ਚੰਡੀਗੜ੍ਹ, 19 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਅਕਾਲੀ ਹਿੱਤਾਂ ਨੂੰ ਪ੍ਰਮੋਟ ਕਰਟ ਖਾਤਿਰ ਉਨ੍ਹਾਂ 'ਤੇ ਘਟੀਆ ਦੋਸ਼ ਲਗਾਉਣ ਵਾਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਹਰਿਆਣਾ ਤੋਂ ਐਸ.ਵਾਈ.ਐਲ ਨਹਿਰ ਲਈ ਪੈਸੇ ਲੈਣ ਵਾਲੇ ਤੇ ਪੰਜਾਬ ਦੇ ਹਿੱਤਾਂ ਨੂੰ ਵੇਚਣ ਵਾਲੇ ਤੁਹਾਡੇ ਪਿਤਾ ਸਨ।
ਇਸ ਲੜੀ ਹੇਠ ਉਨ੍ਹਾਂ (ਕੈਪਟਨ ਅਮਰਿੰਦਰ) 'ਤੇ ਸੂਬੇ ਦੇ ਪਾਣੀਆਂ ਦੀ ਲੁੱਟ ਵਾਸਤੇ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੱਦਾ ਦੇਣ ਸਬੰਧੀ ਨਿਰਾਧਾਰ ਦੋਸ਼ ਲਗਾਉਣ ਵਾਲੇ ਸੁਖਬੀਰ 'ਤੇ ਵਰ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਅਕਾਲੀ ਆਗੂ ਆਪਣੀ ਗੁੰਮਰਾਹਕੁੰਨ ਟਿੱਪਣੀਆਂ ਰਾਹੀਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਬਤੌਰ ਹਲਕੇ ਦੇ ਸੰਸਦ ਮੈਂਬਰ ਉਨ੍ਹਾਂ ਦਾ ਫਰਜ਼ ਸੀ ਕਿ ਉਹ ਐਸ.ਵਾਈ.ਐਲ ਦਾ ਨੀਂਹ ਪੱਥਰ ਰੱਖਣ ਪਹੁੰਚੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ। ਇਸ ਨਾਲ ਕਿਸੇ ਵੀ ਤਰੀਕੇ ਤੋਂ ਸਾਬਤ ਨਹੀਂ ਹੁੰਦਾ ਕਿ ਉਹ ਐਸ.ਵਾਈ.ਐਲ ਦਾ ਸਮਰਥਨ ਕਰ ਰਹੇ ਸਨ। ਅਸਲਿਅਤ 'ਚ ਉਨ੍ਹਾਂ ਨੇ ਹੀ ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ, 2004 ਬਣਾਇਆ ਸੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਕਾਲੀ ਆਗੂ ਦੇ ਦੋਸ਼ ਨੂੰ ਸਿਰੇ ਤੋਂ ਖਾਰਿਜ਼ ਕੀਤਾ ਕਿ ਉਨ੍ਹਾਂ ਨੇ ਐਸ.ਵਾਈ.ਐਲ ਦਾ ਕੰਮ ਸ਼ੁਰੂ ਕਰਨ ਲਈ ਚਾਂਦੀ ਦੀ ਕਹੀ ਤੇ ਤਸਲਾ ਦਿੱਤਾ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ 1984 'ਚ ਸ੍ਰੀ ਹਰਿਮੰਦਰ ਸਾਹਿਬ 'ਚ ਕਾਰ ਸੇਵਾ ਦੌਰਾਨ ਇਕ ਚਾਂਦੀ ਦਾ ਤਸਲਾ ਦਾਨ ਕੀਤਾ ਸੀ।
