ਸਪੀਕਰ ਸੰਧਵਾਂ ਅਤੇ ਕਰਮਜੀਤ ਅਨਮੋਲ ਵੱਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡਾਂ ’ਚ ਚੋਣ ਪ੍ਰਚਾਰ
ਦੀਪਕ ਗਰਗ
ਕੋਟਕਪੂਰਾ, 16 ਅਪ੍ਰੈਲ 2024 :- ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕਰਮਜੀਤ ਅਨਮੋਲ ਵੱਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡਾਂ ’ਚ ਮਾਨ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਬਦੌਲਤ ਵੋਟਾਂ ਦੀ ਮੰਗ ਕੀਤੀ। ‘ਆਪ’ ਆਗੂਆਂ ਨੇ ਕੋਠੇ ਥੇਹ, ਦੇਵੀਵਾਲਾ, ਸਿਰਸੜੀ, ਨੱਥੇਵਾਲਾ, ਚਮੇਲੀ, ਨੰਗਲ, ਕੋਟਸੁਖੀਆ, ਧੂੜਕੋਟ, ਮੰਡਵਾਲਾ ਅਤੇ ਚੰਦਬਾਜਾ ਪਿੰਡ ’ਚ ਵੱਖ-ਵੱਖ ਨੁੱਕੜ ਮੀਟਿੰਗਾਂ ਜਰੀਏ ਲੋਕਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ, ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ’ਤੇ ਰੁਜਗਾਰ ਅਤੇ ਘਰ-ਘਰ ਰਾਸ਼ਨ ਸਕੀਮ ਲਿਆਂਦੀ। ਇਸਤੋਂ ਇਲਾਵਾ ਕਈ ਦਹਾਕਿਆਂ ਤੋਂ ਸੂਬੇ ਦੇ ਸਿਆਸਤਦਾਨਾਂ ਅਤੇ ਗੈਰ-ਸਿਆਸਤਦਾਨਾਂ ਵੱਲੋਂ ਪੰਚਾਇਤੀ ਜਮੀਨਾਂ ’ਤੇ ਕਬਜਾ ਕੀਤਾ ਹੋਇਆ ਸੀ ਜਿਸ ’ਚੋਂ ਸਰਕਾਰ ਨੇ 12 ਹਜਾਰ ਏਕੜ ਜਮੀਨ ਤੋਂ ਨਾਜਾਇਜ ਕਬਜੇ ਹਟਵਾਏ ਹਨ।
ਇਸ ਤੋਂ ਇਲਾਵਾ ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਸੁਰੂ ਕੀਤੀ, 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ, ਪਿਛਲੀਆਂ ਸਰਕਾਰਾਂ ਵਲੋਂ ਸਰਕਾਰੀ ਜਾਇਦਾਤਾਂ ਵੇਚੀਆਂ ਗਈਆਂ ਪਰ ਆਪ ਸਰਕਾਰ ਵਲੋਂ ਪ੍ਰਾਈਵੇਟ ਥਰਮਲ ਖਰੀਦ ਕੀਤੇ ਗਏ, ਮਹਿਲਾਵਾਂ ਲਈ ਮੁਫਤ ਬੱਸ ਸਫਰ ਸ਼ੁਰੂ ਕੀਤਾ ਗਿਆ, ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਚਲਾਈ ਗਈ, ਕੱਚੇ ਅਧਿਆਪਕ ਪੱਕੇ ਕੀਤੇ ਗਏ, ਬਾਕੀ ਵਰਗਾ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਜਾਰੀ ਹੈ, ਦੀ ਸਥਾਪਨਾ ਕੀਤੀ ਗਈ, ਨਹਿਰੀ ਪਾਣੀ ਉਪਲਭਧ ਕਰਵਾਉਣ ਲਈ ਕਰੋੜਾਂ ਰੁਪਏ ਦੇ ਪ੍ਰੋਜੇਕਟ ਚਲਾਏ ਗਏ, ਸੂਏ ਕੱਸੀਆਂ ਪੱਕੇ ਕੀਤੇ ਗਏ, ਸਿਹਤ ਸਹੂਲਤਾਂ ਨੂੰ ਮਿਆਰੀ ਬਣਾਉਣ ਲਈ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਗਏ, ਅਨੇਕਾਂ ਟੋਲ ਪਲਾਜੇ ਜਿੰਨਾਂ ਨੂੰ ਪਿਛਲੀਆਂ ਸਰਕਾਰਾਂ ਵਲੋਂ ਮਿਆਦ ਵਧਾ ਕੇ ਚਲਾਇਆ ਜਾ ਰਿਹਾ ਸੀ ਉਹ ਪੱਕੇ ਤੌਰ ’ਤੇ ਬੰਦ ਕੀਤੇ, ਸਪੀਕਰ ਸੰਧਵਾਂ ਵੱਲੋ ਆਪਣੇ ਅਖਤਿਆਰੀ ਕੋਟੇ ਚੋਂ ਕਰੋੜਾਂ ਰੁਪਏ ਦੇ ਫੰਡ ਯੂਥ ਕਲੱਬਾਂ ਨੂੰ ਦਿੱਤੇ ਗਏ, ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕਰਨ ਲਈ ਸਪੀਕਰ ਸੰਧਵਾਂ ਵੱਲੋ ਕੋਟਕਪੂਰਾ ਹਲਕੇ ਦੇ ਪਿੰਡਾਂ ਵਿਚ ਸੱਤ ਕਰੋੜ ਰੁਪਏ ਦੀਆਂ ਪਾਈਪ ਲਾਈਨਾਂ ਪਵਾਈਆਂ ਗਈਆਂ, ਬੀੜ ਸਿੱਖਾਂਵਾਲਾ ਦਾ ਬੰਦ ਪਿਆ ਸੀਡ ਫਾਰਮ ਸ਼ੁਰੂ ਕਰਵਾਇਆ ਗਿਆ, ਫਰੀਦਕੋਟ ਦੇ ਬਰਜਿੰਦਰਾ ਕਾਲਜ ’ਚ ਬੀ ਐਸ ਸੀ ਐਗਰੀਕਲਚਰ ਦੀ ਪੜਾਈ ਮੁੜ ਸ਼ੁਰੂ ਕਰਵਾਈ ਗਈ, ਸਰਕਾਰੀ ਹਸਪਤਾਲਾਂ ’ਚ ਮੁਢਲੀਆਂ ਸਹੂਲਤਾਂ ਤੋਂ ਇਲਾਵਾ ਕਮਰਿਆਂ ਵਿੱਚ ਲਵਾਏ ਗਏ।
ਅੱਠਵੀਂ ਦਸਵੀਂ ਅਤੇ ਬਾਰਵੀਂ ਜਮਾਤ ਚੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਇੱਕਤੀ ਇਕੱਤੀ ਹਜਾਰ ਰੁਪਏ ਨਗਦ ਇਨਾਮ ਦੇ ਕੇ ਹੌਂਸਲਾ ਅਫਜਾਈ ਕੀਤੀ ਗਈ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ। ਪੰਜਾਬ ਵਿੱਚ ਅੱਠ ਅੰਤਰਰਾਸਟਰੀ ਪੱਧਰ ਦੇ ਹਸਪਤਾਲ ਖੋਲ੍ਹੇ ਗਏ। ਉਘੇ ਜਨਰਲਿਸਟ ਬਲਤੇਜ ਪਨੂੰ ਨੇ ਉਕਤ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਦਾ ਨੌਜਵਾਨ ਸੂਬੇ ਵਿੱਚ ਹੀ ਰਹਿ ਕੇ ਚੰਗੀ ਸਿੱਖਿਆ ਪ੍ਰਾਪਤ ਕਰੇ ਤੇ ਪੰਜਾਬ ਵਿਚ ਹੀ ਆਪਣੀਆਂ ਸੇਵਾਵਾਂ ਪ੍ਰਦਾਨ ਕਰੇ। ਇਸ ਲਈ ਪੰਜਾਬ ਸਰਕਾਰ ਵਲੋਂ ਪਿਛਲੇ ਦੋ ਸਾਲਾਂ ਵਿਚ ਲਗਪਗ 42 ਹਜਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਨੌਕਰੀਆਂ ਦੇਣ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਸੂਬੇ ਦੇ ਨੌਜਵਾਨਾਂ ਵਿੱਚ ਬੇਰੁਜਗਾਰੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵਚਨਬੱਧ ਹੈ। ਮਾਨ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ’ਤੇ ਨੌਕਰੀਆਂ ਤੇ ਰੁਜਗਾਰ ਮੁਹੱਈਆ ਕਰਵਾਉਣ ਲਈ ਚਲਾਈ ਗਈ ਮੁਹਿੰਮ ਨਾਲ ਨੌਜਵਾਨਾਂ ਵਿੱਚ ਨਵੀਂ ਆਸ ਬੱਝੀ ਹੈ। ਨੌਕਰੀ ਲਈ ਚੋਣ ਪ੍ਰਕਿਰਿਆ ’ਚ ਪੂਰਨ ਤੌਰ ’ਤੇ ਪਾਰਦਰਸ਼ੀ ਮਾਪਦੰਡ ਵਰਤੇ ਜਾ ਰਹੇ ਹਨ।
ਜਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ, ਜਿਲ੍ਹਾ ਯੂਥ ਪ੍ਰਧਾਨ ਸੁਖਵੰਤ ਸਿੰਘ ਸਰਾਂ ਨੇ ਬੋਲਦਿਆਂ ਕਿਹਾ ਕਿ ਆਪ ਸਰਕਾਰ ਵਲੋਂ ਜੋ ਲੋਕ ਪੱਖੀ ਨੀਤੀਆਂ ਅਪਣਾਈਆਂ ਗਈਆਂ ਹਨ ਓਹਨਾਂ ਦੀ ਬਦੌਲਤ ਪੰਜਾਬ ਦੇ ਲੋਕ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤ ਕੇ ਭਗਵੰਤ ਸਿੰਘ ਮਾਨ ਦੀ ਝੋਲੀ ਪਾਉਣਗੇ, ਇਸ ਮੌਕੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ,ਗੁਰਮੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ,ਨਰਿੰਦਰ ਰਾਠੌੜ, ਕੌਰ ਸਿੰਘ ਸੰਧੂ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਜਗਜੀਤ ਸਿੰਘ ਸੁਪਰਡੈਂਟ, ਕਾਕਾ ਬਰਾੜ ਖਾਰਾ, ਚੇਅਰਮੈਨ ਗੁਰਤੇਜ ਸਿੰਘ ਖੋਸਾ, ਐਡਵੋਕੇਟ ਬਾਬੂ ਲਾਲ, ਅਮਰੀਕ ਸਿੰਘ ਬਲਾਕ ਪ੍ਰਧਾਨ, ਹਰਵਿੰਦਰ ਸ਼ਰਮਾ, ਗੁਰਮੀਤ ਸਿੰਘ ਬਲਾਕ ਪ੍ਰਧਾਨ, ਸੇਵਕ ਧੂਰਕੋਟ, ਬੱਬੂ ਸੰਧੂ ਸਿੱਖਾਂ ਵਾਲਾ, ਸਿਮਰਨ ਸਿੰਘ, ਬੱਬੂ ਸੇਖੋਂ ਪੱਕਾ, ਜਸਵਿੰਦਰ ਸਿੰਘ ਬਰਾੜ, ਡਾਕਟਰ ਰਾਜਪਾਲ ਸਿੰਘ, ਗੁਰਮੀਤ ਸਿੰਘ ਕੋਟ ਸੁਖੀਆ, ਲਖਵਿ੍ਰਦਰ ਸਿੰਘ ਕੋਟ ਸੁਖੀਆ, ਗੁਰਮੇਲ ਸਿੰਘ ਭਾਣਾ, ਰਾਜਿੰਦਰਜੀਤ ਸਿੰਘ ਫੌਜੀ ਭੈਰੋ ਭੱਟੀ, ਅਭੇ ਢਿੱਲੋਂ, ਸੁਖਵਿੰਦਰ ਸਿੰਘ ਗਗਨ, ਜੱਗਾ ਬਰਾੜ, ਪ੍ਰੋਫੈਸਰ ਗੁਰਸੇਵਕ ਸਿੰਘ, ਨਰਾਇਣ ਸਿੰਘ ਨੰਗਲ, ਜਗਤਾਰ ਨੰਗਲ , ਇੰਦਰਜੀਤ ਸਿੰਘ, ਬੱਬੀ ਵਾਂਦਰ ਜਟਾਨਾ, ਮਹਿੰਗਾ ਸਿੰਘ ਵਾਂਦਰ ਜਟਾਨਾ, ਪ੍ਰਣਾਮ ਸਿੰਘ ਦੇਵੀ ਵਾਲਾ, ਮਨਦੀਪ ਮਿੰਟੂ, ਬੂਟਾ ਸਿੰਘ ਬਰਾੜ ਚਮੇਲੀ, ਪੇਂਟਰ, ਭੋਲਾ ਕੋਟ ਸੁਖੀਆ, ਦਰਸਨ ਸਿੰਘ ਅਨੋਖਪੁਰਾ, ਦਿਲਬਾਗ ਸਿੰਘ ਚਮੇਲੀ, ਹੈਪੀ ਚਮੇਲੀ, ਪਿ੍ਰਥੀ ਸਿੰਘ ਚਮੇਲੀ, ਦੀਪਕ ਮੌਂਗਾ, ਪ੍ਰਗਟ ਸਿੰਘ ਵਾਂਦਰ ਜਟਾਨਾ, ਸਰਨਜੀਤ ਸਿੰਘ ਕੋਠੇ ਥੇਹ, ਪਿੰਦਰ ਗਿੱਲ ਸੰਧਵਾਂ, ਗੁਰਜੰਟ ਸਿੰਘ ਮੰਡ ਵਾਲਾ, ਗੁਰਦੀਪ ਸਿੰਘ ਮੰਡਵਾਲਾ ਹਾਜਰ ਸਨ।