ਸੀ.ਐਸ.ਸੀ. ਬਾਲ ਵਿਦਿਆਲਿਆ ਜੈਤੋ ਵਿਖੇ ਮਜ਼ਦੂਰ ਦਿਵਸ ਮਨਾਇਆ
ਮਨਜੀਤ ਸਿੰਘ ਢੱਲਾ
ਜੈਤੋ, 2 ਮਈ 2024- ਸੀ.ਐਸ.ਸੀ. ਬਾਲ ਵਿਦਿਆਲਿਆ ਨੇੜੇ ਭਾਈ ਜਗਤਾ ਜੀ ਗੁਰਦੂਆਰਾ ਹਿੰਤਮਪੂਰਾ ਬਸਤੀ ਜੈਤੋ ਵਿਖੇ ਸੰਸਥਾ ਦੇ ਪ੍ਰਿੰਸੀਪਲ ਹਰਸ਼ਦੀਪ ਬਾਂਸਲ ਦੀ ਯੋਗ ਅਗਵਾਈ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ । ਇਸ ਮੌਕੇ ਸਕੂਲ ਦੇ ਨੰਨੇ ਮੁੰਨੇ ਬੱਚੇ ਅਤੇ ਸਕੂਲ ਸਟਾਫ ਹਾਜ਼ਰ ਸਨ । ਇਸ ਮੌਕੇ ਮਜ਼ਦੂਰ ਦਿਵਸ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ । ਸਾਰੇ ਹੀ ਬੱਚਿਆਂ ਵੱਲੋ ਘਰੋ ਬਹੁਤ ਹੀ ਸੁੰਦਰ ਕਾਰਡ ਤਿਆਰ ਕਰਕੇ ਲਿਆਂਦੇ ਗਏ ਜੋ ਕਿ ਸਕੂਲ ਹੈਲਪਰਾਂ ਨੂੰ ਬੱਚਿਆਂ ਵੱਲੋ ਦਿੱਤੇ । ਕਾਰਡ ਮੈਕਿਗ ਮੁਕਾਬਲੇ ਵਿੱਚੋ ਕਵਨਜੋਤ ਕੌਰ ਨੇ ਪਹਿਲਾਂ ਸਥਾਨ ਹਾਸਲ ਕੀਤਾ । ਮੈਡਮ ਕਾਜਲ ਬਾਂਸਲ ਵੱਲੋ ਪਹਿਲੇ ਸਥਾਨ ਤੇ ਆਏ ਬੱਚੇ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ । ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਮਾਜ ਦੇ ਕੰਮਕਾਜ ਲਈ ਜੇਕਰ ਸਭ ਤੋ ਜ਼ਰੂਰੀ ਚੀਜ਼ ਹੈ ਤਾਂ ਸਾਡਾ ਕਿਰਤੀ ਵਰਗ ਹੈ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਸ਼ਦੀਪ ਬਾਂਸਲ ਨੇ ਸਕੂਲ ਵਿੱਚ ਕੰਮ ਕਰਨ ਵਾਲੇ ਸਾਰੇ ਕਾਮਿਆਂ ਨੂੰ ਵਧਾਈ ਦਿੰਦੇ ਹੋਏ ਹਰ ਚੰਗੇ ਮਾੜੇ ਸਮੇ ਵਿੱਚ ਪਰਿਵਾਰ ਵਾਂਗ ਉਨ੍ਹਾਂ ਦੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ । ਇਸ ਮੌਕੇ ਮੈਡਲ ਕਾਜਲ ਬਾਂਸਲ, ਮੈਡਮ ਰਜਨੀ ਗੋਇਲ, ਮੈਡਮ ਪੂਜਾ, ਹੈਲਪਰ ਮਨਜੀਤ ਕੌਰ ਅਤੇ ਰਜਨੀ ਹਾਜ਼ਰ ਸਨ ।