ਇਸ ਦੌਰਾਨ ਸੁਖਬੀਰ ਦੀ ਭੁੱਲਣ ਦੀ ਬਿਮਾਰੀ 'ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਨੇ ਅਕਾਲੀ ਆਗੂ ਦੇ ਹੱਸਣਯੋਗ ਦਾਅਵੇ ਦਾ ਹਾਸਾ ਉਡਾਇਆ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਤੋਂ ਪੰਜਾਬ ਦੇ ਹਿੱਤਾਂ ਖਾਤਿਰ ਖੜ੍ਹਿਆ ਹੈ ਤੇ ਲੜਿਆ ਹੈ।
ਸਗੋਂ ਕੈਪਟਨ ਅਮਰਿੰਦਰ ਨੇ ਸੁਖਬੀਰ ਦੇ ਸ਼ਰਮਨਾਕ ਝੂਠਾਂ ਦਾ ਭਾਂਡਾਫੋੜ ਕਰਨ ਵਾਸਤੇ ਉਨ੍ਹਾਂ ਸਾਹਮਣੇ ਪੰਜ ਸਵਾਲ ਰੱਖਦਿਆਂ ਕਿਹਾ ਹੈ ਕਿ ਜੇ ਸੁਖਬੀਰ ਨੇ ਮਾਮਲੇ ਨੂੰ ਜਾਣਿਆ ਹੁੰਦਾ, ਤਾਂ ਉਹ ਸੂਬੇ ਦੇ ਹਿੱਤਾਂ ਬਾਰੇ ਅਜਿਹੇ ਬੇਤੁਕੇ ਬਿਆਨ ਨਾ ਦਿੰਦੇ, ਜਿਹੜਾ ਮੁੱਦਾ ਪੰਜਾਬ ਦੇ ਲੋਕਾਂ ਦੇ ਦਿਲ ਦੇ ਸੱਭ ਤੋਂ ਨੇੜੇ ਹੈ।
ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਤੁਸੀਂ ਭੁੱਲ ਗਏ ਹੋ ਕਿ ਅਕਾਲੀ ਦਲ 1966 'ਚ ਸੂਬੇ ਦੇ ਪੁਨਗਰਠਨ ਕਾਰਨ ਪੰਜਾਬ ਦੀ ਦੂਜੀ ਵੰਡ ਲਈ ਅਸਲੀ ਗੁਨਾਹਗਾਰ ਹੈ, ਜਿਸ ਕਾਰਨ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਤੇ ਹੋਰ ਵਿਵਾਦ ਪੈਦਾ ਹੋਏ?
ਕੀ ਇਹ ਸੱਚਾਈ ਨਹੀਂ ਹੈ ਕਿ ਤੱਤਕਾਲੀਨ ਮੁੱਖ ਮੰਤਰੀ ਪੰਜਾਬ ਗਿਆਨੀ ਜੈਲ ਸਿੰਘ ਨੇ ਨਵੰਬਰ 1976 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਨਦੀ ਦੇ ਪਾਣੀਆਂ 'ਤੇ ਰਸਮੀ ਤੌਰ 'ਤੇ ਰੋਸ ਪ੍ਰਗਟਾਇਆ ਸੀ, ਲੇਕਿਨ ਤੁਹਾਡੇ ਪਿਤਾ ਪ੍ਰਕਾਸ਼ ਸਿੰਘ ਬਾਦਲ 1978 'ਚ, ਐਸ.ਵਾਈ.ਐਲ ਵਾਸਤੇ ਜ਼ਮੀਨ ਪ੍ਰਾਪਤ ਕਰਨ ਲਈ 20 ਫਰਵਰੀ, 1978 ਨੂੰ ਦੋ ਨੋਟੀਫਿਕੇਸ਼ਨ ਨੰ. 113/5/ਐਸ.ਵਾਈ.ਐਲ ਤੇ 121/5/ਐਸ.ਵਾਈ.ਐਲ ਲਿਆਏ?
