ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਫਲਸਫੇ ਤਹਿਤ ਸਰਕਾਰੀ ਪ੍ਰਾਈਮਰੀ ਮਕੌੜੀ ਖੁਰਦ ਸਕੂਲ ਦੇ ਵਿਦਿਆਰਥੀਆ ਨੂੰ ਕਾਪੀਆਂ ਤੇ ਹੋਰ ਸਮਾਨ ਦਿੱਤਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 29 ਅਪ੍ਰੈਲ 2024- ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਫਲਸਫੇ ਤਹਿਤ ਸਰਕਾਰੀ ਪ੍ਰਾਈਮਰੀ ਸਕੂਲ ਮਕੌੜੀ ਖੁਰਦ ਦੇ ਵਿਦਿਆਰਥੀਆ ਨੂੰ ਕਾਪੀਆਂ ਤੇ ਹੋਰ ਸ਼ਟੇਸ਼ਨਰੀ ਸਮਾਨ ਦਿੱਤਾ। ਇਸ ਮੌਕੇ ਹੋਰ ਜਾਣਕਾਰੀ ਦਿੰਦਿਆ ਹੋਇਆ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਇਸ ਨਿਵੇਕਲੀ ਪਹਿਲਕਦਮੀ ਦਾ ਉਦੇਸ਼ ਸਿੱਖਿਆ ਨੂੰ ਸਮਰਥਨ ਦੇਣਾ ਅਤੇ ਨੌਜਵਾਨ ਵਿਦਿਆਰਥੀਆ ਨੂੰ ਸਿਖਿਆ ਹਾਸਲ ਕਰਨ ਲਈ ਜ਼ਰੂਰੀ ਸਰੋਤ ਪ੍ਰਦਾਨ ਕਰਨਾ ਹੈ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਰੋਟੇਰੀਅਨ ਮੈਂਬਰਾਂ ਨੇ ਸਿੱਖਿਆ ਵਿੱਚ ਕਲੱਬ ਦੀ ਸ਼ਮੂਲੀਅਤ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆ ਦੇ ਸਹਿਯੋਗ ਨੂੰ ਯਕੀਨੀ ਬਣਾਉਣ ਲਈ ਹੱਥ ਮਿਲਾਇਆ। ਇਸ ਮੌਕੇ ਉਹਨਾ ਲੋੜਵੰਦ ਵਿਦਿਆਰਥੀਆ ਦੀ ਹਰ ਸੰਭਵ ਮਦਦ ਦੇਣ ਲਈ ਤੱਤਪਰ ਰਹਿਣ ਦੀ ਗੱਲ ਆਖੀ। ਉਹਨਾ ਦੱਸਿਆ ਕਿ ਪਿਛਲੇ ਸਮੇ ਦੌਰਾਨ ਵੀ ਉਹਨਾਂ ਸਕੂਲ ਦੇ ਵਿਦਿਆਰਥੀਆ ਨੂੰ ਚੰਗੀ ਕਿਸਮ ਦੇ ਸਕੂਲ ਬੂਟ ਮੁਹੱਈਆ ਕਰਵਾਏ ਗਏ ਤੇ ਹੁਣ ਵੀ ਰੋਟਰੀ ਕਲੱਬ ਰੋਪੜ ਸੈਂਟਰਲ ਵਿਦਿਆਰਥੀਆ ਦੇ ਸਹਿਯੋਗ ਲਈ ਹਰ ਸਮੇ ਤਿਆਰ ਬਰ ਤਿਆਰ ਹੈ। ਇਸ ਮੌਕੇ ਸਕੂਲ ਅਧਿਆਪਕਾਂ ਨੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਰੋਟੇਰੀਅਨਾਂ ਤੇ ਪ੍ਰਧਾਨ ਅਜਮੇਰ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਰੋਟੇਰੀਅਨ ਐਡਵੋਕੇਟ ਕੁਲਤਾਰ ਸਿੰਘ, ਰੋਟੇਰੀਅਨ ਸ਼ਿਵ ਕੁਮਾਰ ਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ।