ਡੇਂਗੂ ਦੀ ਰੋਕਥਾਮ ਨੂੰ ਲੈ ਕੇ ਸਿਹਤ ਵਿਭਾਗ ਨੇ ਮਨਾਇਆ ਡਰਾਈ ਡੇਅ -ਫਰਾਈ ਡੇਅ
- ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਭੱਠਿਆਂ ਤੇ ਲਾਰਵੇ ਦਾ ਨਰੀਖਣ
ਮੁਹੰਮਦ ਇਸਮਾਈਲ ਏਸ਼ੀਆ
ਸੰਦੌੜ /ਮਾਲੇਰਕੋਟਲਾ 26 ਅਪ੍ਰੈਲ 2024 - ਸਿਵਲ ਸਰਜਨ ਮਾਲੇਰਕੋਟਲਾ ਡਾ.ਪ੍ਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਐਪੀਡੀਮਾਲੋਜਿਸਟ ਡਾ.ਮੁਨੀਰ ਮੁਹੰਮਦ ਦੀ ਦੇਖ ਰੇਖ ਹੇਠ ਚੱਲ ਰਹੇ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ ਦੀ ਅਗਵਾਈ ਹੇਠ ਸਿਹਤ ਬਲਾਕ ਪੰਜਗਰਾਈਆਂ ਵਿੱਚ ਮਲਟੀਪਰਪਜ ਹੈਲਥ ਵਰਕਰਾਂ ਦੀਆਂ ਵੱਖ ਵੱਖ ਟੀਮਾਂ ਵੱਲੋਂ ਡੇਂਗੂ ਦੀ ਰੋਕਥਾਮ ਨੂੰ ਲੈ ਕੇ ਅੱਜ ਡਰਾਈ ਡੇਅ ਫਰਾਈ ਡੇਅ ਮਨਾਇਆ ਗਿਆ ਅਤੇ ਬਲਾਕ ਭਰ ਦੇ ਭੱਠਿਆਂ ਤੇ ਜਾ ਕੇ ਲਾਰਵੇ ਦਾ ਨਰੀਖਣ ਕੀਤਾ ਗਿਆ ਇਸ ਮੌਕੇ ਰਾਜੇਸ਼ ਰਿਖੀ ਅਤੇ ਹਰਪ੍ਰੀਤ ਕੌਰ ਬੀ. ਈ. ਈ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਵਾਧੂ ਬਰਤਨਾਂ ਅਤੇ ਟੁੱਟੇ ਫੁੱਟੇ ਸਮਾਨ ਵਿੱਚ ਪਾਣੀ ਭਰ ਕੇ ਜਿਆਦਾ ਦਿਨਾਂ ਤੱਕ ਉੱਥੇ ਹੀ ਖੜਾ ਰਹਿੰਦਾ ਹੈ ਤਾਂ ਉੱਥੇ ਲਾਰਵਾ ਪੈਦਾ ਹੋਣ ਦੀਆਂ ਸੰਭਾਵਨਾਵਾਂ ਬਣ ਜਾਂਦਾ ਹੈ, ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿਹਾ ਕਿ ਘਰਾਂ ਵਿੱਚ ਵਾਧੂ ਪਏ ਬਰਤਨਾਂ, ਕੂਲਰਾਂ ਅਤੇ ਕਬਾੜ ਆਦਿ ਵਿੱਚ ਜੇਕਰ ਪਾਣੀ ਭਰ ਗਿਆ ਹੈ ਤਾਂ ਉਸਨੂੰ ਤੁਰੰਤ ਖਾਲੀ ਕੀਤਾ ਜਾਵੇ ਇਹ ਖਤਰਨਾਕ ਸਿੱਧ ਹੋ ਸਕਦਾ ਹੈ, ਉਹਨਾਂ ਕਿਹਾ ਕੇ ਮੱਛਰ ਦੇ ਕੱਟਣ ਤੋਂ ਬਚਾਅ ਰੱਖਿਆ ਜਾਵੇ ਅਤੇ ਬੁਖਾਰ ਹੋਣ ਤੇ ਸਰਕਾਰੀ ਸਿਹਤ ਸੰਸਥਾਵਾਂ ਤੋਂ ਡਾਕਟਰੀ ਸਲਾਹ ਲਈ ਜਾਵੇ | ਉਹਨਾਂ ਦੱਸਿਆ ਕੇ ਸਿਹਤ ਵਿਭਾਗ ਵੱਲੋ ਹਰ ਹਫ਼ਤੇ ਸ਼ੁਕਰਵਾਰ ਨੂੰ ਡਰਾਈ ਡੇਅ ਫਰਾਈ ਡੇਅ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ, ਇਸ ਮੌਕੇ ਬਲਾਕ ਐਨ. ਵੀਂ. ਬੀ. ਡੀ. ਸੀ. ਪੀ ਇੰਚਾਰਜ ਐਸ. ਆਈ ਕਰਮਦੀਨ, ਗੁਲਜ਼ਾਰ ਖਾਨ, ਹਰਭਜਨ ਸਿੰਘ, ਸਤਿੰਦਰ ਸਿੰਘ, ਸਾਦਕ ਅਲੀ, ਹਰਮਿੰਦਰ ਸਿੰਘ, ਜਸਪਿੰਦਰ ਸਿੰਘ, ਮੁਹੰਮਦ ਇਲਿਆਸ, ਇੰਦਰਜੀਤ ਸਿੰਘ, ਮਨਦੀਪ ਸਿੰਘ ਸਮੇਤ ਸਮੂਹ ਸਿਹਤ ਕਾਮੇ ਹਾਜ਼ਰ ਸਨ।