ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ
ਮਨਜੀਤ ਸਿੰਘ ਢੱਲਾ
ਜੈਤੋ,19 ਅਪ੍ਰੈਲ 19 ਅਪ੍ਰੈਲ 2024 - ਜੈਤੋ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ ਦੇ ਐਮਰਜੰਸੀ ਨੰਬਰ ਤੇ ਦੇਰ ਰਾਤ ਸੂਚਨਾ ਮਿਲੀ ਕਿ ਜੈਤੋ ਕੋਟਕਪੂਰਾ ਰੋਡ ਤੇ ਪੈਂਦੇ ਜੈਲਦਾਰ ਦੇ ਪੈਟਰੋਲ ਪੰਪ ਕੋਲ ਇੱਕ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋ ਗਿਆ, ਇਸ ਘਟਨਾ ਵਿਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ । ਜਿਸ ਦੀ ਸੂਚਨਾ ਮਿਲਦੇ ਹੀ ਸੁਸਾਇਟੀ ਦੇ ਸਰਪ੍ਰਸਤ ਛਜੂ ਰਾਮ ਬਾਂਸਲ ਚੇਅਰਮੈਨ ਮਨੂੰ ਗੋਇਲ ਪ੍ਰਧਾਨ ਨਵਨੀਤ ਗੋਇਲ ਦੀ ਨਿਗਰਾਨੀ ਹੇਠ ਚਲ ਰਹੀ ਸੰਸਥਾ ਦੇ ਵਾਈਸ ਚੇਅਰਮੈਨ ਸ਼ੇਖਰ ਸ਼ਰਮਾ ਪੀ ਆਰ ਓ ਰਾਹੁਲ ਬਾਂਸਲ ਅਤੇ ਪਾਇਲਟ ਗੁਰਜੀਤ ਮੌਕੇ ਤੇ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਤਲਾਹ ਦੇ ਮੌਕੇ ਤੇ ਬੁਲਾ ਲਿਆ ਗਿਆ।ਹਾਲਤ ਨੂੰ ਨਾਜੁਕ ਦੇਖਦਿਆਂ ਸੋਸਾਇਟੀ ਦੀ ਟੀਮ ਵੱਲੋਂ ਪੁਲਸ ਦੀ ਨਿਗਾਰਨੀ ਹੇਠ ਜਖਮੀ ਬਾਈਕ ਚਾਲਕ ਨੂੰ ਜੈਤੋ ਦੇ ਸਿਵਲ ਹਸਪਤਾਲ ਲਿਆਂਦਾ ਗਿਆ।
ਜਿੱਥੇ ਕਿ ਪਿਛਲੇ ਲੰਬੇ ਸਮੇਂ ਤੋਂ ਐਮਰਜੈਂਸੀ ਇਲਾਜ ਦਾ ਪ੍ਰਬੰਧ ਨਾ ਹੋਣ ਕਾਰਨ ਮਜੂਦਾ ਸਟਾਫ਼ ਵੱਲੋਂ ਮੁਡਲੀ ਸਹਾਇਤਾ ਦਿੱਤੀ ਗਈ ਅਤੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।ਜਿੱਥੇ ਪਹੁੰਚਣ ਤੇ ਪਤਾ ਲਗਾ ਕਿ ਜਖਮੀ ਵਿਅਕਤੀ ਨੇ ਆਪਣਾ ਦਮ ਤੋੜ ਦਿੱਤਾ। ਪੁਲਸ ਦੁਆਰਾ ਬਣਦੀ ਕਾਰਵਾਈ ਲਈ ਉਸ ਮ੍ਰਿਤਕ ਦੇਹ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਲੱਡੂ ਉਮਰ 35 ਸਾਲ ਪੁੱਤਰ ਸਾਗਰ ਸਿੰਘ ਵਾਸੀ ਪਿੰਡ ਸਰਾਵਾਂ ਦਾ ਰਹਿਣ ਵਾਲਾ ਹੈ ।