"ਵਿਸ਼ਵ ਮਲੇਰੀਆ ਦਿਵਸ" ਮਨਾਇਆ
ਰੋਹਿਤ ਗੁਪਤਾ
ਗੁਰਦਾਸਪੁਰ, 26 ਅਪ੍ਰੈਲ 2024 - ਸਿਵਲ ਸਰਜਨ ਡਾ.ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਕਾਹਨੂੰਵਾਨ ਡਾਕਟਰ ਨੀਲਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰਬਲਾਕ ਕਾਹਨੂੰਵਾਨ ਵਿਖੇ " ਵਿਸ਼ਵ ਮਲੇਰੀਆ ਦਿਵਸ " ਮਨਾਇਆ ਗਿਆ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਾਹਨੂੰਵਾਨ ਵਿਖੇ ਸਕੂਲ ਦੇ ਬੱਚਿਆਂ ਨੂੰ ਮਲੇਰੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।
ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦਲੀਪ ਰਾਜ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਮਲੇਰੀਆਂ ਬੁਖਾਰ ਐਨਾਫਲੀਜ਼ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਰਾਤ ਵੇਲੇ ਕੱਟਦਾ ਹੈ । ਮਲੇਰੀਆਂ ਬੁਖਾਰ ਦੀਆਂ ਨਿਸ਼ਾਨੀਆ ਠੰਢ ਤੇ ਕਾਂਬੇ ਨਾਲ ਤੇਜ਼ ਬੁਖਾਰ, ਬੁਖਾਰ ਉਤਰਨ ਤੇ ਪਸ਼ੀਨੇ ਨਾਲ ਤਰੇਲੀਆਂ ਆਉਣੀਆ, ਸਰੀਰ ਨੂੰ ਕਮਜ਼ੋਰੀ ਮਹਿਸੂਸ ਹੋਣਾ ਆਦਿ ਮਲੇਰੀਆਂ ਮੱਛਰ ਦੇ ਖਾਤਮੇ ਲਈ ਹਫ਼ਤੇ ਦੇ ਹਰ ਸ਼ੁੱਕਰਵਾਰ ਡਰਾਈ - ਡੇਅ ਮਨਾਉਣ ਦੇ ਤੌਰ ਤੇ ਆਪਣੇ ਘਰਾਂ ਦੇ ਆਲੇ - ਦੁਆਲੇ ਬਾਰਸ਼ ਦਾ ਪਾਣੀ ਤੇ ਗਮਲਿਆਂ, ਟੁੱਟੇ ਭੱਜੇ ਬਰਤਨ, ਟਾਇਰਾਂ, ਕੂਲਰਾਂ,ਫਰਿਜਾਂ ਦੀ ਵੇਸਟ ਪਾਣੀ ਦੀਆਂ ਟਰੇਆਂ ਆਦਿ ਵਿੱਚ ਸਾਫ਼ ਪਾਣੀ ਵਿੱਚ ਮਲੇਰੀਆਂ ਮੱਛਰ ਪੈਦਾ ਹੁੰਦਾ ਹੈ ਅਤੇ ਵੇਸਟ ਪਾਣੀ ਖੜ੍ਹਾ ਨਾ ਹੋਣ ਦਿਓ ਇਸਨੂੰ ਨਸ਼ਟ ਕੀਤਾ ਜਾਵੇ ਜਾਂ ਪਾਣੀ ਉੱਪਰ ਸੜਿਆ ਤੇਲ ਪਾਇਆ ਜਾਵੇ । ਕੋਈ ਵੀ ਬੁਖਾਰ ਹੋਣ ਤੇ ਤਰੁੰਤ ਨੇੜੇ ਦੇ ਸਿਹਤ ਕੇਂਦਰ ਤੋਂ ਖੂਨ ਦੀ ਜਾਂਚ ਕਰਵਾਈ, ਟੈਸਟ ਹੋਣ ਤੇ ਮਲੇਰੀਆ ਬੁਖਾਰ ਨਿੱਕਲਣ ਤੇ ਇਸ ਦੀ ਦਵਾਈ ਸਾਰੇ ਹੈਲਥ ਸੈਂਟਰ ਤੋਂ ਮੁਫ਼ਤ ਮਿਲਦੀ ਹੈ ਆਦਿ ਵਿਸਥਾਰਪੁਰਵਿਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡਾ. ਰੀਤੂ ਮੈਡੀਕਲ਼ ਅਫ਼ਸਰ, ਭੁਪਿੰਦਰ ਸਿੰਘ ਐਡੀਸਨਲ ਚਾਰਜ਼ ਬੀ. ਈ. ਈ, ਰਣਜੀਤ ਸਿੰਘ, ਪ੍ਰਤਾਪ ਸਿੰਘ, ਮਨਪ੍ਰੀਤ ਸਿੰਘ, ਜੋਗਾ ਸਿੰਘ, ਭੁਪਿੰਦਰ ਸਿੰਘ, ਅਮੋਲਕ ਸਿੰਘ, ਬਲਜਿੰਦਰ ਸਿੰਘ ਸਿਹਤ ਕਰਮਚਾਰੀ ਤੇ ਲੋਕ ਹਾਜਰ ਸਨ।