ਕੀ ਉਹ ਤੁਹਾਡੇ ਪਿਤਾ ਨਹੀਂ ਸਨ, ਜਿਨ੍ਹਾਂ ਦੀ ਸਰਕਾਰ ਨੇ 4 ਜੁਲਾਈ, 1978 ਨੂੰ ਹਰਿਆਣਾ ਸਰਕਾਰ ਨੂੰ ਐਸ.ਵਾਈ.ਐਲ ਪ੍ਰੋਜੈਕਟ ਵਾਸਤੇ ਹੋਰ 3 ਕਰੋੜ ਰੁਪਏ ਜ਼ਾਰੀ ਕਰਨ ਦੀ ਮੰਗ ਕਰਦਿਆਂ ਚਿੱਠੀ ਨੰ. 7/78-1ਡਬਲਯੂ-78/23617 ਭੇਜੀ?
ਕੀ ਸੱਤਾ ਦੀ ਲਾਲਚ 'ਚ ਅਕਾਲੀਆਂ ਨੇ ਪੰਜਾਬੀ ਸੂਬਾ ਬਣਾਉਣ ਵਾਸਤੇ ਅੰਦੋਲਨ ਸ਼ੁਰੂ ਨਹੀਂ ਕੀਤਾ ਸੀ, ਜਿਸ ਕਾਰਨ ਸੂਬੇ ਦੇ ਕਈ ਬੇਕਸੂਰ ਲੋਕਾਂ ਦੀ ਮੌਤ ਹੋਈ?
ਉਨ੍ਹਾਂ ਨੇ ਸੁਖਬੀਰ 'ਤੇ ਜਾਣਬੁਝ ਕੇ ਇਨ੍ਹਾਂ ਮਹੱਤਵਪੂਰਨ ਤੇ ਰਿਕਾਰਡਿਡ ਸੱਚਾਈਆਂ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ ਲਗਾਉਂਦਿਆਂ ਪੰਜਾਬ ਕਾਂਗਰਸ ਖਿਲਾਫ ਝੂਠਾ ਪ੍ਰਚਾਰ ਕਰਨ ਦਾ ਦੋਸ਼ ਲਗਾਇਆ। ਕੈਪਟਨ ਅਮਰਿੰਦਰ ਨੇ ਕਿਹਾ ਕਿ ਤੁਹਾਡੇ ਅਕਾਲੀਆਂ ਕੋਲ ਐਸ.ਵਾਈ.ਐਲ ਉਪਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੰਸਦ ਤੇ ਸੂਬਾ ਵਿਧਾਨ ਸਭਾ 'ਚ ਆਪਣੀਆਂ ਸੀਟਾਂ ਤੋਂ ਅਸਤੀਫਾ ਦੇਣ ਦੀ ਹਿੰਮਤ ਵੀ ਨਹੀਂ ਹੈ। ਜੋ ਸਾਫ ਤੌਰ 'ਤੇ ਪੰਜਾਬ ਦੇ ਹਿੱਤਾਂ ਲਈ ਤੁਹਾਡੇ ਅੰਦਰ ਚਿੰਤਾ ਦੀ ਘਾਟ ਦਾ ਭਾਂਡਾਫੋੜ ਕਰਦਾ ਹੈ।
ਕੈਪਟਲ ਅਮਰਿੰਦਰ ਨੇ ਬਾਦਲਾਂ ਦੇ ਝੂਠਾਂ ਦਾ ਖੁਲਾਸਾ ਕਰਦਿਆਂ ਸਵਾਲ ਪੁੱਛਿਆ ਕਿ ਕਿਉਂ ਸ਼ਾਸਨ ਦੇ ਬੀਤੇ 10 ਸਾਲਾਂ ਦੌਰਾਨ ਅਕਾਲੀ ਅਗੁਵਾਈ ਸੁਪਰੀਮ ਕੋਰਟ 'ਚ ਪੂਰੀ ਗੰਭੀਰਤਾ ਨਾਲ ਕਾਨੂੰਨੀ ਲੜਾਈ ਲੜਨ 'ਚ ਫੇਲ੍ਹ ਰਹੀ। ਕੀ ਇਸਦਾ ਕਾਰਨ ਇਹ ਸੀ ਕਿ ਇਨ੍ਹਾਂ ਨੇ ਸੋਚਿਆ ਸੀ ਕਿ ਉਕਤ ਨਾਕਾਰਾਤਮਕ ਫੈਸਲਾ ਚੋਣਾਂ ਦੌਰਾਨ ਇਨ੍ਹਾਂ ਲਈ ਜ਼ਮੀਨ ਤਿਆਰ ਕਰਨ 'ਚ ਮਦੱਦ ਕਰੇਗਾ।
