ਮੰਡੀ ਗੋਬਿੰਦਗੜ, 14 ਨਵੰਬਰ 2017 (ਦੀਦਾਰ ਗੁਰਨਾ ): ਭਾਵੇਂ ਕਿ ਹਰ ਰੋਜ ਹੀ ਸੂਬੇ ਦੀ ਕਾਂਗਰਸ ਸਰਕਾਰ ਹਰ ਰੋਜ ਹੀ ਪੰਜਾਬ ਦੇ ਲੋਕਾ ਨੂੰ ਸਹੂਲਤਾ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਲੋੜਵੰਦਾਂ ਨੂੰ ਸਹੂਲਤਾ ਦੇਣ ਵਿੱਚ ਸਰਕਾਰ ਦਾ ਸਮਾਜ ਭਲਾਈ ਵਿਭਾਗ ਬੁਰੀ ਤਰਾਂ ਫੇਲ ਹੋ ਚੁੱਕਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇੱਥੇ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸਮਾਜ ਭਲਾਈ ਵਿਭਾਗ ਵੱਲੋਂ ਜੇਕਰ ਜਿਲ•ਾ ਫਤਿਹਗੜ• ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਵੱਲੋਂ ਅਜੇ ਤੱਕ ਇੱਕ ਵੀ ਸ਼ਗਨ ਸਕੀਮ ਦੇ ਲਾਭਪਾਤਰੀ ਨੂੰ ਚੈਕ ਨਹੀਂ ਦਿੱਤਾ ਗਿਆ ਜਦੋਂ ਕਿ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਰ ਰੋਜ ਹੀ ਫਤਿਹਗੜ• ਸਾਹਿਬ ਦਫਤਰ ਵਿੱਚ ਚੱਕਰ ਕੱਟ ਕੱਟ ਕੇ ਥੱਕ ਚੁੱਕੇ ਹਨ। ਰਾਜੂ ਖੰਂਨਾ ਨੇ ਦੱਿਸਆਂ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਨਵੰਬਰ 2016 ਤੱਕ ਦੇ ਸ਼ਗਨ ਸਕੀਮ ਦੇ ਲਾਭਪਾਤਰੀਆਂ ਨੂੰ ਚੈਕ ਦਿੱਤੇ ਸਨ ਪਰ ਹੁਣ ਉਹਨਾਂ ਚੈਕਾਂ ਨੂੰ ਦਿੱਤੀਆਂ ਨੂੰ ਇੱਕ ਸਾਲ ਦਾ ਸਮਾਂ ਹੋ ਚੁੱਕਾ ਹੈ ਜਦੋਂ ਕਿ ਵਿਭਾਗ ਦੇ ਮੰਤਰੀ ਹਰ ਰੋਜ ਹੀ ਵੱਖ ਵੱਖ ਅਖਬਾਰਾਂ ਵਿੱਚ ਹਰ ਮਹੀਨੇ ਲਾਭਪਾਤਰੀਆਂ ਨੂੰ ਚੈਕ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ । ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਭਾਵੇਂ ਆਪਣੇ ਚੋਣ ਮੈਨੀਫੈਸਟੋਂ ਵਿੱਚ ਸ਼ਗਨ ਸਕੀਮ 51000 ਦੇਣ ਦੀ ਗੱਲ ਕਹੀ ਗਈ ਸੀ ਪਰ ਲਾਭਪਾਤਰੀਆਂ ਨੂੰ 51000 ਤਾਂ ਕੀ ਮਿਲਣੇ ਸਨ ਸਗੌੰਂ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀ ਜਾ ਰਹੀ 15000 ਰੁਪਏ ਸ਼ਗਨ ਸਕੀਮ ਦੀ ਰਾਸ਼ੀ ਵੀ ਨਹੀਂ ਦਿੱਤੀ ਜਾ ਰਹੀ। ਜਿਸ ਨੂੰ ਉਡੀਕਦੇ ਉਡੀਕਦੇ ਸ਼ਗਨ ਸਕੀਮ ਦਾ ਲਾਭ ਲੈਣ ਵਾਲੀ ਲੜਕੀ ਦੇ ਮਾਤਾ ਪਿਤਾ ਵੀ ਸਵਰਗ ਸਿਧਾਰ ਚੁੱਕੇ ਹਨ ਤੇ ਕਾਂਗਰਸ ਸਰਕਾਰ ਵੱਲੋਂ ਲਾਭਪਾਰਤੀਆਂ ਨੂੰ ਚੈਕ ਦੇਣ ਦੀ ਥਾਂ ਖੱਜਲ ਖੁਆਰੀ ਹੀ ਪੱਲੇ ਪਾਈ ਜਾ ਰਹੀ ਹੈ। ਰਾਜੂ ਖੰਨਾ ਨੇ ਸੂਬੇ ਦੀ ਮੋਜੁਦਾ ਸਰਕਾਰ, ਵਿਭਾਗ ਦੇ ਸਬੰਧਿਤ ਮੰਤਰੀ ਤੇ ਜਿਲਾ ਪ੍ਰਸ਼ਾਸਨ ਨੂੰ ਤਾੜਣਾ ਕਰਦੇ ਹੋਏ ਕਿਹਾ ਕਿ ਉਹ ਸ਼ਗਨ ਸਕੀਮ ਦੇ ਲਾਭਪਾਤਰੀਆਂ ਨੂੰ ਇੱਕ ਸਾਲ ਤੋਂ ਰੁਕੀ ਰਾਸ਼ੀ ਜਲਦ ਜਾਰੀ ਕਰਨ ਨਹੀਂ ਤਾਂ ਉਹ ਸਮੁੱਚੇ ਜਿਲੇ ਦੇ ਸ਼ਗਨ ਸਕੀਮ ਦੇ ਲਾਭਪਾਤਰੀਆਂ ਨੂੰ ਨਾਲ ਲੈਕੇ ਜਿਲਾ ਪ੍ਰਸ਼ਾਸਨ ਖਿਲਾਫ ਸੰਘਰਸ਼ ਕਰਨਗੇ। ਇਸ ਮੌਕੇ ਤੇ ਉਹਨਾਂ ਨਾਲ ਜੱਥੇਦਾਰ ਜਰਨੈਲ ਸਿੰਘ ਮਾਜਰੀ, ਕੋਂਸਲਰ ਬਲਦੇਵ ਸਿੰਘ ਭੰਗੂ, ਜਿਲਾ ਪ੍ਰਧਾਨ ਭਿੰਦਰ ਸਿੰਘ, ਜੱਥੇਦਾਰ ਸੁਰਜੀਤ ਸਿੰਘ ਬਰੋਂਗਾ, ਜੱਥੇਦਾਰ ਮਹਿੰਦਰ ਸਿੰਘ, ਅਮਰਿੰਦਰ ਸਿੰਘ ਨੰਬਰਦਾਰ ਅੰਬੇ ਮਾਜਰਾ, ਯੂਥ ਪ੍ਰਧਾਨ ਵਿੱਕੀ ਚਾਹਲ, ਪ੍ਰਧਾਨ ਰਣਧੀਰ ਸਿੰਘ ਪੱਪੀ, ਯੂਥ ਆਗੂ ਗੁਰਤੇਜ ਸਿੰਘ, ਹਰਤੇਜ ਸਿੰਘ ਅੰਬੇ ਮਾਜਰਾ, ਮਨਜੀਤ ਸਿੰਘ ਚਤਰਪੁਰਾ, ਜਗਜੀਵਨ ਸਿੰਘ ਉੱਭੀ, ਯੂਥ ਆਗੂ ਜ਼ਸ਼ ਵਰਮਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਸ਼ਾਮਿਲ ਸਨ।