ਅਲ-ਫਲਾਹ ਸਕੂਲ ਬੈਸਟ ਸਕੂਲ ਐਵਾਰਡ 2021 ਨਾਲ ਸਨਮਾਨਿਤ
ਹਰਮਿੰਦਰ ਸਿੰਘ ਭੱਟ
ਅਹਿਮਦਗੜ੍ਹ/ਸੰਦੌੜ, 17, ਸਤੰਬਰ, 2021:
ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸ਼ੀਏਸ਼ਨ ਪੰਜਾਬ (ਰਜਿ.) ਵਲੋਂ ਕਰਵਾਏ ਗਏ ਫੈਪ
ਸਟੇਟ ਐਵਾਰਡ 'ਚ ਬੈਸਟ ਅਕੈਡਮੀ ਪਰਫਾਰਮੈਟਸ ਸਕੂਲ ਕੈਟਾਗਿਰੀ 'ਚ ਸਥਾਨਕ ਅਲ-ਫਲਾਹ
ਸੀਨੀਅਰ ਸੈਕੰਡਰੀ ਸਕੂਲ ਨੂੰ ਸਨਮਾਨਿਤ ਕੀਤਾ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਘੜੂਆ
(ਮੋਹਾਲੀ) ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ 'ਚ ਇਹ ਐਵਾਰਡ ਸਕੂਲ ਪ੍ਰਿੰਸੀਪਲ
ਸ਼੍ਰੀਮਤੀ ਰਿਹਾਨਾ ਰਕਵੀ ਨੇ ਪ੍ਰਾਪਤ ਕੀਤਾ ਹੈ। ਸਕੂਲ ਦੀ ਇਸ ਸ਼ਾਨਦਾਨ ਪ੍ਰਾਪਤੀ 'ਚ
ਸਮੂਹ ਸਟਾਫ, ਵਿਦਿਆਰਥੀ, ਅਲ-ਫਲਾਹ ਸਕੂਲ ਮੈਨੇਜਮੈਂਟ ਅਤੇ ਮਾਪੇ ਵਧਾਈ ਦੇ ਪਾਤਰ ਹਨ।
ਸਕੂਲ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਵਿਦਿਆਥੀਆਂ ਦਾ ਮੈਰਿਟ ਲਿਸਟ 'ਚ ਆਉਣਾ,
ਨੀਟ ਪੀ੍ਰਖਿਆ ਪਾਸ ਕਰਨਾ ਅਤੇ ਵੱਖ-ਵੱਖ ਐਕਟੀਵਿਟੀ ਨੂੰ ਆਧਾਰ ਮੰਨ ਕੇ ਇਹ ਐਵਾਰਡ
ਦਿੱਤਾ ਗਿਆ ਹੈ। ਇਸ ਐਵਾਰਡ ਪ੍ਰਾਪਤੀ ਤੇ ਸ਼ਹਿਰ ਦੀਆਂ ਵੱਖ-ਵੱਖ ਜੱਥੇਬੰਦਿਆਂ, ਸਿੱਖਿਆ
ਮਾਹਿਰਾਂ ਵੱਲੋਂ ਸਕੂਲ ਪ੍ਰਿਸੀਪਲ ਅਤੇ ਸਟਾਫ ਨੂੰ ਮੁਬਾਰਕਬਾਦ ਦਿੱਤੀ ਗਈ। ਅਲ-ਫਲਾਹ
ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਮੁਹੰਮਦ ਯਾਸੀਨ, ਸਕੱਤਰ ਸਾਬਰ ਜੁਬੈਰੀ, ਮੈਨੇਜਰ
ਮੁਹੰਮਦ ਇਕਬਾਲ ਅਤੇ ਹੋਰ ਟਰੱਸਟ ਮੈਬਰਾਂ ਨੇ ਰਿਹਾਨਾ ਨਕਵੀ, ਵਾਇਸ ਪ੍ਰਿੰਸੀਂਪਲ ਖਯਾਮ
ਅਹਿਮਦ ਖਾਂ ਅਤੇ ਸਮੂਹ ਸਟਾਫ ਨੂੰ ਇਸ ਕਾਮਯਾਬੀ ਤੇ ਮੁਬਾਰਕਬਾਦ ਪੇਸ਼ ਕੀਤੀ ਹੈ।