ਕੈਪਟਨ ਅਮਰਿੰਦਰ ਨੇ ਪੰਜਾਬ ਲਈ ਅਕਾਲੀਆਂ ਦੇ ਯੋਗਦਾਨ 'ਤੇ ਸਵਾਲ ਕੀਤਾ ਹੈ। ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਅਤੇ ਉਨ੍ਹਾਂ ਦੇ ਅਧਿਕਾਰਾਂ ਵਾਸਤੇ ਲੜ੍ਹਦਿਆਂ ਤੀਜ਼ੀ ਵਾਰ (ਐਸ.ਵਾਈ.ਐਲ ਮੁੱਦੇ 'ਤੇ) ਆਪਣੀ ਸੀਟ ਤੋਂ ਅਸਤੀਫਾ ਦਿੱਤਾ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ 1984 'ਚ ਆਪ੍ਰੇਸ਼ਨ ਬਲੂਸਟਾਰ ਦੌਰਾਨ ਸੰਸਦ ਤੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤ ੇਬਾਅਦ 'ਚ ਆਪ੍ਰੇਸ਼ਨ ਬਲੈਕ ਥੰਡਰ ਖਿਲਾਫ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ।
ਕੈਪਟਨ ਅਮਰਿੰਦਰ ਨੇ ਸੁਖਬੀਰ ਤੇ ਬਾਦਲ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਐਸ.ਵਾਈ.ਐਲ ਮੁੱਦੇ 'ਤੇ ਅਸਤੀਫਾ ਦੇਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਇਹ ਪੰਜਾਬ ਦੇ ਲੋਕਾਂ ਨੂੰ ਉਕਤ ਮੁੱਦੇ 'ਤੇ ਮੁਸ਼ਕਿਲ ਲੜਾਈ ਲੜਨ ਅਤੇ ਬਲੀਦਾਨ ਦੇਣ ਵਾਸਤੇ ਤਿਆਰ ਰਹਿਣ ਵਾਸਤੇ ਕਹਿ ਰਹੇ ਹਨ, ਜਦਕਿ ਖੁਦ ਅਸਤੀਫੇ ਦੇਣ ਤੋਂ ਬੱਚ ਰਹੇ ਹਨ, ਜਿਨ੍ਹਾਂ ਬਾਦਲਾਂ ਕੋਲ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਕਿਉਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਿਨੇਟ ਤੋਂ ਅਸਤੀਫਾ ਨਹੀਂ ਦਿੱਤਾ? ਕੀ ਇਸਦਾ ਕਾਰਨ ਇਹ ਹੈ ਕਿ ਬਾਦਲ ਆਪਣੇ ਲੁੱਟ ਦੇ ਸ਼ਾਸਨ ਦਾ ਅੰਤ ਨਹੀਂ ਹੋਣ ਦੇਣਾ ਚਾਹੁੰਦੇ? ਜਿਨ੍ਹਾਂ ਨੇ ਕਿਹਾ ਕਿ ਕਾਂਗਰਸ ਇਸ ਲੁੱਟ ਦੇ ਦੌਰ ਦਾ ਅੰਤ ਕਰਨ ਅਤੇ ਸੂਬੇ ਨੂੰ ਬਾਦਲਾਂ ਤੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦੀ ਅਗੁਵਾਈ ਵਾਲੇ ਇਨ੍ਹਾਂ ਦੇ ਅਕਾਲੀ ਮਾਫੀਆ ਰਾਜ ਤੋਂ ਬਚਾਉਣ ਲਈ ਵਚਨਬੱਧ ਹੈ।