ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੇ ਸਾਥੀਆਂ ਸਮੇਂਤ ਪਾਰਟੀ ਦਫਤਰ ਵਿਖੇ ਲਾਂਚ ਕੀਤਾ ਲੋਕ ਪੱਖੀ ਕਾਂਗਰਸ ਗਾਰੰਟੀ ਕਾਰਡ
ਪ੍ਰਮੋਦ ਭਾਰਤੀ
ਨਵਾਂਸ਼ਹਿਰ 26 ਅਪ੍ਰੈਲ 2024 - ਕਾਂਗਰਸ ਪਾਰਟੀ ਲੋਕ ਹਿਤਕਾਰੀ ਪਾਰਟੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਪਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਸਾਥੀਆਂ ਸਮੇਤ ਪੱਤਰਕਾਰ ਭਾਈਚਾਰੇ ਨਾਲ ਕੀਤਾ। ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਵੱਲੋਂ ਹੱਥ ਬਦਲੇਗਾ ਹਾਲਾਤ ਮੁਹਿੰਮ ਦੌਰਾਨ ਕਾਂਗਰਸ ਗਰੰਟੀ ਕਾਰਡ ਲਾਂਚ ਕੀਤਾ। ਇਸ ਗਾਰੰਟੀ ਕਾਰਡ ਵਿੱਚ ਕਾਂਗਰਸ ਪਾਰਟੀ ਵੱਲੋਂ ਨੌਜਵਾਨਾਂ ਨੂੰ ਨੋਕਰੀ, ਗਰੀਬ ਪਰਿਵਾਰ ਨੂੰ 1 ਲੱਖ ਸਾਲਾਨਾ, ਐਮ.ਐਸ.ਪੀ ਦੀ ਗਾਰੰਟੀ, ਮਨਰੇਗਾ ਮਜ਼ਦੂਰੀ 400 ਰੁਪਏ ਆਦਿ ਅਹਿਮ ਗਾਰੰਟੀਆਂ ਨੂੰ ਪੂਰਾ ਕਰਨ ਦਾ ਵਾਇਦਾ ਲੋਕਾਂ ਨਾਲ ਕੀਤਾ ਹੈ ਜਿਸ ਦਾ ਵਿਸਤਾਰ ਪੂਰਵਕ ਵਿਸ਼ਲੇਸ਼ਣ ਅਜੇ ਮੰਗੂਪੁਰ ਵੱਲੋਂ ਸਾਥੀਆਂ ਨੂੰ ਕੀਤਾ ਗਿਆ।
ਅਜੇ ਮੰਗੂਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਹਰ ਵਾਅਦੇ ਨੂੰ ਪੂਰਾ ਕਰਨ ਵਿੱਚ ਸਮਰਥ ਹੈ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਅਜੇ ਮੰਗੂਪੁਰ ਨੇ ਸੂਬਾ ਪੰਜਾਬ ਦੇ ਸੂਝਵਾਨ ਵੋਟਰਾਂ ਨੂੰ ਕਾਂਗਰਸ ਪਾਰਟੀ ਦਾ ਲੜ ਫੜਨੇ ਲਈ ਕਿਹਾ ਤਾਂ ਜੋ ਪੰਜਾਬ ਦੇ ਹਰ ਘਰ ਵਿੱਚ ਸੁਨਿਹਰੇ ਭਵਿੱਖ ਦੀ ਰੋਸ਼ਨੀ ਜਗਮਗਾ ਸਕੇ।
ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਹਰਜੀਤ ਜਾਡਲੀ ਮੈਂਬਰ ਡੀ.ਸੀ.ਸੀ., ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ ਡੀ.ਸੀ.ਸੀ.. ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੋਰ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਨਰਿੰਦਰ ਘਈ ਨਗਰ ਕੋਂਸਲ ਪ੍ਰਧਾਨ ਬਲਾਚੌਰ, ਬਲਜਿੰਦਰ ਸਿੰਘ ਸਰਪੰਚ ਅਤੇ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਮਾਸਟਰ ਮੋਹਿੰਦਰ ਪਾਲ ਮੀਤ ਪ੍ਰਧਾਨ ਡੀ.ਸੀ.ਸੀ., ਮਨੋਹਰ ਚੌਧਰੀ ਆਦੋਆਣਾਂ ਸੀਨੀਅਰ ਆਗੂ, ਕੁਲਦੀਪ ਚੌਧਰੀ ਨਿੱਘੀ ਸਰਪੰਚ, ਹੇਮਤ ਕੁਮਾਰ ਮੰਡਲ ਪ੍ਰਧਾਨ, ਮਲਕੀਤ ਸਿੰਘ ਧੌਲ ਸਰਪੰਚ, ਤਰਲੋਚਨ ਸਿੰਘ ਰੱਕੜ ਬਲਾਕ ਕਮੇਟੀ ਮੈਂਬਰ, ਯਸ਼ਪਾਲ ਚੌਧਰੀ ਖੁਰਦਾਂ ਮੈਂਬਰ ਡੀ.ਸੀ.ਸੀ., ਬਲਦੇਵ ਰਾਜ ਬਲਾਕ ਸੰਮਤੀ, ਦੇਸ ਰਾਜ ਹਕਲਾ ਮੈਂਬਰ ਡੀ.ਸੀ.ਸੀ., ਨਾਨਕ ਜੰਡੀ ਸੋਸ਼ਲ਼ ਮੀਡੀਆ ਇੰਚਾਰਜ ਬਲਾਚੌਰ, ਨਰੇਸ਼ ਚੇਚੀ ਕੌਂਸਲਰ, ਰਿੱਕੀ ਬਜਾਜ ਖਜਾਨਚੀ ਡੀ.ਸੀ.ਸੀ., ਚਮਨ ਲਾਲ ਭੁੰਬਲਾ ਰਿਟਾਇਰਡ ਡੀ.ਐਸ.ਪੀ, ਸੋਮਨਾਥ ਤਕਲਾ ਮੰਡਲ ਪ੍ਰਧਾਨ ਬਲਾਚੌਰ, ਬੋਬੀ ਰਾਣਾਂ ਮੰਡਲ ਪ੍ਰਧਾਨ ਬਲਾਚੋਰ, ਦਲੇਲ ਸਿੰਘ ਸੈਣੀ ਆਗੂ, ਯਸ਼ਪਾਲ ਸ਼ਰਮਾ ਆਗੂ, ਮੰਗਾ ਰਾਣਾਂ ਕੌਂਸਲਰ, ਦਿਨੇਸ਼ ਕੁਮਾਰ ਯੂਥ ਆਗੂ, ਦਿਨੇਸ਼ ਕੁਮਾਰ, ਪਰਦੀਪ ਪੱਪੂ, ਪਾਨੀ ਕੁਮਾਰ ਯੂਥ ਆਗੂ, ਦਿਨੇਸ਼ ਕੁਮਾਰ, ਸਰਵਨ ਕੁਮਾਰ ਆਦਿ ਹਾਜਰ ਸਨ।