂੰ ਰੋਗ ਮੁਕਤ ਰੱਖਣ ਲਈ ਕੀਟਾਣੂ-ਰਹਿਤ ਰਹਿਣਾ ਸਭ ਨਾਲੋਂ ਜ਼ਰੂਰੀ ਹੈ। ਇਸ ਦੇ ਲਈ ਲੋਕ ਵਾਰ-ਵਾਰ ਹੱਥ ਧੋਣ, ਕੱਪੜੇ ਧੋਣ ਵਰਗੇ ਕਈ ਕੰਮ ਕਰ ਰਹੇ ਹਨ, ਪਰ ਫਿਰ ਵੀ ਖਤਰਾ ਬਣਿਆ ਹੋਇਆ ਹੈ। ਇਸ ਸਮੱਸਿਆ ਦੇ ਸਮਾਧਾਨ ਦੀ ਕੜੀ ਵਿੱਚ ਜਿਥੇ ਵਿਸ਼ਵ-ਭਰ ਵਿਚ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਉਥੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਦੇ ਮੁੱਖ ਕੈਂਪਸ ਦੇ ਵਿਦਿਆਰਥੀਆਂ ਤੇ ਫੈਕਲਟੀ ਟੀਮ ਵੱਲੋਂ ਇੱਕ ਬੇਹੱਦ ਕਾਰਗਾਰ ਉਪਕਰਣ (ਡਿਵਾਈਸ) ਤਿਆਰ ਕੀਤੀ ਗਈ ਹੈ।
ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ (ਈ.ਸੀ.ਈ.) ਵਿਭਾਗ ਦੇ ਬੀ.ਟੈਕ ਦੇ ਵਿਦਿਆਰਥੀ ਰਚਿਤ ਕੁਮਾਰ ਵੱਲੋਂ ਫੈਕਲਟੀ ਡਾ. ਰਾਕੇਸ਼ ਗੋਇਲ ਦੇ ਮਾਰਗਦਰਸ਼ਨ ਵਿੱਚ "ਸੋਧਬਾਨੀ" ਨਾਮ ਦਾ ਇੱਕ ਉਪਕਰਣ ਬਣਾਇਆ ਹੈ, ਜੋ ਨਾ ਕੇਵਲ ਸਰੀਰ ਨੂੰ ਬੀਮਾਰੀ ਫੈਲਾਉਣ ਵਾਲੇ ਕੀਟਾਣੂਅ ਤੋਂ ਮੁਕਤ ਕਰੇਗਾ, ਬਲਕਿ ਉਨ੍ਹਾਂ ਸਾਰੀਆਂ ਖਾਣ ਵਾਲੀਆਂ ਚੀਜਾਂ ਨੂੰ ਵੀ ਰੋਗ ਵਾਲੇ ਕੀਟਾਣੂਅ ਨਾਲੋਂ ਅਲੱਗ ਕਰ ਦਵੇਗਾ ਜੋ ਤੁਸੀਂ ਬਾਹਰੋਂ ਖਰੀਦ ਕੇ ਲਿਆਂਦੇ ਖਾਣੇ ਚ ਹੁੰਦੀਆਂ ਹਨ ਉਹ ਵੀ ਖਾਣੇ ਵਾਲੀਆਂ ਚੀਜਾਂ ਦੇ ਪੋਸ਼ਕ ਤੱਤਾਂ ਨੂੰ ਬਿਨਾਂ ਨੁਕਸਾਨ ਪਹੁੰਚਾਏ।
ਯੂਨੀਵਰਸਿਟੀ ਉਪ-ਕੁਲਪਤੀ ਰਾਮੇਸ਼ ਕੁਮਾਰ ਗੰਤਾ, ਸੀਨੀਅਰ ਆਈ.ਏ.ਐਸ ਅਧਿਕਾਰੀ ਅਤੇ ਰਜਿਸਟਰਾਰ ਜਸਪ੍ਰੀਤ ਸਿੰਘ ਆਈ.ਏ.ਐਸ. ਅਧਿਕਾਰੀ ਨੇ ਯੂਨੀਵਰਸਿਟੀ ਟੀਮ ਨੂੰ ਇਸ ਉਪਲੱਬਧੀ ਦੇ ਲਈ ਵਧਾਈ ਦਿੱਤੀ ਹੈ। ਰਜਿਸਟਰਾਰ ਆਈ.ਏ.ਐਸ. ਜਸਪ੍ਰੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁਖ ਕੰਮ ਹੀ ਬਿਹਤਰ ਅਵਿਸ਼ਕਾਰ ਕਰ ਉਨ੍ਹਾਂ ਨੂੰ ਸਮਾਜ ਦੇ ਬਿਹਤਰ ਕੰਮਾਂ ਦੇ ਲਈ ਆਪਣਾ ਪੇਟੈਂਟ ਕਰਵਾ ਅੱਗੇ ਲੈ ਕੇ ਆਉਣਾ ਹੈ।
ਡਿਵਾਈਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਪ੍ਰੋਫੈਸਰ ਡਾ. ਰਾਕੇਸ਼ ਗੋਇਲ ਨੇ ਦੱਸਿਆ ਕਿ ਇਸ ਵਿੱਚ ਪੂਰੀ ਤਰ੍ਹਾਂ ਨਾਲ ਸਵੈ-ਚਲਿਤ (ਆਟੋਮੈਟਿਕ) ਫਿਊਮਿਗੇਟ ਸਿਸਟਮ ਹੈ, ਜੋ ਪਹਿਲੇ ਮਨੁੱਖੀ ਸ਼ਰੀਰ ਵਿੱਚ ਪਏ ਵਾਈਰਸ ਜਾਂ ਕੀਟਾਣੂਆਂ ਦਾ ਪਤਾ ਲਗਾਉਂਦਾ ਹੈ, ਫਿਰ ਨੋਜਲ ਸਿਸਟਮ ਸ਼ੁਰੂ ਹੁੰਦਾ ਹੈ, ਜਿਸ ਦਾ ਉਪਯੋਗ ਮਨੁੱਖੀ ਸ਼ਰੀਰ ਦੇ ਫਿਊਮਿਗੇਟ ਸਪਰੇਅ ਨਾਲ ਵਾਈਰਸ ਮੁਕਤ ਕਰਨਾ ਹੈ। ਦੂਸਰਾ ਇਸ ਵਿੱਚ ਦੋ ਰੇਡੀਏਸ਼ਨ ਚੈਂਬਰ ਹਨ, ਪਹਿਲਾ ਹਾਈ ਰੇਡੀਏਸ਼ਨ ਚੈਂਬਰ ਸਾਡੇ ਬੁਨਿਆਦੀ ਵਸਤੂਆਂ ਦੇ ਲਈ ਹੈ ਜਦੋਂਕਿ ਦੂਸਰਾ ਇਕ ਘੱਟ ਰੇਡੀਏਸ਼ਨ ਵਾਲਾ ਚੈਂਬਰ ਹੈ, ਜਿਸਦਾ ਉਪਯੋਗ ਸਾਰੇ ਖਾਣ ਯੋਗ ਵਸਤੂਆਂ ਨੂੰ ਉਸਦੇ ਪੋਸ਼ਕ ਗੁਣਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਧੂਲ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਦੇ ਲਈ ਕੀਤਾ ਜਾ ਸਕਦਾ ਹੈ। ਇਸ ਉਪਕਰਣ ਦੀ ਅੰਤਿਮ ਪ੍ਰਣਾਲੀ ਏਅਰ ਰਿਫਾਈਨਿਰੀ ਹੈ, ਜਿਸ ਦਾ ਉਪਯੋਗ ਸਾਡੇ ਆਸ-ਪਾਸ ਦੀ ਪ੍ਰਦੂਸ਼ਿਤ ਹਵਾ ਨੂੰ ਸੁੱਧ ਕਰਨ ਲਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਉਹ ਇਸ ਡਿਵਾਈਸ ਨੂੰ 5000-6000 ਰੁਪਏ ਦੀ ਲਾਗਤ ਨਾਲ ਤਿਆਰ ਕਰ ਰਹੇ ਹਾਂ। ਇਸ ਉਪਕਰਣ ਦਾ ਉਪਯੋਗ ਸਾਰੀਆਂ ਥਾਵਾਂ ਜਿਵੇਂ ਘਰੋਂ, ਦਫਤਰਾਂ, ਸਿਨੇਮਾਂ ਹਾਲ, ਧਾਰਮਿਕ ਸਥਾਨਾਂ, ਹਸਪਤਾਲਾਂ, ਹਵਾਈ ਅੱਡੇ, ਰੇਲਵੇ ਸਟੇਸ਼ਨਾਂ ਆਦਿ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਪੋਰਟੇਬਲ, ਸਸਤਾ ਅਤੇ ਪੂਰੀ ਤਰ੍ਹਾਂ ਨਾਲ ਸਮਾਰਟ ਆਧੁਨਿਕ ਤਕਨੀਕ ਨਾਲ ਲੈਸ ਹੈ। ਡਾ. ਗੋਇਲ ਨੇ ਦੱਸਿਆ ਕਿ ਜਲਦ ਹੀ ਟੀਮ ਇਸਦੇ ਪੇਟੈਂਟ ਦੇ ਲਈ ਆਵੇਦਨ (ਅਰਜ਼ੀ) ਵੀ ਕਰੇਗੀ।
ਇਸ ਮੌਕੇ ਤੇ ਈ.ਸੀ.ਈ. ਦੇ ਮੁਖੀ ਪ੍ਰੋ. (ਡਾ.) ਅਵਤਾਰ ਸਿੰਘ ਬੁੱਟਰ, ਐਸੋਸੀਏਟ ਪ੍ਰੋ. (ਡਾ.) ਸਤਬੀਰ ਸਿੰਘ, ਸਹਾਇਕ ਪ੍ਰੋ. (ਡਾ.) ਅਮਿਤ ਗੁਪਤਾ, ਸਹਾਇਕ ਪ੍ਰੋ. ਰਾਕੇਸ ਕੁਮਾਰ ਅਤੇ ਵਿਦਿਆਰਥੀ ਰਚਿਤ ਕੁਮਾਰ ਮੌਜੂਦ ਰਹੇ।