ਸਰਕਾਰੀ ਹਾਈ ਸਕੂਲ ਗਰਚਾ ਦਾ ਨਤੀਜਾ ਸ਼ਾਨਦਾਰ ਰਿਹਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 02 ਮਈ 2024- ਬੀਤੇ ਕੱਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਕੀਤੇ ਮਿਡਲ ਪ੍ਰੀਖਿਆ ਦਾ ਸਰਕਾਰੀ ਹਾਈ ਸਕੂਲ ਗਰਚਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੇ ਮੁੱਖ ਅਧਿਆਪਕ ਸ੍ਰੀ ਨਵੀਨ ਪਾਲ ਗੁਲਾਟੀ ਨੇ ਦੱਸਿਆ ਕਿ ਸਕੂਲ ਦੇ ਚਾਰ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀ ਕੀਤੇ ਹਨ ਅਤੇ ਨਤੀਜਾ 100% ਰਿਹਾ ਹੈ। ਹੁਣ ਉਹਨਾਂ ਨੇ ਦੱਸਿਆ ਕਿ ਆਫਰੀਨ ਕਸ਼ਯਪ ਸਪੁਤਰੀ ਸ੍ਰੀ ਸੰਜੀਵ ਕੁਮਾਰ ਨੇ 93.8% , ਆਵੀਰ ਕਸ਼ਯਪ ਸਪੁੱਤਰ ਸ੍ਰੀ ਸੰਜੀਵ ਕੁਮਾਰ ਨੇ 91.7% ਰਵਦੀਪ ਕੌਰ ਸਪੁੱਤਰੀ ਸਰਦਾਰ ਤਜਿੰਦਰ ਸਿੰਘ ਭਾਰਟਾ ਨੇ 91.1% ਅਤੇ ਕਨਿਕਾ ਸਪੁੱਤਰੀ ਸ੍ਰੀ ਰਮੇਸ਼ ਕੁਮਾਰ ਨੇ 90.1 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਉੱਚਾ ਕੀਤਾ ਹੈ।
ਇਸ ਮੌਕੇ ਮਾਸਟਰ ਨਰਿੰਦਰ ਸਿੰਘ ਭਾਰਟਾ ਨੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ ਅਤੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਵੀਂ ਦਾ ਨਤੀਜਾ ਵੀ 100 ਪ੍ਰਤੀਸ਼ਤ ਰਿਹਾ ਹੈ। ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਸਕੂਲ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ ਲਈ ਅਤੇ ਪੜ੍ਹਾਈ ਦੇ ਮਿਆਰ ਨੂੰ ਦੇਖਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਹਾਈ ਸਕੂਲ ਗਰਚਾ ਵਿਖੇ ਦਾਖਲ ਕਰਵਾਓ। ਇੱਥੇ ਜ਼ਿਕਰ ਯੋਗ ਹੈ ਕਿ ਸਕੂਲ ਦੇ ਅਧਿਆਪਕਾਂ ਸਰਦਾਰ ਨਰਿੰਦਰ ਸਿੰਘ ਜੀ ਭਾਰਟਾ ਮੈਥ ਮਾਸਟਰ ਅਤੇ ਸ੍ਰੀ ਸੰਜੀਵ ਕੁਮਾਰ ਜੀ ਕੰਪਿਊਟਰ ਫੈਕਲਟੀ ਦੇ ਆਪਣੇ ਬੱਚੇ ਵੀ ਸਰਕਾਰੀ ਹਾਈ ਸਕੂਲ ਗਰਚਾ ਵਿਖੇ ਹੀ ਪੜ੍ਹ ਰਹੇ ਹਨ। ਇਸ ਸਮੇਂ ਉਹਨਾਂ ਨਾਲ ਸਰਦਾਰ ਜਸਵਿੰਦਰ ਸਿੰਘ ਸ੍ਰੀ ਸੰਜੀਵ ਕੁਮਾਰ ਸ਼੍ਰੀਮਤੀ ਮੋਨਿਕਾ ਭੱਲਾ ਸ਼੍ਰੀਮਤੀ ਨੀਲਮ ਰਾਣੀ ਸ੍ਰੀ ਜੋਗਿੰਦਰ ਪਾਲ ਜੀ ਸ੍ਰੀ ਜੈਦੇਵ ਸਿੰਘ ਸ੍ਰੀ ਦਲਜੀਤ ਸਿੰਘ ਵੀ ਹਾਜਰ ਸਨ।